ਗੈਂਗਸਟਰ ਦਿਲਪ੍ਰੀਤ ਦੇ ਪਰਿਵਾਰ ਵੱਲੋਂ ਪੁਲਿਸ ‘ਤੇ ਵੱਡਾ ਇਲਜ਼ਾਮ

0
1

ਰੋਪੜ (ਸਾਰਾ ਯਹਾ)  ਗੈਂਗਸਟਰ ਦਿਲਪ੍ਰੀਤ ਢਾਹਾਂ ਦੀ ਮਾਤਾ ਸੁਰਿੰਦਰ ਕੌਰ ਤੇ ਭੈਣ ਰਮਨਪ੍ਰੀਤ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਮੀਡੀਆ ਦੀ ਮਦਦ ਨਾਲ ਦਿਲਪ੍ਰੀਤ ਨੂੰ ਸਰੰਡਰ ਕਰਨ ਦੀ ਅਪੀਲ ਕੀਤੀ ਸੀ। ਇਸੇ ਕਾਰਨ ਉਹ ਸਰੰਡਰ ਕਰਨ ਦੀ ਫਿਰਾਕ ਵਿੱਚ ਚੰਡੀਗੜ੍ਹ ਆਇਆ ਸੀ। ਹੁਣ ਪੁਲਿਸ ਉਸ ਨੂੰ ਹੋਰ ਤਰੀਕੇ ਨਾਲ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿਲਪ੍ਰੀਤ ਤਾਂ ਖ਼ੁਦ ਪੇਸ਼ ਹੋਣਾ ਚਾਹੁੰਦਾ ਸੀ ਪਰ ਪੁਲਿਸ ਨੇ ਇਹ ਸਾਰਾ ਡਰਾਮਾ ਰਚਾ ਦਿੱਤਾ ਹੈ।

ਉਨ੍ਹਾਂ ਨੇ ਦਿਲਪ੍ਰੀਤ ਨਾਲ ਮਿਲਣ ਦੀ ਇਜਾਜ਼ਤ ਦਿੱਤੇ ਜਾਣ ਤੇ ਸੱਚ ਸਭ ਦੇ ਸਾਹਮਣੇ ਲਿਆਉਣ ਦਾ ਮੰਗ ਕੀਤੀ ਹੈ। ਦਿਲਪ੍ਰੀਤ ਦੀ ਮਾਂ ਤੇ ਭੈਣ ਨੇ ਖੁਲਾਸਾ ਕੀਤਾ ਕਿ ਦਿਲਪ੍ਰੀਤ ਖਿਲਾਫ ਲੱਗੇ ਫਿਰੌਤੀ ਵਾਲੇ ਸਾਰੇ ਇਲਜ਼ਾਮ ਝੂਠੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਉਨ੍ਹਾਂ ਸਾਰੇ ਕੇਸਾਂ ਦੀ ਜਾਂਚ ਕਰਨੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਕਾਬੂ ਕਰ ਲਿਆ ਗਿਆ ਹੈ। ਦਿਲਪ੍ਰੀਤ ਪੁਲਿਸ ਦੀ ਗੋਲ਼ੀ ਦਾ ਸ਼ਿਕਾਰ ਹੋਇਆ ਤੇ ਹੁਣ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰ ਦਿਲਪ੍ਰੀਤ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਨੂੰ ਵਧਾਈ ਦਿੱਤੀ ਹੈ।


EDITED BY : SARA YAHA | | Last Updated :5:49 pm 09 JULY 2018

LEAVE A REPLY

Please enter your comment!
Please enter your name here