

ਮਾਨਸਾ, 13 ਦਸੰਬਰ (ਸਾਰਾ ਯਹਾ,ਬਲਜੀਤ ਸ਼ਰਮਾ : ਰਾਸ਼ਟਰੀ ਕਮਿਸ਼ਨਰ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਟੀਮ ਦੇ ਸਹਿਯੋਗ ਨਾਲ ਬਲਾਕ ਝੁਨੀਰ ਦੇ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ।
ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੋਂ ਸ੍ਰੀ ਭੂਸ਼ਣ ਲਾਲ ਸਿੰਗਲਾ ਨੇ ਦੱਸਿਆ ਕਿ ਚੈਕਿੰਗ ਦੌਰਾਨ ਜਿੰਨ੍ਹਾਂ ਸਕੂਲ ਬੱਸਾਂ ਵਿਚ ਸੀ.ਸੀ.ਟੀ.ਵੀ. ਕੈਮਰੇ, ਸਪੀਡ ਗਵਰਨਰ, ਫਸਟ ਏਡ ਬਾਕਸ ਅਤੇ ਬੱਸਾਂ ਦਾ ਰੰਗ ਪੀਲਾ ਨਹੀਂ ਸੀ ਜਾਂ ਬੱਚਿਆਂ ਦੇ ਬੈਠਣ ਲਈ ਸੀਟਾਂ ਸਹੀ ਨਹੀਂ ਸਨ ਉਨ੍ਹਾਂ 8 ਸਕੂਲ ਬੱਸਾਂ ਦੇ ਚਲਾਣ ਕੀਤੇ ਗਏ। ਇਸ ਦੌਰਾਨ ਸਕੂਲ ਬੱਸ ਓਪਰੇਟਰਾਂ ਅਤੇ ਸਕੂਲ ਪ੍ਰਿੰਸੀਪਲਾਂ ਨੂੰ ਸਕੂਲੀ ਬੱਸਾਂ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੋਂ ਸ੍ਰੀ ਹਰਦੀਪ ਕੁਮਾਰ, ਸ੍ਰੀ ਨਵਦੀਪ ਕੁਮਾਰ ਅਤੇ ਸ੍ਰੀ ਕਰਨੈਲ ਸਿੰਘ ਏ.ਐਸ.ਆਈ. ਸਿਟੀ ਟਰੈਫਿਕ ਪੁਲਿਸ ਮੌਜੂਦ ਸਨ।























