ਮਾਨਸਾ ਤੋ ਵੱਡੀ ਖ਼ਬਰ..!! ਪੰਜਾਬ ‘ਚ ਇੱਕ ਹੋਰ ਜਿਮਨੀ ਚੋਣ ਤਿਆਰ, ਮਾਨਸਾ ਤੋਂ ਰਣਇੰਦਰ ਸਿੰਘ ਹੋਣਗੇ ਮੈਦਾਨ ‘ਚ

0
1225

ਚੰਡੀਗੜ੍ਹ, 13 ਦਸੰਬਰ (ਸਾਰਾ ਯਹਾ, ਬਲਜੀਤ ਸ਼ਰਮਾ) :ਪੰਜਾਬ ਵਿੱਚ ਜਲਦ ਹੀ ਇੱਕ ਹੋਰ ਜਿਮਨੀ ਚੋਣ ਆਉਣ ਵਾਲੀ ਹੈ, ਇਸ ਜਿਮਨੀ ਚੋਣ ਰਾਹੀਂ ਕੋਈ ਹੋਰ ਨਹੀਂ ਸਗੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਵਿਧਾਨ ਸਭਾ ਵਿੱਚ ਦਾਖ਼ਲ ਹੋਣ ਸਬੰਧੀ ਪੂਰੀ ਕੋਸ਼ਸ਼ ਕਰਨਗੇ। ਨਾਜ਼ਰ ਸਿੰਘ ਮਾਨਸਾਹੀਆ ਦਾ ਅਸਤੀਫ਼ਾ ਕਿਸੇ ਵੀ ਸਮੇਂ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਮਨਜ਼ੂਰ ਕੀਤਾ ਜਾ ਸਕਦਾ ਹੈ ਅਤੇ ਮਾਨਸਾ ਸੀਟ ਤੋਂ ਕੋਈ ਹੋਰ ਨਹੀਂ ਸਗੋਂ ਰਣਇੰਦਰ ਸਿੰਘ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ। ਇਸ ਜਿਮਨੀ ਚੋਣ ਲਈ ਹੁਣ ਤੋਂ ਹੀ ਰਣਇੰਦਰ ਸਿੰਘ ਵਲੋਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀ ਗਈਆਂ ਹਨ।
ਮਾਨਸਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆਂ ਇਸ ਸ਼ਰਤ ‘ਤੇ ਹੀ ਆਪਣੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਆਏ ਸਨ ਕਿ ਉਨ੍ਹਾਂ ਨੂੰ ਟਿਕਟ ਦਿੱਤੀ ਜਾਏਗੀ ਪਰ ਹੁਣ ਕਾਂਗਰਸ ਪਾਰਟੀ ਮਾਨਸਾਹੀਆ ਨੂੰ ਟਿਕਟ ਨਹੀਂ ਦੇਣ ਸਬੰਧੀ ਵੀ ਅੰਦਰ ਖਾਤੇ ਫੈਸਲਾ ਕਰ ਚੁੱਕੀ ਹੈ। ਕਾਂਗਰਸ ਪਾਰਟੀ ਵਲੋਂ ਮਾਨਸਾ ਸੀਟ ਨੂੰ ਖ਼ਾਲੀ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ, ਇਸੇ ਕਰਕੇ ਸੋਮਵਾਰ ਨੂੰ ਕਾਂਗਰਸ ਪਾਰਟੀ ਦੀ ਨਜ਼ਰ ਵਿਧਾਨ ਸਭਾ ਵਿਖੇ ਸੀ, ਜਿਥੇ ਕਿ ਨਾਜ਼ਰ ਸਿੰਘ ਮਾਨਸਾਹੀਆ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਅੱਗੇ ਪੇਸ਼ ਹੋਣਾ ਸੀ।
ਆਪਣਾ ਅਸਤੀਫ਼ਾ ਦੇਣ ਤੋਂ ਬਾਅਦ ਸ਼ੁੱਕਰਵਾਰ ਨੂੰ ਸਪੀਕਰ ਰਾਣਾ ਕੇ.ਪੀ. ਸਿੰਘ ਅੱਗੇ 11 ਵਜੇ ਪੇਸ਼ ਹੋਣਾ ਸੀ ਪਰ ਕਿਸੇ ਕਾਰਨ ਦੇ ਚਲਦੇ ਨਾਜ਼ਰ ਸਿੰਘ ਮਾਨਸਾਹੀਆ ਵਿਧਾਨ ਸਭਾ ਵਿਖੇ ਕਾਫ਼ੀ ਲੇਟ ਪੁੱਜੇ ਅਤੇ ਇਸ ਦੌਰਾਨ ਇੰਤਜ਼ਾਰ ਕਰਨ ਤੋਂ ਬਾਅਦ ਸਪੀਕਰ ਰਾਣਾ ਕੇ.ਪੀ. ਸਿੰਘ ਜਾ ਚੁੱਕੇ ਸਨ। ਜਿਸ ਕਾਰਨ ਨਾਜ਼ਰ ਮਾਨਸਾਹੀਆ ਦੀ ਮੁਲਾਕਾਤ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਨਹੀਂ ਹੋ ਸਕੀ।
ਨਾਜ਼ਰ ਸਿੰਘ ਮਾਨਸਾਹੀਆ ਨੇ ਕਿਹਾ ਕਿ ਉਹ ਲੇਟ ਹੋ ਗਏ ਸਨ, ਜਿਸ ਕਾਰਨ ਅੱਜ ਮੁਲਾਕਾਤ ਨਹੀਂ ਹੋ ਪਾਈ ਹੈ ਪਰ ਉਹ ਆਪਣੇ ਅਸਤੀਫ਼ਾ ਦੇਣ ਵਾਲੇ ਸਟੈਂਡ ‘ਤੇ ਕਾਇਮ ਹਨ ਅਤੇ ਕਿਸੇ ਵੀ ਹਾਲਤ ਵਿੱਚ ਅਸਤੀਫ਼ਾ ਵਾਪਸ ਨਹੀਂ ਲੈਣਗੇ। ਇਸ ਲਈ ਜਦੋਂ ਵੀ ਅਗਲੀ ਤਾਰੀਖ਼ ਮਿਲੇਗੀ ਤਾਂ ਉਹ ਪੇਸ਼ ਹੁੰਦੇ ਹੋਏ ਸਪੀਕਰ ਰਾਣਾ ਕੇ.ਪੀ. ਸਿੰਘ ਕੋਲ ਨਿਯਮਾਂ ਅਨੁਸਾਰ ਕਾਰਵਾਈ ਮੁਕੰਮਲ ਕਰਨਗੇ। ਇਸ ਤੋਂ ਬਾਅਦ ਅਸਤੀਫ਼ਾ ਮਨਜ਼ੂਰ ਕਰਨ ਦਾ ਸਾਰਾ ਅਧਿਕਾਰ ਸਪੀਕਰ ਸਾਹਿਬ ਕੋਲ ਹੀ ਹੈ।

LEAVE A REPLY

Please enter your comment!
Please enter your name here