ਪੰਜਾਬ ਹੁਨਰ ਵਿਕਾਸ ਮਿਸ਼ਨ; ਸੰਕਲਪ ਸਕੀਮ ਤਹਿਤ 4 ਦਸੰਬਰ ਤੋਂ 10 ਦਸੰਬਰ ਤੱਕ ਜਾਗਰੂਕਤਾ ਅਤੇ ਰਜਿਸ਼ਟ੍ਰੇਸ਼ਨ ਕੈਂਪ ਲਗਾਏ ਗਏ।

0
10

ਮਾਨਸਾ, 13 ਦਸੰਬਰ (ਸਾਰਾ ਯਹਾ,ਬਲਜੀਤ ਸ਼ਰਮਾ ਜਿਲ੍ਹੇ ਦੇ ਗਰੀਬ ਪਰਿਵਾਰਾਂ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਤਹਿਤ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਪ੍ਰਤੀ ਜਾਗਰੂਕ ਕਰਨ ਦੇ ਲਈ ਸੰਕਲਪ ਸਕੀਮ ਅਧੀਨ ਜ਼ਿਲ੍ਹਾ ਮਾਨਸਾ ਦੇ ਬੀ.ਡੀ.ਪੀ.ਓ ਦਫ਼ਤਰਾਂ ਵਿਖੇ ਮਿਤੀ 4 ਦਸੰਬਰ ਤੋਂ 10 ਦਸੰਬਰ 2019 ਤੱਕ 5 ਕੈਂਪ ਲਗਾਏ ਗਏ। ਇਨ੍ਹਾਂ ਕੈਪਾਂ ਵਿੱਚ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਦੇ ਜ਼ਿਲ੍ਹਾ ਸਟਾਫ ਅਤੇ ਟਰੇਨਿੰਗ ਮੁਹੱਈਆ ਕਰਵਾਉਣ ਵਾਲੇ ਵੱਖ-ਵੱਖ ਟਰੇਨਿੰਗ ਭਾਗੀਦਾਰਾਂ ਵੱਲੋਂ ਹਿੱਸਾ ਲੈ ਕੇ ਜਿਲ੍ਹੇ ਵਿੱਚ ਚੱਲ ਰਹੇ ਕੋਰਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਦੇ ਜਿਲ੍ਹਾ ਮੈਨੇਜਰ ਸ੍ਰੀ ਮਨੋਜ ਕੁਮਾਰ ਜੀ ਨੇ ਦੱਸਿਆ ਕਿ ਇਹਨਾਂ ਕੈਂਪਾ ਵਿੱਚ ਸਕਿੱਲ ਟਰੇਨਿੰਗ ਨਾਲ ਸਬੰਧਿਤ ਸਕੀਮਾਂ ਅਤੇ ਕੋਰਸ਼ਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਤੀ ਗਈ ਇਸ ਤੋਂ ਇਲਾਵਾ ਸਕਿੱਲ ਟਰੇਨਿੰਗ ਪ੍ਰਾਪਤ ਕਰਨ ਦੇ ਚਾਹਵਾਨ ਲਗਭਗ 150 ਉਮੀਦਵਾਰਾਂ ਦੀ ਮੋਕੇ ਤੇ ਰਜਿਸਟ੍ਰੇਸ਼ਨ ਕੀਤੀ ਗਈ। ਇਹਨਾਂ ਉਮੀਦਵਾਰਾਂ ਨੂੰ ਮਿਸ਼ਨ ਦੁਆਰਾ ਚਲਾਏ ਜਾ ਰਹੇ ਸਕਿੱਲ ਸੈਂਟਰਾਂ ਵਿੱਚ ਉਮੀਦਵਾਰਾ ਦੀ ਯੋਗਤਾ ਅਤੇ ਦਿਲਚਸਪੀ ਮੁਤਾਬਿਕ ਦਾਖਲ ਕੀਤਾ ਜਾਵੇਗਾ। ਇਹ ਟਰੇਨਿੰਗ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫਤ ਵਿੱਚ ਦਿੱਤੀ ਜਾਂਦੀ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਕਰਵਾਏ ਜਾ ਰਹੇ ਕੋਰਸਾਂ ਵਿਚ ਹੈਂਡਸੈੱਟ ਮੋਬਾਇਲ ਰਿਪੇਅਰ ਇੰਜੀਨੀਅਰਿੰਗ, ਸਿਲਾਈ ਕਢਾਈ, ਅਸਿਸਟੈਂਟ ਹੇਅਰ ਸਟਾਇਲਿਸਟ, ਫੀਲਡ ਟੈਕਨੀਸ਼ੀਅਨ ਕੰਪਿਊਟਿੰਗ ਐਂਡ ਪੈਰੀਫਰਲਜ਼, ਰਿਟੇਲ ਟਰੇਨੀ ਐਸੋਸੀਏਟ, ਇੰਸਟਾਲੇਸ਼ਨ ਟੈਕਨੀਸ਼ੀਅਨ ਕੰਪਿਊਟਿੰਗ ਅਤੇ ਪੈਰੀਫਰਲਜ਼, ਕਟਰ ਫੁੱਟਵੀਅਰ, ਡੋਮੈਸਟਿਕ ਡਾਟਾ ਐਂਟਰੀ ਓਪਰੇਟਰ, ਫੀਲਡ ਟੈਕਨੀਸ਼ੀਅਨ ਨੈੱਟਵਰਕਿੰਗ ਅਤੇ ਸਟੋਰੇਜ਼, ਸਟਿੱਚਿੰਗ ਓਪਰੇਟਰ, ਡੀਲਰਸ਼ਿਪ ਸੇਲਜ਼-ਕਮ-ਕਾਰਜਕਾਰੀ, ਟੈਲੀਕਾਲਰ-ਕਮ-ਡੀਲਰਸ਼ਿਪ ਸੇਲਜ਼ ਕਾਰਜਕਾਰੀ, ਰਿਪੇਅਰ ਵੈਲਡਰ, ਵੈੱਬ ਡਿਵੈਲਪਰ, ਸੋਲਰ ਪੈਨਲ ਇੰਨਸਟਾਲੇਸ਼ਨ ਟੈਕਨੀਸ਼ੀਅਨ, ਜੀ.ਐਸ.ਟੀ. (ਗੁਡਜ਼ ਐਂਡ ਸਰਵਿਸਸ), ਹਾਊਸ ਕੀਪਿੰਗ ਐਂਡ ਕੁੱਕ, ਡਾਕੂਮੈਂਟ ਅਸਿਸਟੈਂਟ, ਹੋਮ ਡਿਲਵਰੀ (ਹੋਟਲ ਮੈਨੇਜ਼ਮੈਂਟ), ਆਫਿਸ ਅਸਿਸਟੈਂਟ ਆਦਿ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਟਰੇਨਿੰਗ ਪ੍ਰਾਪਤ ਉਮੀਦਵਾਰਾਂ ਦੀ ਯਕੀਨੀ ਤੌਰ ਤੇ ਪਲੇਸਮੈਂਟ ਕਰਵਾਈ ਜਾਂਦੀ ਹੈ। ਜ਼ਿਲ੍ਹੇ ਵਿੱਚ ਇਸ ਸਮੇਂ ਪ੍ਰਧਾਨ ਮੰਤਰੀ ਕ੍ਰਿਸ਼ੀ ਵਿਗਿਆਨ ਯੋਜਨਾ-2 ਸਕੀਮ ਅਧੀਨ ਜਵਾਹਰਕੇ, ਦਾਨੇਵਾਲਾ, ਬੋਹਾ ਅਤੇ ਆਹਲੂਪੁਰ ਵਿਖੇ ਸਕਿੱਲ ਸੈਂਟਰ ਚੱਲ ਰਹੇ ਹਨ ਅਤੇ ਐਨ.ਯੂ.ਐਲ.ਐਮ. (ਰਾਸ਼ਟਰੀ ਸ਼ਹਿਰੀ ਰੋਜ਼ੀ ਰੋਟੀ ਮਿਸ਼ਨ) ਸਕੀਮ ਅਧੀਨ ਜੋ ਕਿ ਕੇਵਲ ਸਹਿਰੀ ਨੋਜਵਾਨ ਲੜਕੇ ਅਤੇ ਲੜਕੀਆਂ ਲਈ ਹੈ, ਦੇ ਬੁਢਲਾਡਾ, ਮਾਨਸਾ ਅਤੇ ਬਰੇਟਾ ਵਿਖੇ ਸਕਿੱਲ ਸੈਂਟਰ ਚਲਾਏ ਜਾ ਰਹੇ ਹਨ। ਇਸੇ ਤਰਾਂ ਡੀ.ਡੀ.ਯੂ.-ਜੀ.ਕੇ.ਵਾਈ. (ਦੀਨ ਦਿਆਲ ਉਪਾਧਿਆ ਗ੍ਰਾਮੀਣ ਕੌਸ਼ਲ ਯੋਜਨਾ) ਜੋ ਕਿ ਪੇਡੂ ਖੇਤਰ ਨਾਲ ਸੰਬੰਧਿਤ ਉਮੀਦਵਾਰਾਂ ਲਈ ਹੈ, ਦੇ ਅਧੀਨ ਸੈਂਟਰ ਬਹੁਤ ਹੀ ਜਲਦ ਸੁਰੂ ਕੀਤੇ ਜਾਣਗੇ।

LEAVE A REPLY

Please enter your comment!
Please enter your name here