12 ਜਨਵਰੀ ਨੂੰ ਰਿਲੀਜ਼ ਹੋਵੇਗਾ ਜੀਤ ਜਗਜੀਤ ਦਾ ਗੀਤ “ਲਾਂਘਾ”

0
30

ਪੰਜਾਬੀ ਸੰਗੀਤ ਇੰਡਸਟਰੀ ਵਿਚ ਗਾਇਕ ਜੀਤ ਜਗਜੀਤ ਦਾ ਨਾਮ ਉਸ ਦੇ ਗਾਏ ਅਰਥਪੂਰਣ ਗੀਤਾਂ ਕਰਕੇ ਜਾਣਿਆ ਜਾਂਦਾ ਹੈ ਜਿੰਨ੍ਹਾਂ ਵਿਚ ਫੁੱਲ ਕੱਢਦੀ ਸੱਜਣਾਂ ਵਰਗਾ, ਕਿਤੇ ਪਾਗਲ ਨਾ ਕਰ ਦੇਵੇ ਮੈਨੂੰ ਪਿਆਰ ਤੇਰਾ, ਤੈਨੂੰ ਮੇਰੇ ਜਿੰਨਾ ਪਿਆਰ ਕੋਈ ਕਰੇਗਾ ਤਾਂ ਦੱਸੀਂ, ਚੰਦਰੀ ਕੈਨੇਡਾ ਨੇ ਕਰਤੇ ਪਿੰਡਾਂ ਦੇ ਪਿੰਡ ਖਾਲੀ, ਊੜਾ ਤੇ ਜੂੜਾ, ਦੂਰੀਆਂ ਆਦਿ ਅਨੇਕਾਂ ਗੀਤ ਸ਼ਾਮਲ ਹਨ।  ਜੀਤ ਜਗਜੀਤ ਉਨ੍ਹਾਂ ਕਲਾਕਾਰਾਂ ਵਿਚੋਂ ਹੈ ਜੋ ਸਮੇਂ ਦੀ ਚਾਲ ਵੇਖਦੇ ਹੋਏ ਵੀ ਆਪਣੀ ਚਾਲ ਮੜਕ ਵਾਲੀ ਹੀ ਰੱਖਦੇ ਨੇ। ਜਿਨ੍ਹਾਂ ਦੀ ਕਲਾ ਹਮੇਸ਼ਾ ਮੌਲਿਕ, ਵਖਰੇਵੇਂ ਵਾਲੀ ਤੇ ਆਪੇ ਨੂੰ ਜਵਾਬਦੇਹ ਹੀ ਰਹਿੰਦੀ ਹੈ।
      ਜੀਤ ਜਗਜੀਤ ਦਾ ਹੁਣ ਨਵਾਂ ਗੀਤ “ਲਾਂਘਾ” ਜੋ ਕਿ ਜੱਸ ਰਿਕਾਰਡਜ਼ ਤੇ ਪੰਜਾਬੀ ਫੋਕਲੋਰ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਵਿਚ ਉਹ ਕਰਤਾਰਪੁਰ ਲਾਂਘੇ ਦੀ ਗੱਲ ਕਰੇਗਾ। ਇਹ ਗੀਤ 12 ਜਨਵਰੀ ਨੂੰ ਯੂ ਟਿਊਬ ਤੇ ਰਿਲੀਜ਼ ਹੋਵੇਗਾ।

__ਸੁਖਵਿੰਦਰ ਰਾਜ 

LEAVE A REPLY

Please enter your comment!
Please enter your name here