ਸੀਰੀਅਲ ਕਿਡਨੇਪਰ ਅਧਿਆਪਕ ਤ੍ਰਿਵੇਦੀ ਫਰਾਰ, ਹੋ ਸਕਦਾ ਹੈ ਮਾਲਵਾ ਦੇ ਕਿਸੇ ਸਕੂਲ ਵਿੱਚ

0
39

ਬੁਢਲਾਡਾ 13 ਦਸੰਬਰ (ਅਮਨ ਮਹਿਤਾ) ਸਥਾਨਕ ਸ਼ਹਿਰ ਦੇ ਦੋ ਨਾਮੀ ਪ੍ਰਾਇਵੇਟ ਸਕੂਲਾਂ ਵਿੱਚ ਵਾਈਸ ਪ੍ਰਿੰਸੀਪਲ ਅਤੇ ਅੰਗਰੇਜ਼ੀ ਅਧਿਆਪਕ ਵਜੋਂ ਕੰਮ ਕਰ ਚੁੱਕੇ ਧਵਲ ਹਰੀਸ਼ਚੰਦਰ ਤ੍ਰਿਵੇਦੀ ਨੂੰ ਗੁਜਰਾਤ ਦੀ ਪੁਲਿਸ ਵੱਲੋਂ ਪੰਜ ਸਾਲ ਪਹਿਲਾ 2014 ਵਿੱਚ ਧਾਰਾ 363, 366 ਆਈ ਪੀ ਸੀ ਤਹਿਤ ਦੋ ਨਾਬਾਲਗ ਲੜਕੀਆਂ ਦੇ ਜਬਰ ਜਿਨਾਹ ਅਤੇ ਅਗਵਾ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ ਪਰੰਤੂ ਸੀ ਬੀ ਆਈ ਨੇ ਸਕੂਲ ਸਿੱਖਿਆ ਵਿਭਾਗ ਨੂੰ ਇੱਕ ਪੱਤਰ ਜਾਰੀ ਕਰਕੇ ਵਿਦਿਆਰਥਣਾਂ ਨੂੰ ਅਗਵਾ ਕਰਨ ਵਾਲੇ ਇਸ ਅਧਿਆਪਕ ਬਾਰੇ ਅਗਾਹ ਕਰਨ ਤੋਂ ਬਾਅਦ ਬੁਢਲਾਡਾ ਅਤੇ ਇਸ ਦੇ ਆਸ ਪਾਸ ਦੇ ਖੇਤਰਾਂ ਵਿੱਚ ਸਨਸਨੀ ਪੈਦਾ ਹੋ ਗਈ ਹੈ ਅਤੇ ਦੱਸਿਆ ਕਿ ਸੀਰੀਅਲ ਕਿਡਨੈਪਰ ਅੰਗਰੇਜ਼ੀ ਦਾ ਅਧਿਆਪਕ ਹੈ ਅਤੇ ਜਾਅਲੀ ਨਾਮ ਤੇ ਪਤਾ ਦੇ ਕੇ ਰਹਿੰਦਾ ਹੈ. ਜਿਸ ਨਾਲ ਸਕੂਲਾਂ ਵਿੱਚ ਪੜਦੇ ਹਜ਼ਾਰਾਂ ਵਿਦਿਆਰਥੀਆਂ ਦੇ ਮਾਪੇ ਹਰ ਅਧਿਆਪਕ ਦੇ ਚਿਹਰੇ ਵਿੱਚੋਂ ਤ੍ਰਿਵੇਦੀ ਨੂੰ ਦੇਖ ਰਹੇ ਹਨ ਕਿ ਉਹ ਚਿਹਰਾ ਅਤੇ ਨਾਮ ਬਦਲ ਕੇ ਕਿਸੇ ਹੋਰ ਘਿਨਾਉਣੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਅਤੇ ਪੁਲਿਸ ਨੂੰ ਵੀ ਇਸ ਮਾਮਲੇ ਤੇ ਪੈਣੀ ਨਜਰ ਰੱਖਣ ਲਈ ਸੁਚੇਤ ਕਰ ਰਹੇ ਹਨ. ਮੁਲਜਮ ਕਈ ਵਿਦਿਆਰਥਣਾ ਦੇ ਅਗਵਾ ਮਾਮਲੇ ਵਿੱਚ ਭਗੋੜਾ ਹੈ. ਸੀ ਬੀ ਆਈ ਨੇ ਖਸਰਾ ਪ੍ਰਗਟ ਕੀਤਾ ਹੈ ਕਿ ਉਹ ਹਾਲੇ ਵੀ ਪੰਜਾਬ ਦੇ ਕਿਸੇ ਵੀ ਸਕੂਲ ਵਿੱਚ ਕੰਮ ਕਰਦਾ ਹੋ ਸਕਦਾ ਹੈ. ਗੁਜਰਾਤ ਦੇ ਰਾਜਕੋਟ ਦੀ ਇੱਕ ਅਦਾਲਤ ਨੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜ਼ੋ ਪਿਛਲੇ ਸਾਲ 28 ਜੁਲਾਈ ਨੂੰ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇੱਕ ਹੋਰ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਭਜਾ ਕੇ ਲੈ ਗਿਆ ਹੈ. ਗੁਜਰਾਤ ਹਾਈ ਕੋਰਟ ਵਿੱਚ ਇੱਕ ਵਿਅਕਤੀ ਨੇ ਪਟੀਸ਼ਨ ਦਾਇਰ ਕਰਕੇ ਆਪਣੀ ਨਾਬਾਲਗ ਬੇਟੀ ਦੇ ਅਗਵਾ ਮਾਮਲੇ ਦੀ ਸੀ ਬੀ ਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਜਿਸਨੂੰ ਤ੍ਰਿਵੈਦੀ ਨੇ 11 ਅਗਸਤ 2018 ਨੂੰ ਅਗਵਾ ਕਰ ਲਿਆ ਸੀ. ਸੀ ਬੀ ਆਈ ਜਾਂਚ ਅਨੁਸਾਰ ਧਵਲ ਤ੍ਰਿਵੈਦੀ ਤੇ ਪਹਿਲਾ ਵੀ ਨਾਬਾਲਗ ਲੜਕੀਆਂ ਦੇ ਅਗਵਾ ਦੇ 7 ਮਾਮਲੇ ਦਰਜ ਹਨ. ਸੀ ਬੀ ਆਈ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਧਵਲ ਸ਼ਾਤਿਰ ਕਿਸਮ ਦਾ ਅਪਰਾਧੀ ਹੈ ਉਹ ਸਕੂਲ ਵਿੱਚ ਪੜਦੀਆਂ ਨਾਬਾਲਗ ਲੜਕੀਆ ਨੂੰ ਆਪਣਾ ਸ਼ਿਕਾਰ ਬਣਾੳਦਾ ਹੈ. ਇਸ ਤੋਂ ਪਹਿਲਾ ਉਹ ਟੀ ਡੀ ਕੇ ਚੰਦਰ, ਟੀ ਕੇ ਡੀ ਚੰਦਰ, ਡੀ ਕੁਮਾਰ ਅਤੇ ਧਰਮਿੰਦਰ ਕੁਮਾਰ ਆਦਿ ਫਰਜੀ ਨਾਮ ਇਸਤੇਮਾਲ ਕਰ ਚੁੱਕੀਆ ਹੈ. ਉਸ ਨੇ ਆਪਣੇ ਫਰਜ਼ੀ ਪਹਿਚਾਣ ਪੱਤਰ ਵੀ ਬਣਾਏ ਹੋਏ ਹਨ ਜਿਸਦੇ ਆਧਾਰ ਤੇ ਉਹ ਬੁਢਲਾਡਾ ਦੇ ਦੋ ਨਿੱਜੀ ਸਕੂਲਾਂ ਵਿੱਚ ਨੋਕਰੀ ਵੀ ਕਰ ਚੁੱਕਾ ਹੈ. ਇਸ ਵਰਣਨਯੋਗ ਹੈ ਕਿ ਗੁਜਰਾਤ ਦੇ ਜਿਲ੍ਹਾ ਰਾਜਕੋਟ ਵਿਖੇ ਸਥਿਤ ਇੱਕ ਪ੍ਰਾਈਵੇਟ ਗਾਰਡੀ ਇੰਟਰਨੈਸ਼ਨਲ ਸਕੂਲ ਦੀਆਂ ਦੋ ਅਗਵਾ ਵਿਦਿਆਰਥਣਾਂ ਨੂੰ ਥਾਣਾ ਸਿਟੀ ਪੁਲਿਸ ਵੱਲੋ ਸ਼ਹਿਰ ਦੀ ਸੰਘਣੀ ਆਬਾਦੀ ਵਿੱਚ ਰਹਿ ਰਹੇ ਅਗਵਾਕਾਰ ਦੇ ਕਬਜੇ ਵਿੱਚੋ ਛੁਡਵਾਕੇ ਗ੍ਰਿਫਤਾਰ ਕਰ ਲਿਆ ਗਿਆ ਸੀ. ਤਤਕਾਲੀ ਡੀ.ਐਸ.ਪੀ. ਰਾਜਵੀਰ ਸਿੰਘ ਬੋਪਾਰਾਏ ਅਨੁਸਾਰ ਅਗਵਾ ਵਿਦਿਆਰਥਣਾਂ ਦਰਿੰਕਾਂ ਪੁੱਤਰੀ ਹਿਤੇਸ਼ ਭਾਈ ਕਨਜਾਰੀਆਂ, ਰਿੰਕਲ ਪੁੱਤਰੀ ਜੇਨਤੀ ਭਾਈ ਨਕੁੰਮ ਇਹ ਦੋਵੇ ਵਿਦਿਆਰਥਣਾਂ ਗਾਰਡੀ ਇੰਨਟਰਨੈFਨਲ ਸਕੂਲ ਦੀਆਂ 10O1 ਦੀਆਂ ਵਿਦਿਆਰਥਣਾਂ ਸਨ. ਜਿਨ੍ਹਾਂ ਵਿੱਚੋ ਇੱਕ ਮੈਡੀਕਲ ਅਤੇ ਦੂਸਰੀ ਨਾਨ ਮੈਡੀਕਲ ਦੀ ਵਿਦਿਆਰਥਣਾਂ ਸਨ. ਜਿਨ੍ਹਾਂ ਨੂੰ ਉਸੇ ਸਕੂਲ ਦੇ ਹੀ ਲਗਭਗ 45 ਸਾਲਾਂ ਅੰਗਰੇਜੀ ਅਧਿਆਪਕ ਧਵਲ ਹਰੀਸ਼ ਚੰਦਰ ਤ੍ਰਿਵੇਦੀ ਵੱਲੋ 23 ਜੁਲਾਈ 2012 ਨੂੰ ਅਗਵਾ ਕਰਕੇ ਕੇਰਲਾ, ਹਿਮਾਚਲ ਅਤੇ ਚੰਡੀਗੜ੍ਹ ਥਾਵਾਂ ਤੇ ਰੱਖਣ ਤੋ ਬਾਅਦ ਬੁਢਲਾਡਾ ਵਿਖੇ ਲਿਆਂਦਾ ਗਿਆ. ਅਗਵਾਕਾਰ ਸ਼ਹਿਰ ਦੇ ਡੀ.ਏ.ਵੀ. ਪਬਲਿਕ ਸਕੂਲ ਵਿਖੇ ਬਤੌਰ ਵਾਇਸ ਪ੍ਰਿੰਸੀਪਲ ਨਿਯੁਕਤ ਹੋ ਗਿਆ. ਕੁਝ ਸਮੇਂ ਬਾਅਦ ਇਸ ਅਧਿਆਪਕ ਨੇ ਕਾਲਕਾ ਵਿਖੇ ਜਾ ਕੇ ਵਿਦਿਆਰਥਣ ਦਰਿੰਕਾਂ ਨਾਲ ਇੱਕ ਮੰਦਰ ਵਿੱਚ ਜਾ ਕੇ ਵਿਆਹ ਰਚਾ ਲਿਆ. ਪੁਲਿਸ ਸੂਤਰਾਂ ਅਨੁਸਾਰ ਇਹ ਅਗਵਾਕਾਰ ਜੁਲਾਈ 2014 ਨੂੰ ਇਸੇ ਸ਼ਹਿਰ ਦੇ ਇੱਕ ਹੋਰ ਪ੍ਰਾਈਵੇਟ ਸਕੂਲ ਵਿੱਚ ਬਤੌਰ ਅੰਗਰੇਜੀ ਅਧਿਆਪਕ ਲੱਗ ਗਿਆ. ਉਨ੍ਹਾਂ ਦੱਸਿਆ ਕਿ ਇਸ ਅਗਵਾਕਾਰ ਵਿਰੁੱਧ ਗੁਜਰਾਤ ਦੇ ਜਿਲ੍ਹਾ ਰਾਜਕੋਟ ਦੇ ਇੱਕ ਥਾਣਾ ਪਡਾਦਰੀ ਵਿਖੇ ਧਾਰਾ 363,366 ਆਈ.ਪੀ.ਸੀ. ਤਹਿਤ ਮੁਕੱਦਮਾ ਵਿੱਚ ਲੋੜੀਦਾ ਸੀ ਜਿਸ ਨੂੰ ਉਥੋਂ ਦੀ ਅਦਾਲਤ ਵੱਲੋ ਨਵੰਬਰ 2012 ਵਿੱਚ ਭਗੋੜਾ ਕਰਾਰ ਦਿੱਤਾ ਹੋਇਆ ਸੀ. ਜਿਸ ਨੂੰ ਬੁਢਲਾਡਾ ਪੁਲਿਸ ਵੱਲੋ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਬੁਢਲਾਡਾ ਵਿਖੇ ਲੜਕੀਆਂ ਸਮੇਤ ਪੇਸ਼ ਕੀਤਾ ਗਿਆ. ਇਹ ਦੋਵੇ ਲੜਕੀਆਂ ਗੁਜਰਾਤ ਦੇ ਪਿੰਡਾਂ ਦੀ ਵਸਨੀਕ ਹਨ ਜਦੋਂ ਕਿ ਅਗਵਾਕਾਰ ਬੜੋਦਾ ਦਾ ਰਹਿਣ ਵਾਲਾ ਹੈ. ਜੋ ਪਹਿਲਾ ਹੀ ਸ਼ਾਦੀ ਸ਼ੁਦਾ ਹੈ.

LEAVE A REPLY

Please enter your comment!
Please enter your name here