ਨਸ਼ਿਆਂ ਨਾਲ ਨਹੀਂ ਸਗੋਂ ਨਸ਼ਿਆਂ ਦੀ ਕਮੀ ਨਾਲ ਮਰ ਰਹੇ ਨੌਜਵਾਨ: ਕੈਪਟਨ

0
4

ਹੁਸ਼ਿਆਰਪੁਰ (ਸਾਰਾ ਯਹਾ) : ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਨਸ਼ਿਆਂ ‘ਤੇ ਪੂਰੀ ਤਰ੍ਹਾਂ ਨਕੇਲ ਕੱਸਣ ਤੋਂ ਬਾਅਦ ਇਸ ਦੀਆਂ ਕੀਮਤਾਂ ਵਧਣ ਕਾਰਨ ਨਸ਼ਾ ਪਹੁੰਚ ਤੋਂ ਬਾਹਰ ਹੋ ਗਿਆ ਹੈ। ਇਸ ਦੀ ਵਜ੍ਹਾ ਨਾਲ ਨੌਜਵਾਨ ਕੋਈ ਹੋਰ ਨਸ਼ਾ ਕਰਕੇ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਕੈਪਟਨ ਨੇ ਐਸਐਸਪੀ ਰਾਜਦੀਪ ਦੇ ਮੁੱਦੇ ‘ਤੇ ਕਿਹਾ ਕਿ ਹਾਈਕੋਰਟ ਵਿੱਚ 25 ਜੁਲਾਈ ਨੂੰ ਤਾਰੀਖ ਹੈ। ਹਾਈਕੋਰਟ ਨੇ ਪਹਿਲਾ ਹੀ ਐਸਆਈਟੀ ਦਾ ਗਠਨ ਕੀਤਾ ਹੋਇਆ ਹੈ।

ਕੈਪਟਨ ਨੇ ਇਹ ਗੱਲਾਂ ਅੱਜ ਹੁਸ਼ਿਆਰਪੁਰ ਵਿੱਚ ਪੰਜਾਬ ਪੁਲਿਸ ਵੱਲੋਂ ਟ੍ਰੇਨਿੰਗ ਹਾਸਲ ਕਾਰਨ ਉਪਰੰਤ ਪਾਸਿੰਗ ਆਊਟ ਪਰੇਡ ਵਿੱਚ ਬਤੌਰ ਮੁਖ ਮਹਿਮਾਨ ਵਜੋਂ ਸ਼ਿਰਕਤ ਕਰਨ ਦੌਰਾਨ ਕਹੀਆਂ। ਇਸ ਮੌਕੇ ਕੈਪਟਨ ਨੇ ਡੋਪ ਟੈਸਟ ‘ਤੇ ਅਕਾਲੀ ਦਲ-ਭਾਜਪਾ ਦੇ ਨਾਲ-ਨਾਲ ਜਲੰਧਰ ਤੋਂ ਕਾਂਗਰਸ ਵਿਧਾਇਕ ਪਰਗਟ ਸਿੰਘ ਵੱਲੋਂ ਆਏ ਬਿਆਨ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਕਦੇ ਨਹੀਂ ਕਿਹਾ ਕਿ ਹਰ ਕਿਸੇ ਦਾ ਡੋਪ ਟੈਸਟ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਸਿਰਫ ਸਰਕਾਰੀ ਅਧਿਕਾਰੀਆਂ ਲਈ ਇਹ ਟੈਸਟ ਲਾਜ਼ਮੀ ਕਰਨ ਲਈ ਕਿਹਾ ਸੀ।

ਇਸ ਮੌਕੇ ਪੰਜਾਬ ਵਿੱਚ ਨਸ਼ੇ ਨਾਲ ਹੋ ਰਹੀਆਂ ਮੌਤਾਂ ‘ਤੇ ਪੁੱਛੇ ਸਵਾਲ ‘ਤੇ ਬੋਲਦਿਆ ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ‘ਤੇ ਰੋਕ ਲੱਗਣ ਤੋਂ ਬਾਅਦ ਨਸ਼ਾ ਮਹਿੰਗਾ ਹੋ ਗਿਆ ਹੈ। ਇਸ ਕਾਰਨ ਨਸ਼ਾ ਨੌਜਵਾਨਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਨਸ਼ੇ ਦੀ ਕਮੀ ਦੇ ਚੱਲਦਿਆਂ ਨੌਜਵਾਨ ਕਿਸੇ ਹੋਰ ਕਿਸਮ ਦਾ ਨਸ਼ਾ ਕਰ ਰਹੇ ਹਨ। ਇਸ ਨਾਲ ਮੌਤਾਂ ਦੇ ਅੰਕੜਿਆਂ ‘ਚ ਵਾਧਾ ਹੋਇਆ ਹੈ।

ਕੈਪਟਨ ਨੇ ਪੀਆਰਟੀਸੀ ਟ੍ਰੇਨਿੰਗ ਸੈਂਟਰ ਦੀ ਸ਼ਲਾਘਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਪੰਜ ਕਰੋੜ ਦੀ ਰਾਸ਼ੀ ਦਾ ਐਲਾਨ ਕੀਤਾ ਤੇ ਆਪਣੇ ਅਖਤਿਆਰੀ ਫੰਡ ‘ਚੋਂ 50 ਲੱਖ ਰੁਪਏ ਦੀ ਦੇਣ ਦਾ ਐਲਾਨ ਕੀਤਾ। ਕੈਪਟਨ ਨੇ ਟ੍ਰੇਨਿੰਗ ਦੌਰਾਨ ਚੰਗਾ ਪ੍ਰਦਰਸ਼ਨ ਕਰਨ ਵਾਲੇ ਜਵਾਨਾਂ ਦੀ ਹੌਸਲਾ ਹਫਜਾਈ ਵੀ ਕੀਤੀ।


EDITED BY : SARA YAHA | | Last Updated :1:49 pm 08 JULY 2018

LEAVE A REPLY

Please enter your comment!
Please enter your name here