

ਸਰਦੂਲਗੜ੍ਹ 23 ਜੂਨ (ਸਾਰਾ ਯਹਾ,(BPS}: ਬਰਗਾੜੀ ਮਾਮਲੇ ਵਿੱਚ ਮੁੱਖ ਦੋਸ਼ੀ ਡੇਰਾ ਪ੍ਰੇਮੀ ਮਹਿੰਦਰਪਾਲ ਉੱਰਫ ਬਿੱਟੂ ਦੀ ਨਾਭਾ ਜੇਲ ਵਿੱਚ ਹੱਤਿਆ ਕਰਨ ਤੋ ਬਾਅਦ ਕੋਟਕਪੂਰਾ ਵਿਖੇ ਤਨਾਅ ਪੂਰਨ ਹਲਾਤ ਨੂੰ ਦੇਖਦਿਆ ਹੋਇਆ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।ਇਸ ਨੂੰ ਦੇਖਦੇ ਹੋਏ ਸਰਦੂਲਗੜ੍ਹ ਹਲਕੇ ਵਿੱਚ ਵੀ ਪੁਲਿਸ ਪੂਰੀ ਤਰਾਂ ਮੂਸਤੈਦ ਹੋ ਗਈ ਹੈ। ਹਰਿਆਣਾ ਨਾਲ ਲੱਗਦੀ ਹੱਦ ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਕੋਈ ਵੀ ਅਣ ਸੁਖਾਵੀ ਘਟਨਾਂ ਨੂੰ ਰੋਕਣ ਲਈ ਪੁਲਿਸ ਵੱਲੋ ਨਾਕੇ ਲਗਾਕੇ ਹਰ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸਰਦੂਲਗੜ੍ਹ ਸਬ ਡਵੀਜਨ ਵਿੱਚ ਪੁਲਿਸ ਨੇ ਗਸ਼ਤ ਤੇਜ ਕਰ ਦਿੱਤੀ ਹੈ। ਇਸ ਸੰਬੰਧੀ ਡੀ ਐਸ ਪੀ ਸਰਦੂਲਗੜ੍ਹ ਸੰਜੀਵ ਗੋਇਲ ਨੇ ਦੱਸਿਆ ਕਿ ਸਬ ਡਵੀਜਨ ਸਰਦੂਲਗੜ੍ਹ ਵਿੱਚ ਅਣਸੁਖਾਵੀ ਘਟਨਾਂ ਨੂੰ ਰੋਕਣ ਲਈ ਬਾਹਰ ਤੋ 70 ਦੇ ਕਰੀਬ ਪੁਲਿਸ ਮੁਲਾਜਮ ਮੰਗਵਾਏ ਗਏ ਹਨ। ਸਾਰੇ ਥਾਣਿਆ ਦੇ ਮੁੱਖੀਆ ਨੂੰ ਹਦਾਇਤ ਕੀਤੀ ਗਈ ਹੈ ਕਿ ਸਾਰਿਆ ਥਾਣਿਆ ਵਿੱਚ ਪੁਲਿਸ ਆਪਣੀ ਡਿਊਟੀ ਤੇ ਹਾਜ਼ਰ ਰਹੇ ਅਤੇ ਸਾਰੇ ਪੁਲਿਸ ਮੁਲਾਜਮ ਜੋ ਛੁੱਟੀ ਤੇ ਸਨ ਉਨ੍ਹਾਂ ਦੀਆ ਛੁੱਟੀਆ ਰੱਦ ਕਰ ਦਿੱਤੀਆ ਗਈਆ ਹਨ।
ਕੈਪਸ਼ਨ:- ਨਾਕੇ ਦੌਰਾਨ ਵਾਹਨਾਂ ਦੀ ਚੈਕਿੰਗ ਕਰਦੀ ਹੋਈ ਪੁਲਿਸ ਪਾਰਟੀ।























