

ਮਾਨਸਾ 13 ਦਸੰਬਰ (ਸਾਰਾ ਯਹਾ,ਬਲਜੀਤ ਸ਼ਰਮਾ) : ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ(ਰਜਿ) ਮਾਨਸਾ ਵੱਲੋਂ 5ਵਾਂ ਵਿਸ਼ਾਲ ਮੁਫ਼ਤ ਜਾਂਚ ਕੈਂਪ ਸਥਾਨਕ ਮਾਈ ਨਿੱਕੋ ਦੇਵੀ ਸਕੂਲ ਵਿੱਚ 15 ਦਸੰਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਧਾਨ ਰਾਮ ਲਾਲ ਸ਼ਰਮਾ, ਉਪ ਪ੍ਰਧਾਨ ਬਲਜੀਤ ਸ਼ਰਮਾ, ਜਨਰਲ ਸਕੱਤਰ ਕੰਵਲਜੀਤ ਸ਼ਰਮਾਂ ਚੇਅਰਮੈਨ ਵਰੁਣ ਬਾਂਸਲ ਨੇ ਦੱਸਿਆ ਕਿ ਹਰ ਤਰ੍ਹਾਂ ਦੀਆਂ ਜਰਨਲ ਬਿਮਾਰੀਆਂ ਦੇ ਮਾਹਿਰ ਡਾਕਟਰ ਰਾਘਵ ਅਰੋੜਾ ਐਮ.ਡੀ(ਮੈਡੀਸਨ) ਅਤੇ ਡਾਕਟਰ ਆਲਮਗੀਰ ਜਹਾਂ ਐਮ.ਐਸ(ਆਰਥੋ) ਹੱਡੀਆਂ ਅਤੇ ਜੋੜਾਂ ਦੇ ਮਾਹਿਰ ਆਪਣੀ ਟੀਮ ਸਮੇਤ ਪਹੁੰਚ ਰਹੇ ਹਨ। ਇਸ ਕੈਂਪ ਵਿੱਚ ਈ. ਸੀ.ਜੀ, ਤਿੰਨ ਮਹੀਨਿਆਂ ਵਾਲੀ ਸ਼ੂਗਰ,ਯੂਰਿਕ ਐਸਿਡ,ਸਾਹ ਦੇ ਮਰੀਜ਼ਾਂ ਲਈ ਸਪਾਇਰੋਮੀਟਰੀ ਟੈਸਟ, ਹੱਡੀਆਂ ਦੀ ਕਮਜ਼ੋਰੀ ਲਈ ਬੀ.ਐਮ.ਡੀ ਟੈਸਟ ਬਿਲਕੁਲ ਮੁਫਤ ਕੀਤੇ ਜਾਣਗੇ। ਇਸ ਕੈਂਪ ਦੀ ਰਜਿਸਟ੍ਰੇਸ਼ਨ ਮੋਕੇ ਤੇ ਕੀਤੀ ਜਾਵੇਗੀ।























