ਨਸ਼ਿਆਂ ਖਿਲਾਫ ਡਟੇ ਸੱਤ ਸੂਬੇ, ਚੰਡੀਗੜ੍ਹ ‘ਚ ਕੀਤੀਆਂ ਵਿਚਾਰਾਂ

0
1

ਚੰਡੀਗੜ੍ਹ: ਅੱਜ ਚੰਡੀਗੜ੍ਹ ਵਿੱਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਸੱਤ ਸੂਬਿਆਂ ਦੇ ਅਫਸਰਾਂ ਤੇ ਮੁੱਖ ਮੰਤਰੀਆਂ ਦੀ ਬੈਠਕ ਹੋਈ। ਇਸ ਮੀਟਿੰਗ ਵਿੱਚ ਛੇ ਮਹੀਨੇ ਬਾਅਦ ਮੁੜ ਮੀਟਿੰਗ ਰੱਖਣ ਦਾ ਫ਼ੈਸਲਾ ਲਿਆ ਗਿਆ। ਮੀਟਿੰਗ ਵਿੱਚ ਪੰਜਾਬ, ਹਰਿਆਣਾ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਮੌਜੂਦ ਸਨ। ਖ਼ਰਾਬ ਮੌਸਮ ਕਰਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਮੀਟਿੰਗ ਵਿੱਚ ਤਾਂ ਨਹੀਂ ਪਹੁੰਚ ਸਕੇ ਪਰ ਆਪਣੀ ਹਾਜ਼ਰੀ ਵੀਡੀਓ ਕਾਨਫਰੰਸ ਰਾਹੀਂ ਲਵਾਈ। ਇਸ ਦੇ ਨਾਲ ਹੀ ਰਾਜਸਥਾਨ, ਦਿੱਲੀ ਤੇ ਚੰਡੀਗੜ੍ਹ ਦੇ ਉੱਚ ਅਧਿਕਾਰੀ ਵੀ ਮੀਟਿੰਗ ਵਿੱਚ ਮੌਜੂਦ ਸਨ।

ਯਾਦ ਰਹੇ ਸੂਬਿਆਂ ਵਿੱਚ ਫੈਲ ਰਹੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਇਹ ਮੀਟਿੰਗ ਰੱਖੀ ਗਈ ਸੀ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰ ਛੇ ਮਹੀਨੇ ਬਾਅਦ ਸਾਰੇ ਮੁੱਖ ਮੰਤਰੀਆਂ ਦੀ ਇਸੇ ਮੁੱਦੇ ਨੂੰ ਲੈ ਕੇ ਬੈਠਕ ਕੀਤੀ ਜਾਵੇਗੀ। ਹਰ ਤਿੰਨ ਮਹੀਨੇ ਬਾਅਦ ਸੀਨੀਅਰ ਅਫਸਰ ਗ੍ਰਹਿ ਸਕੱਤਰ, ਡੀਜੀਪੀ ਸਮੇਤ ਚੀਫ ਸੈਕਟਰੀ ਤੇ ਹੋਰ ਉੱਚ ਅਧਿਕਾਰੀਆਂ ਦੀ ਬੈਠਕ ਰੱਖੀ ਜਾਵੇਗੀ। ਇਸ ਦੇ ਨਾਲ ਹੀ ਹਰ ਮਹੀਨੇ ਸੂਬਿਆਂ ਨਾਲ ਲੱਗਦੇ ਜ਼ਿਲ੍ਹਿਆਂ ਦੇ ਡੀਸੀ ਤੇ ਐਸਪੀ ਦੀ ਆਪਸ ਵਿੱਚ ਮੀਟਿੰਗ ਰੱਖੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਡਰੱਗਸ ‘ਤੇ ਕਾਬੂ ਪਾਉਣ ਲਈ ਪੰਚਕੂਲਾ ਵਿੱਚ ਅਲੱਗ ਤੋਂ ਦਫ਼ਤਰ ਬਣੇਗਾ। ਇਹ ਦਫ਼ਤਰ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਕੰਟਰੋਲ ਰੂਮ ਮਾਂਗ ਵਰਤਿਆ ਜਾਵੇਗਾ। ਮੀਟਿੰਗ ਵਿੱਚ ਇਹ ਵੀ ਮਤਾ ਪਾਸ ਕੀਤਾ ਹੈ ਕਿ ਸਕੂਲ ਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਨਸ਼ੇ ਖਿਲਾਫ ਮੁਹਿੰਮ ਨਾਲ ਜੋੜਿਆ ਜਾਵੇਗਾ। ਹਰ ਨਵੀਂ ਟੈਕਨਾਲੋਜੀ ਨਸ਼ੇ ਖਿਲਾਫ ਵਰਤੀ ਜਾਏਗੀ।


EDITED BY : SARA YAHA | | Last Updated :7:00 pm 20 august 2018

LEAVE A REPLY

Please enter your comment!
Please enter your name here