ਗੰਦੇ ਪਾਣੀ ਦੇ ਜਮਾਵਡ਼ੇ ਕਾਰਨ ਮੰਡੀ ’ਚ ਫੈਲ ਰਹੀਆਂ ਬੀਮਾਰੀਆਂ

0
28

ਭੁੱਚੋ ਮੰਡੀ,14 ਸਤੰਬਰ : ਮੰਡੀ ਦੇ ਸੀਵਰੇਜ ਸਿਸਟਮ ਦੇ ਸੁਧਾਰ ਲਈ ਸਰਕਾਰ ਵਲੋਂ ਕਰੋਡ਼ਾਂ ਰੁਪਏ ਖਰਚ ਕਰਨ ਦੇ ਬਾਵਜੂਦ ਇਸ ਦਾ ਹਾਲ ਪਹਿਲਾਂ ਨਾਲੋਂ ਵੀ ਮਾਡ਼ਾ ਹੋ ਗਿਆ ਹੈ।ਥਾਂ-ਥਾਂ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਕੇ ਸਡ਼ਕਾਂ ਅਤੇ ਗਲੀਅਾਂ ’ਚ ਫੈਲ ਰਿਹਾ ਹੈ ਅਤੇ ਇਸ ਗੰਦੇ ਪਾਣੀ ਦੇ ਜਮਾਵਡ਼ੇ ਨਾਲ ਜਿਥੇ ਆਉਣ-ਜਾਣ ਵਾਲਿਅਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਮੰਡੀ ਵਿਚ ਬੀਮਾਰੀਆਂ  ਵੀ ਫੈਲ ਰਹੀਆਂ ਹਨ ਪਰ ਪ੍ਰਸ਼ਾਸਨ ਦਾ ਲੋਕਾਂ ਦੀ ਇਸ ਸਮੱਸਿਆ ਦੇ  ਵੱਲ ਉੱਕਾ ਹੀ ਧਿਆਨ ਨਹੀਂ। ਅੱਜ ਬੇਗਾ ਲਹਿਰਾ ਲਿੰਕ ਰੋਡ ’ਤੇ ਪਿਛਲੇ ਇਕ ਮਹੀਨੇ ਤੋਂ ਸਡ਼ਕ ’ਤੇ ਖਡ਼੍ਹੇ ਪਾਣੀ ਅਤੇ ਸੀਵਰੇਜ ਦੇ ਖੁੱਲ੍ਹੇ ਮੈਨਹੋਲ਼ ਤੋਂ ਅੌਖੇ ਲੋਕਾਂ ਨੇ ਸੀਵਰੇਜ ਵਿਭਾਗ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਅਪਣੀ ਭਡ਼ਾਸ ਕੱਢੀ। ਲੋਕਾਂ ਨੇ ਦੱਸਿਆ ਕਿ ਜੀ. ਟੀ. ਰੋਡ ’ਤੇ ਟੋਲ ਬੈਰੀਅਰ ਲੱਗ ਜਾਣ ਨਾਲ ਇਸ ਸਡ਼ਕ ਤੋਂ ਹਜ਼ਾਰਾਂ ਦੀ ਗਿਣਤੀ ’ਚ ਵਾਹਨਾਂ ਦਾ ਆਉਣਾ-ਜਾਣਾ ਵੱਧ ਗਿਆ ਹੈ ਪਰ ਸਡ਼ਕ ’ਤੇ ਪਾਣੀ ਦੇ ਓਵਰਫਲੋਅ ਹੋ ਜਾਣ ਨਾਲ ਪਾਣੀ ਦੇ ਜਮਾਵਡ਼ੇ ਅਤੇ ਖੁੱਲ੍ਹੇ ਮੈਨਹੋਲ਼ ਕਾਰਨ ਰੋਜ਼ਾਨਾ ਲੋਕ ਅਪਣੇ ਵਾਹਨਾਂ ਦਾ ਨੁਕਸਾਨ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਭਾਗ ਨੂੰ ਲਿਖਤੀ ਰੂਪ ’ਚ ਪੱਤਰ ਦੇ ਕੇ ਜਾਣੂ ਵੀ ਕਰਵਾਇਆ ਹੈ ਪਰ ਕਿਸੇ ਨੇ ਵੀ ਧਿਆਨ ਦੇਣ ਦੀ ਜ਼ਰੂਰਤ ਨਹੀਂ ਸਮਝੀ। ਮੁਹੱਲਾ ਵਾਸੀਆਂ ਨੇ ਬਿਨਾਂ ਢੱਕਣ ਦੇ ਸੀਵਰੇਜ ਹੋਲ਼ ਵਿਚ ਡੰਡਾ ਲਾ ਕੇ ਉਸ ’ਤੇ ਕੱਪਡ਼ਾ ਲਟਕਾ ਦਿੱਤਾ ਹੈ ਤਾਂ ਜੋ ਵੱਡੇ ਹਾਦਸੇ ਤੋਂ ਬਚਾਅ ਹੋ ਸਕੇ।


EDITED BY : SARA YAHA | | Last Updated : 7:30 pm 14 September  2018

LEAVE A REPLY

Please enter your comment!
Please enter your name here