ਪ੍ਰੇਮ ਸਬੰਧਾਂ ਤੋਂ ਖਫਾ ਨੌਜਵਾਨ ਨੇ ਲਿਆ ਫਾਹਾ

0
75

ਮਾਨਸਾ, 30 ਜੁਲਾਈ (ਸਾਰਾ ਯਹਾ,(ਬਲਜੀਤ ਸ਼ਰਮਾ) -ਪ੍ਰੇਮ ਸਬੰਧਾਂ ਦੇ ਚੱਲਦੇ ਲੜਕੀ ਪਰਿਵਾਰ ਵਲੋਂ ਲੜਕੇ ਵਾਲਿਆਂ ਨੂੰ ਇਨਕਾਰ ਕਰਨ ਨੂੰ ਲੈ ਕੇ ਪਿੰਡ ਮਾਖਾ ਦੇ ਇਕ ਨੌਜਵਾਨ ਨੇ ਖੇਤ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਸਦਰ ਮਾਨਸਾ ਦੀ ਪੁਲਸ ਨੇ ਲੜਕੀ ਸਮੇਤ 4 ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਥਾਣਾ ਸਦਰ ਮਾਨਸਾ ਦੀ ਪੁਲਸ ਮੁਤਾਬਿਕ ਪਿੰਡ ਮਾਖਾ ਦੇ ਵਾਸੀ ਹੰਸ ਰਾਜ ਦੇ ਭਤੀਜੇ ਦਾ ਵਿਆਹ ਪਰਮਿੰਦਰ ਕੌਰ ਨਾਮ ਦੀ ਲੜਕੀ ਨਾਲ ਹੋਇਆ ਸੀ। ਇਸ ਦੌਰਾਨ ਪਰਮਿੰਦਰ ਕੌਰ ਨੇ ਹੰਸ ਰਾਜ ਦੇ ਲੜਕੇ ਗੁਰਪ੍ਰੀਤ ਸਿੰਘ ਦੀ ਗੱਲਬਾਤ ਆਪਣੇ ਮਾਮੇ ਦੀ ਲੜਕੀ ਸੁਖਵਿੰਦਰ ਕੌਰ ਨਾਲ ਕਰਵਾਈ। ਗੁਰਪ੍ਰੀਤ ਸਿੰਘ ਸੁਖਵਿੰਦਰ ਕੌਰ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਸੁਖਵਿੰਦਰ ਕੌਰ ਦੇ ਪਰਿਵਾਰ ਵਲੋਂ ਵਿਆਹ ਕਰਨ ਤੋਂ ਇਨਕਾਰ ਕਰਨ ਤੇ ਪ੍ਰੇਸ਼ਾਨ ਹੋਏ ਗੁਰਪ੍ਰੀਤ ਸਿੰਘ ਨੇ ਖੇਤ ਵਿਚ ਜਾ ਕੇ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਲੜਕੀ ਸੁਖਵਿੰਦਰ ਕੌਰ, ਉਸ ਦੇ ਦਾਦਾ ਸੁਖਦੇਵ ਸਿੰਘ, ਪਰਮਿੰਦਰ ਕੌਰ ਅਤੇ ਲੜਕੀ ਦੀ ਮਾਂ ਤੇ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here