

ਮਾਨਸਾ,21 ਜੂਨ (ਸਾਰਾ ਯਹਾ,ਬਲਜੀਤ ਸ਼ਰਮਾ: ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਗਨਰੇਗਾ ਸਕੀਮ ਅਧੀਨ ਵੱਖ—ਵੱਖ ਪਿੰਡਾਂ ਵਿੱਚ ਸਾਂਝੀਆਂ ਥਾਵਾਂ ਤੇ ਪਾਰਕਾਂ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਤਹਿਤ ਪਿੰਡਾਂ ਦੇ ਵਾਤਾਵਰਣ ਨੂੰ ਹੋਰ ਵਧੇਰੇ ਸਵੱਛ ਬਣਾਉਂਦਿਆਂ ਲੋਕਾਂ ਨੂੰ ਸੈਰ ਕਰਨ ਲਈ ਬਾਗ਼ ਅਤੇ ਬੱਚਿਆਂ ਨੂੰ ਖੇਡਾਂ ਲਈ ਚੰਗੇ ਖੇਡ ਮੈਦਾਨ ਮਿਲ ਰਹੇ ਹਨ। ਇੰਨ੍ਹਾਂ ਪ੍ਰੋਜੈਕਟਾਂ ਕਰਕੇ ਜਿੱਥੇ ਮਗਨਰੇਗਾ ਮਜ਼ਦੂਰਾਂ ਨੂੰ ਕੰਮ ਮਿਲਿਆ ਹੈ ਉੱਥੇ ਹੀ ਪਿੰਡਾਂ ਦੀ ਦਿੱਖ ਵੀ ਨਿੱਖਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ‘ਚ ਮਗਨਰੇਗਾ ਸਕੀਮ ਅਧੀਨ ਹੁਣ ਤੱਕ ਪਿੰਡਾਂ ‘ਚ 28 ਪਾਰਕ ਬਣਾਏ ਗਏ ਹਨ ਅਤੇ 37 ਪਾਰਕਾਂ ਦੀ ਉਸਾਰੀ ਦਾ ਕੰਮ ਚਲ ਰਿਹਾ ਹੈ।ਉਹਨਾਂ ਦੱਸਿਆ ਕਿ ਗ੍ਰਾਮ ਪੰਚਾਇਤ ਕੋਟੜਾ ਕਲਾਂ ਅਤੇ ਗ੍ਰਾਮ ਪੰਚਾਇਤ ਭਾਈ ਦੇਸਾ ਵਿਖੇ ਜਿਸ ਜਗ੍ਹਾ ਪਾਰਕ ਬਣਾਏ ਗਏ ਹਨ ਉਸ ਜਗ੍ਹਾ ਪਿੰਡ ਵਾਸੀਆਂ ਵੱਲੋਂ ਕੂੜਾ ਸੁੱਟਿਆ ਜਾਂਦਾ ਸੀ ਅਤੇ ਉਸ ਜਗ੍ਹਾ ਦੀ ਸਫ਼ਾਈ ਕਰਵਾਉਣ ਉਪਰੰਤ ਪਾਰਕ ਦੀ ਉਸਾਰੀ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਮਾਖਾ ਚਹਿਲਾਂ, ਭੁਪਾਲ ਕਲਾਂ, ਗੁੜਥੜੀ (ਸਕੂਲ), ਅਲੀਸ਼ੇਰ ਖੁਰਦ, ਹੀਰੋਂ ਕਲਾਂ (ਸਕੂਲ), ਕੋਟੜਾ ਕਲਾਂ, ਦਸ਼ਮੇਸ਼ ਨਗਰ, ਸ਼ੇਖੂਪੁਰ ਖੁਡਾਲ, ਅੱਕਾਂਵਾਲੀ, ਬਖ਼ਸ਼ੀਵਾਲਾ, ਰਾਮਪੁਰ ਮੰਡੇਰ, ਭਾਵਾ, ਦਲੀਏਵਾਲੀ, ਖਿਆਲੀ ਚਹਿਲਾਂਵਾਲੀ, ਮੋਫ਼ਰ, ਬਾਜੇਵਾਲਾ, ਭੈਣੀਬਾਘਾ, ਬੁਰਜ ਹਰੀ, ਮਲਕਪੁਰ ਖਿਆਲਾ, ਭਾਈ ਦੇਸਾ, ਖੋਖਰ ਕਲਾਂ, ਕੌਰੇਵਾਲਾ, ਫੂਸਮੰਡੀ ਢਾਣੀ, ਭਾਲਾਂਵਾਲਾ, ਫੱਤਾ ਮਾਲੋਕਾ, ਕੁਸਲਾ (ਸਕੂਲ) ਅਤੇ ਖੈਰਾ ਖੁਰਦ ਵਿਖੇ ਪਾਰਕਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ ਅਤੇ ਹੋਰ ਕਾਫੀ ਸਾਰੇ ਪਿੰਡਾਂ ਵਿਚ ਪਾਰਕ ਨਿਰਮਾਣ ਅਧੀਨ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡਾਂ ‘ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਪਿੰਡਾਂ ‘ਚ ਹੋਰ ਵੀ ਖੇਡ੍ਹ ਗਰਾਊਂਡ ਬਣਾਏ ਜਾ ਰਹੇ ਹਨ। ਪਿੰਡ ਕੋਟੜਾ ਕਲਾਂ ਵਿਖੇ ਬਾਸਕਟਬਾਲ ਦੇ ਗਰਾਊਂਡ ਦੀ ਉਸਾਰੀ ਕੀਤੀ ਜਾ ਰਹੀ ਹੈ, ਨਾਲ ਹੀ ਪਿੰਡ ਮੌਜੌ ਕਲਾਂ, ਬਾਜੇਵਾਲਾ, ਤਾਮਕੋਟ, ਉੱਭਾ ਅਤੇ ਕੁਸਲਾ ਵਿਖੇ ਵਾਲੀਬਾਲ ਗਰਾਊਂਡਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਪਿੰਡ ਗੋਬਿੰਦਪੁਰਾ, ਮੱਲ ਸਿੰਘ ਵਾਲਾ, ਫੁਲੋਵਾਲ ਡੋਗਰਾ, ਮੰਡਲੀ ਅਤੇ ਜਟਾਣਾ ਵਿਖੇ ਅਥਲੈਟਿਕ ਟਰੈਕ ਬਣਾਏ ਜਾ ਰਹੇ ਹਨ। ਪਿੰਡ ਚਕੇਰੀਆਂ ਅਤੇ ਖੋਖਰ ਖੁਰਦ ਵਿਖੇ ਫੁੱਟਬਾਲ ਗਰਾਊਂਡ, ਪਿੰਡ ਮਾਨਸਾ ਖੁਰਦ ਵਿਖੇ ਖੋ ਖੋ ਗਰਾਊਂਡ, ਪਿੰਡ ਹਸਨਪੁਰ ਅਤੇ ਮੰਘਾਣੀਆਂ ਵਿਖੇ ਸਟੈਪ ਦੇ ਨਾਲ ਟਰੈਕ ਅਤੇ ਪਿੰਡ ਬਰਨਾਲਾ ਵਿਖੇ ਵਾਲੀਬਾਲ ਗਰਾਊਂਡ ਅਤੇ ਟਰੈਕ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਭੁਪਾਲ ਕਲਾਂ, ਹੋਡਲਾ ਕਲਾਂ, ਮੋਹਰ ਸਿੰਘ ਵਾਲਾ ਅਤੇ ਕੋਟਲੀ ਵਿਖੇ ਕਬੱਡੀ ਦਾ ਗਰਾਊਂਡ, ਪਿੰਡ ਢੈਪਈ ਅਤੇ ਚੋਟੀਆਂ ਵਿਖੇ ਅਥਲੈਟਿਕ ਟਰੈਕ, ਪਿੰਡ ਗੁੜਥੜੀ ਅਤੇ ਮੀਰਪੁਰ ਕਲਾਂ ਵਿਖੇ ਵਾਲੀਬਾਲ ਗਰਾਊਂਡ, ਪਿੰਡ ਹਾਕਮਵਾਲਾ ਵਿਖੇ ਖੋ ਖੋ ਗਰਾਊਂਡ ਅਤੇ ਪਿੰਡ ਬਾਜੇਵਾਲਾ ਅਤੇ ਝੇਰਿਆਂਵਾਲੀ ਵਿਖੇ ਫ਼ੁਟਬਾਲ ਗਰਾਊਂਡ ਦੀ ਉਸਾਰੀ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਪਿੰਡ

ਭੈਣੀ ਬਾਘਾ ਵਿਖੇ ਕਬੱਡੀ ਗਰਾਊਂਡ ਅਤੇ ਅਥਲੈਟਿਕ ਟਰੈਕ ਬਣਾਏ ਗਏ ਹਨ। ਪਿੰਡ ਡੇਲੂਆਣਾ, ਹੀਰੇ ਵਾਲਾ, ਕੋਟਲੱਲੂ ਅਤੇ ਨਰਿੰਦਰਪੁਰਾ ਵਿਖੇ ਖੋ—ਖੋ, ਕਬੱਡੀ ਗਰਾਊਂਡ ਅਤੇ ਅਥਲੈਟਿਕ ਟਰੈਕ ਦੀ ਉਸਾਰੀ ਕੀਤੀ ਗਈ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ: ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਇਨ੍ਹਾਂ ਪਾਰਕਾਂ ਅਤੇ ਖੇਡ੍ਹ ਮੈਦਾਨਾਂ ਦੀ ਉਸਾਰੀ ਹੋਈ ਹੈ ਅਤੇ ਕੁਝ ਕੁ ਉਸਾਰੀ ਅਧੀਨ ਚੱਲ ਰਹੇ ਹਨ ਜਿੰਨ੍ਹਾਂ ਨੂੰ ਜਲਦ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਕੰਮ ਸਫ਼ਲਤਾਪੂਰਵਕ ਚੱਲ ਰਿਹਾ ਹੈ।

Football ground Village Bajewala Block Jhunir (…

Football ground Village Bajewala Block Jhunir (…

LYOZ2823.JPG

Park Khiali Chelan Wali Block Jhunir (3).JPG

Park Village Bhalanwara Block Sardulgarh (1).JPG

Park Village Bhalanwara Block Sardulgarh (2).JPG

Park Village Hiro Kalan Block Bhikhi (3).JPG

Park Village Koriwara Block Sardulgarh (1).JPG

Park Village Kotra Kalan Block Bhikhi (1).JPG

Park Village Moosa Mansa (1).JPG

Track Village bhaini Bhagga Block Mansa (1).JPG

Track Village Narinderpura Block Mansa (2).JPG























