

ਚੰਡੀਗੜ੍ਹ: ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੁੰਬਈ ਕ੍ਰਿਕੇਟ ਐਸੋਸੀਏਸ਼ਨ ਕੋਲ ਰਜਿਸਟਰਡ ਪ੍ਰਿਥਵੀ ਸ਼ਾਅ ਸਮੇਤ ਤਿੰਨ ਖਿਡਾਰੀਆਂ ਨੂੰ ਡੋਪਿੰਗ ਉਲੰਘਣਾ ਲਈ ਮੁਅੱਤਲ ਕਰ ਦਿੱਤਾ ਹੈ। ਸ਼ਾਅ ਨੇ ਅਣਜਾਣੇ ਵਿੱਚ ਇੱਕ ਪ੍ਰਤੀਬੰਧਿਤ ਪਦਾਰਥ ਪੀ ਲਿਆ ਸੀ ਜੋ ਆਮ ਤੌਰ ‘ਤੇ ਖੰਘ ਦੀ ਦਵਾਈ ਵਿੱਚ ਪਾਇਆ ਜਾਂਦਾ ਹੈ। ਖਿਡਾਰੀਆਂ ਨੂੰ 8 ਮਹੀਨਿਆਂ ਲਈ ਮੁਅੱਤਲ ਕੀਤਾ ਗਿਆ ਹੈ। ਉਹ 15 ਨਵੰਬਰ ਤਕ ਮੁਅੱਤਲ ਰਹਿਣਗੇ।
ਬੀਸੀਸੀਆਈ ਨੇ ਕਿਹਾ ਕਿ ਪ੍ਰਿਥਵੀ ਸ਼ਾਅ ਨੇ ਇੰਦੌਰ ਵਿੱਚ 22 ਫਰਵਰੀ 2019 ਨੂੰ ਸਈਅਦ ਮੁਸ਼ਤਾਕ ਅਲੀ ਟ੍ਰਾਫੀ ਮੌਚ ਦੌਰਾਨ ਬੀਸੀਸੀਆਈ ਦੇ ਡੋਪਿੰਗ ਰੋਧੀ ਪਰੀਖਣ ਪ੍ਰੋਗਰਾਮ ਦੌਰਾਨ ਯੂਰੀਨ ਸੈਂਪਲ ਦਿੱਤਾ ਸੀ। ਉਸ ਦੇ ਨਮੂਨੇ ਵਿੱਚ ‘ਟਰਬਿਊਟਲਾਈਟ’ ਪਦਾਰਥ ਦੀ ਮਾਤਰਾ ਪਾਈ ਗਈ ਹੈ। ਇਹ ਪਦਾਰਥ ਵਿਸ਼ਵ ਡੋਪਿੰਗ ਰੋਧੀ ਏਜੰਸੀ (ਵਾਡਾ) ਦੀਆਂ ਵਿਰਜਿਤ ਦਵਾਈਆਂ ਦੀ ਲਿਸਟ ਵਿੱਚ ਸ਼ਾਮਲ ਹੈ।

Board of Control for Cricket in India (BCCI): Prithvi Shaw registered with Mumbai Cricket Association, has been suspended for a doping violation for 8 months. Mr. Shaw had inadvertently ingested a prohibited substance, which can be commonly found in cough syrups.
3117:55 pm – 30 जुल॰ 2019Twitter Ads की जानकारी और गोपनीयता125 लोग इस बारे में बात कर रहे हैं
ਪ੍ਰਿਥਵੀ ਸ਼ਾਅ ਦੇ ਇਲਾਵਾ ਘਰੇਲੂ ਕ੍ਰਿਕੇਟ ਵਿੱਚ ਰਾਜਸਥਾਨ ਲਈ ਖੇਡਣ ਵਾਲੇ ਦਿਵਿਆ ਗਜਰਾਜ ਤੇ ਵਿਦਰਭਾ ਲਈ ਖੇਡਣ ਵਾਲੇ ਅਕਸ਼ੇ ਡੁਲਰਵਾਰ ਨੂੰ ਵੀ 8 ਮਹੀਨਿਆਂ ਲਈ ਮੁਅੱਤਲ ਕੀਤਾ ਗਿਆ ਹੈ।























