

ਜਲੰਧਰ (ਸਾਰਾ ਯਹਾ) : ਕਪੂਰਥਲਾ ਦੇ ਨਡਾਲਾ ਇਲਾਕੇ ਦਾ ਰਹਿਣ ਵਾਲਾ 24 ਸਾਲ ਦਾ ਨੌਜਵਾਨ ਸੁਨੀਲ ਕੁਮਾਰ ਟ੍ਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਅਮਰੀਕਾ ਜਾਣ ਦੀ ਥਾਂ ਮੌਤ ਦੇ ਮੂੰਹ ਵਿੱਚ ਚਲਾ ਗਿਆ। ਟ੍ਰੈਵਲ ਏਜੰਟਾਂ ਨੇ ਸੁਨੀਲ ਨੂੰ 19 ਲੱਖ ਰੁਪਏ ਵਿੱਚ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ। 24 ਅਪ੍ਰੈਲ ਨੂੰ ਸੁਨੀਲ ਨੂੰ ਨਵੀਂ ਦਿੱਲੀ ਤੋਂ ਦੁਬਈ ਦੀ ਫਲਾਈਟ ਵਿੱਚ ਬਠਾਇਆ ਗਿਆ। ਏਜੰਟ ਨੇ ਕਿਹਾ ਸੀ ਕਿ ਦੁਬਈ ਤੋਂ ਸਿੱਧੀ ਅਮਰੀਕਾ ਦੀ ਫਲਾਈਟ ਫੜਾਈ ਜਾਵੇਗੀ।
ਦੁਬਈ ਤੋਂ ਏਜੰਟਾਂ ਨੇ ਕੋਲੰਬੀਆ ਦੇ ਜੰਗਲਾਂ ਵਿੱਚ ਭੇਜ ਦਿੱਤਾ। ਇੱਥੋਂ ਬਾਰਡਰ ਪਾਰ ਕਰਵਾ ਕੇ ਅਮਰੀਕਾ ਭੇਜਣਾ ਸੀ। ਜੰਗਲਾਂ ਵਿੱਚ ਨੰਗੇ ਪੈਰੀ ਚੱਲਦੇ ਹੋਏ ਸੁਨੀਲ ਦੇ ਪੈਰਾਂ ਵਿੱਚ ਕੁਝ ਚੁੱਭ ਗਿਆ। ਇਲਾਜ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ। ਸੁਨੀਲ ਦੇ ਨਾਲ ਗਏ ਦੂਜੇ ਮੁੰਡਿਆਂ ਨੇ ਕੱਲ੍ਹ ਰਾਤ ਉਸ ਦੀਆਂ ਤਸਵੀਰਾਂ ਘਰ ਭੇਜੀਆਂ ਹਨ।
ਸੁਨੀਲ ਦੇ ਪਰਿਵਾਰ ਵਿੱਚ ਮਾਂ-ਬਾਪ ਤੋਂ ਇਲਾਵਾ ਦੋ ਭੈਣਾਂ ਹਨ। ਪਿਤਾ ਦਵਿੰਦਰ ਕੁਮਾਰ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਬੇਟੇ ਦਾ ਸਰੀਰ ਵਾਪਸ ਮੰਗਵਾਉਣ ਵਿੱਚ ਮਦਦ ਕੀਤੀ ਜਾਵੇ।
EDITED BY : SARA YAHA | | Last Updated :1:੩੨ pm 09 JULY 2018























