ਕੈਪਟਨ ਦੇ ਕਬੱਡੀ ਕੱਪ ‘ਚ ਪਾਕਿਸਤਾਨ ਦੀ ਟੀਮ ਬਾਹਰ

0
31

ਚੰਡੀਗੜ੍ਹ: ਕੈਪਟਨ ਸਰਕਰ ਦੇ ਵਿਸ਼ਵ ਕਬੱਡੀ ਕੱਪ ‘ਚ ਪਾਕਿਸਤਾਨ ਦੀ ਟੀਮ ਹਿੱਸਾ ਨਹੀਂ ਲਵੇਗੀ। ਟੂਰਨਾਮੈਂਟ ਇੱਕ ਨਵੰਬਰ ਤੋਂ ਸ਼ੁਰੂ ਹੋ ਗਏ ਹਨ। ਹੁਣ ਤਕ ਤਿੰਨ ਮੈਚ ਵੀ ਖੇਡੇ ਜਾ ਚੁੱਕੇ ਹਨ ਪਰ ਪਰ ਅਜੇ ਤੱਕ ਪਾਕਿਸਤਾਨ ਦੀ ਟੀਮ ਨਹੀਂ ਪਹੁੰਚੀ। ਪਹਿਲਾਂ ਸਸਪੈਂਸ ਸੀ ਕਿ ਪਾਕਿਸਤਾਨੀ ਖਿਡਾਰੀ ਭਾਰਤ ਪਹੁੰਚ ਸਕਦੇ ਹਨ ਪਰ ਹੁਣ ਇਹ ਸਸਪੈਂਸ ਵੀ ਖ਼ਤਮ ਹੋ ਗਿਆ ਹੈ।

ਇਸ ‘ਤੇ ਚਾਨਣਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਾਇਆ। ਰਾਣਾ ਸੋਢੀ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਪਾਕਿਸਤਾਨ ਦੀ ਟੀਮ ਨੂੰ ਟੂਰਨਾਮੈਂਟ ‘ਚ ਸ਼ਾਮਲ ਹੋਣ ਲਈ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖੀ ਸੀ ਪਰ ਹਾਲੇ ਤਕ ਕੋਈ ਜਵਾਬ ਨਹੀਂ ਮਿਲਿਆ। ਉਧਰ ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਜਨਰਲ ਸਕੱਤਰ ਮੁਹੰਮਦ ਸਰਵਰ ਨੇ ਕੈਪਟਨ ਦੇ ਇਨ੍ਹਾਂ ਦਾਅਵਿਆਂ ਨੂੰ ਖ਼ਾਰਜ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਭਾਰਤ ਤੋਂ ਕਬੱਡੀ ਕੱਪ ਦਾ ਕੋਈ ਵੀ ਸੱਦਾ ਪੱਤਰ ਨਹੀਂ ਆਇਆ। ਖੇਡ ਮੰਤਰੀ ਰਾਣਾ ਸੋਢੀ ਨੇ ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਦਾਅਵੇ ਨੂੰ ਹੀ ਝੂਠਾ ਕਰਾਰ ਦਿੱਤਾ।

ਯਾਦ ਰਹੇ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਵਿਸ਼ਵ ਕਬੱਡੀ ਕੱਪ 2019 ਦਾ ਆਗਾਜ਼ 1 ਨਵੰਬਰ ਨੂੰ ਹੋ ਗਿਆ। ਪਾਕਿਸਤਾਨ ਦੀ ਟੀਮ ਨਾ ਪਹੁੰਚਣ ਤੋਂ ਬਾਅਦ ਹੁਣ 8 ਟੀਮਾਂ ਦੇ 150 ਦੇ ਕਰੀਬ ਖਿਡਾਰੀ ਟੂਰਨਾਮੈਂਟ ਦਾ ਹਿੱਸਾ ਬਣੇ ਹਨ। ਉਦਘਾਟਨੀ ਮੈਚ ਸੁਲਤਾਨਪੁਰ ਲੋਧੀ ‘ਚ ਖੇਡੇ ਗਏ ਸਨ। ਪਹਿਲਾਂ ਮੁਕਾਬਲਾ ਇੰਗਲੈਂਡ ਤੇ ਸ਼੍ਰੀ ਲੰਕਾ ਦੀ ਟੀਮ ਵਿਚਾਲੇ ਖੇਡਿਆ ਗਿਆ, ਜਦਕਿ ਦੂਜਾ ਮੈਚ ਕੈਨੇਡਾ ਤੇ ਕੀਨੀਆ ਤੇ ਤੀਜਾ ਮੈਚ ਅਮਰੀਕਾ ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ। ਬਾਕੀ ਦਿਨਾਂ ਦੌਰਾਨ ਦੋ-ਦੋ ਮੈਚ ਹੋਣਗੇ। ਅਗਲਾ ਮੁਕਾਬਲਾ ਮੰਗਲਵਾਰ ਨੂੰ ਅੰਮ੍ਰਿਤਸਰ ‘ਚ ਖੇਡਿਆ ਜਾਵੇਗਾ।

LEAVE A REPLY

Please enter your comment!
Please enter your name here