

ਮਾਨਸਾ (ਸਾਰਾ ਯਹਾ): ਅੱਜ ਐਚ ਡੀ ਐਫ ਸੀ ਬੈਕ ਵੱਲੋ ਸੁਰੂ ਕਿਤੇ ਖੂਨਦਾਨ ਕੈਪਾ ਦੀ ਲੜੀ ਤਹਿਤ ਵਿਸਵ ਏਡਜ ਦਿਵਸ ਮੋਕੇ ਨਿਰੰਕਾਰੀ ਮੰਡਲ ਮਾਨਸਾ ਵੱਲੋ ਐਚ ਡੀ ਐਫ ਸੀ ਬੈਕ ਦੇ ਸਹਿਯੋਗ ਨਾਲ ਵਿਸਾਲ ਖੂਨਦਾਨ ਕੈਪ ਸੰਤ ਨਿਰੰਕਾਰੀ ਭਵਨ ਮਾਨਸਾ ਵਿੱਖੇ ਲਗਾਇਆ ਗਿਆ| ਇਹ ਜਾਣਕਾਰੀ ਦਿੰਦੇ ਹੋਏ ਸੰਜੀਵ ਪਿੰਕਾ ਨੇ ਦੱਸਿਆ ਕਿ ਐਚ ਡੀ ਐਫ ਸੀ ਬੈਕ ਵੱਲੋ ਅਕਤੂਬਰ ਤੇ ਨਵੰਬਰ ਮਹੀਨੇ ਵਿੱਚ ਖੂਨਦਾਨ ਕੈਪ ਵੱਖ ਵੱਖ ਥਾਵਾ ਉਪਰ ਲਗਾਏ ਜਾਦੇ ਹਨ|ਜੋ ਕਿ ਸਲਾਘਾਯੋਗ ਕੰਮ ਹੈ ਇਸ ਕੈਪ ਦਾ ਉਦਘਾਟਨ ਕਰਦਿਆ ਨਿਰੰਕਾਰੀ ਮੰਡਲ ਦੇ ਜੋਨਲ ਇੰਚਾਰਜ ਐਸ ਪੀ ਦੁਗਲ ਨੇ ਕਿਹਾ ਕਿ ਨਿਰੰਕਾਰੀ ਮਿਸ਼ਨ ਵੱਲੋ ਕੁਜ ਸਾਲ ਪਹਿਲਾ ਬਾਬਾ ਜੀ ਨੇ ਖੁਦ ਖੂਨਦਾਨ ਕਰਕੇ ਖੂਨਦਾਨ ਦੀ ਲਹਿਰ ਦੀ ਸੁਰੂਆਤ ਕਿਤੀ ਸੀ|ਜਿਸ ਤੋ ਪ੍ਰੇਰਿਤ ਹੋਕੇ ਨਿਰੰਕਾਰੀ ਮੰਡਲ ਵੱਲੋ ਹਰ ਸਾਲ ਇੱਕ ਲੱਖ ਦੇ ਕਰੀਬ ਯੂਨਿਟ ਖੂਨਦਾਨ ਕਿਤੇ ਜਾਦੇ ਹਨ |ਮਾਨਵਤਾ ਦੀ ਸੇਵਾ ਹਿਤ ਕੀਤੇ ਜਾਦੇ ਇਹ ਕਾਰਜ ਬਹੁਤ ਹੀ ਉੱਤਮ ਹਨ|ਹਰੇਕ ਇੰਨਸਾਨ ਨੂੰ ਖੂਨਦਾਨ ਕਰਨਾ ਚਾਹੁੰਦਾ ਹੈ|ਇਸ ਨਾਲ ਕਿਸੇ ਤਰਾ ਦੀ ਕਮਜੋਰੀ ਨਹੀ ਆਉਦੀ ਅਤੇ ਲੋੜਵੰਦ ਮਰੀਜ ਦੀ ਜਾਨ ਬਚਦੀ ਹੈ।ਬੈਕ ਮੈਨੇਜਰ ਹਰਸ ਜਿੰਦਲ ਨੇ ਖੂਨਦਾਨੀਆ ਦਾ ਧੰਨਵਾਦ ਕਰਦੇ ਹੋਏ ਯਾਦਗਰੀ ਚਿੰਨ ਦੇਕੇ ਸਨਮਾਨਿਤ ਕਿਤਾ|ਇਸ ਮੋਕੇ ਗੁਰਦੀਪ ਸਿੰਘ ,ਰਵੀ ਕੁਮਾਰ,ਅਸੋਕ ਕੁਮਾਰ,ਹਰਬੰਸ ਸਿੰਘ,ਅਭੀਸ਼ੇਕ ਕੁਮਾਰ,ਜੋਗਿੰਦਰ ਸਿੰਘ,ਅਤੇ ਬਲੱਡ ਬੈਕ ਦੀ ਟੀਮ ਦੇ ਮੈਬਰ ਹਾਜਰ ਸਨ|























