ਸਾਇਕਲਿੰਗ ਸਸਤੀ ਤੇ ਲਾਹੇਵੰਦ ਕਸਰਤ…. ਡਾ:ਮਿੱਤਲ।

0
57

ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੱਜ ਮਾਨਸਾ ਤੋਂ ਰੋਹੀ ਵਾਲਾ ਪੀਰਖਾਨਾ ਜਾ ਕੇ ਸਲਾਨਾ ਸ਼ੀ ਅਖੰਡ ਪਾਠ ਦੇ ਭੋਗ ਸਮੇਂ ਮੱਥਾ ਟੇਕਿਆ।ਰਮਨ ਗੁਪਤਾ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਸਾਰੇ ਮੈਂਬਰ ਹਰੇਕ ਧਰਮ ਦਾ ਸਤਿਕਾਰ ਕਰਦੇ ਹਨ ਅਤੇ ਹਰੇਕ ਧਾਰਮਿਕ ਸਥਾਨ ਤੇ ਨਤਮਸਤਕ ਹੁੰਦੇ ਹਨ।ਡਾਕਟਰ ਵਰੁਣ ਮਿੱਤਲ ਨੇ ਦੱਸਿਆ ਕਿ ਸਾਇਕਲਿੰਗ ਸੱਭ ਤੋਂ ਸਸਤੀ ਅਤੇ ਲਾਹੇਵੰਦ ਕਸਰਤ ਹੈ।ਹਰੇਕ ਇਨਸਾਨ ਨੂੰ ਹਰ ਰੋਜ ਸਾਇਕਲਿੰਗ ਕਰਨੀ ਚਾਹੀਦੀ ਹੈ ਇਸ ਨਾਲ ਕਈ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ ਅਤੇ ਸ਼ਰੀਰ ਤੰਦਰੁਸਤ ਰਹਿੰਦਾ ਹੈ।ਇਸ ਮੌਕੇ ਬਾਬਾ ਵਿਨੋਦ ਭੁੱਟੋ ਜੀ ਨੇ ਇਸ ਸਥਾਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਸੰਜੀਵ ਪਿੰਕਾ,ਸੁਰਿੰਦਰ ਬਾਂਸਲ,ਬਿੰਨੂ ਗਰਗ,ਨਰਿੰਦਰ ਗੁਪਤਾ,ਕਿਸ਼ਨ ਮਿੱਤਲ,ਸੰਜੀਵ ਮਾਸਟਰ ਸਮੇਤ ਮੈਂਬਰ ਹਾਜਰ ਸਨ।Attachments area

LEAVE A REPLY

Please enter your comment!
Please enter your name here