

ਬੁਢਲਾਡਾ 13 ਦਸੰਬਰ( ਅਮਨ ਮਹਿਤਾ): ਪਿਛਲੇ ਦਿਨੀ ਡਿਸਕਵਰੀ ਸੁਪਰ ਲੀਗ ਵੱਲੋਂ ਆਯੋਜਿਤ ਪਹਿਲੇ ਰਾਊਂਡ ਦੀ ਪ੍ਰੀਖਿਆ ਵਿੱਚ ਸਥਾਨਕ ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਹੋਲੀ ਹਾਰਟ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਬਾਜ਼ੀ ਮਾਰ ਲਈ ਹੈ। ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਨੇ ਦੱਸਿਆ ਕਿ ਲਗਭਗ ਤੀਹ ਲੱਖ ਵਿਦਿਆਰਥੀਆਂ ਅਤੇ ਸਤਾਰਾਂ ਹਜ਼ਾਰ ਸਕੂਲਾਂ ਨੇ ਇਸ ਪ੍ਰਤੀਯੋਗਤਾ ਵਿਚ ਭਾਗ ਲਿਆ ਸੀ। ਜਿਸ ਵਿੱਚ ਹੋਲੀ ਹਰਟ ਸਕੂਲ ਦੇ ਦੋ ਵਿਦਿਆਰਥੀਆਂ ਨੇ ਦੂਜੇ ਰਾਉਂਡ ਚ ਪ੍ਰੀਖਿਆ ਪਾਸ ਕੀਤੀ ਅਤੇ ਕੁੱਲ ਛੇ ਵਿਦਿਆਰਥੀਆਂ ਨੇ ਪਹਿਲੇ ਰਾਜ ਵਿੱਚ ਪ੍ਰੀਖਿਆ ਅੱਵਲ ਰਹੇ। ਉਨ੍ਹਾਂ ਦੱਸਿਆ ਕਿ ਚੌਥੀ ਕਲਾਸ ਦੇ ਗੋਲਡੀ, ਰਜਿੰਦਰ ਪ੍ਰਤਾਪ ਛੇਵੀਂ ਕਲਾਸ, ਅਵਨੀਤ ਕੌਰ ਅੱਠਵੀਂ ਕਲਾਸ, ਅਕ੍ਰਿਤੀ ਨੌਵੀਂ ਕਲਾਸ ਪਹਿਲੇ ਰਾਊਂਡ ਦੇ ਅੱਵਲ ਰਹੇ ਜਦਕਿ ਖੁਸ਼ਵੀਰ ਕੌਰ ਪੰਜਵੀਂ ਕਲਾਸ, ਹਰਪ੍ਰੀਤ ਸਿੰਘ ਸੱਤਵੀਂ ਕਲਾਸ ਦੇ ਵਿਦਿਆਰਥੀ ਨੇ ਦੂਜੇ ਰਾਊਂਡ ਦੇ ਲਈ ਕੁਆਲੀਫਾਈ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸੰਜੀਵ ਸਿੰਗਲਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਭਵਿੱਖ ਲਈ ਵਿਦਿਆਰਥੀ ਨੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕੁਆਰਡੀਨੇਟਰ ਮੋਨਿਕਾ ਮਹਿਤਾ, ਰਵਿੰਦਰ ਸਿੰਘ, ਹਰਜੀਵਨ ਸਿੰਘ, ਜਗਜੀਤ ਕੌਰ ਅਤੇ ਰਵਿੰਦਰ ਕੌਰ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।























