ਪਹਾੜਾਂ ‘ਚ ਘੁੰਮਣ ਗਏ ਦੋ ਪੰਜਾਬੀਆਂ ‘ਤੇ ਡਿੱਗੀ ਚੱਟਾਨ, ਮੌਤ

0
79

ਕਿੰਨੌਰ: ਪਹਾੜ ਤੋਂ ਰਿੜ੍ਹਦੀ ਆਈ ਚੱਟਾਨ ਦੇ ਮੋਟਰਸਾਈਕਲ ਨਾਲ ਟਕਰਾਉਣ ਕਾਰਨ ਇੱਥੇ ਦੋ ਪੰਜਾਬੀ ਸੈਲਾਨੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਮ੍ਰਿਤਕਾਂ ਦੀ ਪਛਾਣ ਈਸ਼ਾਨ ਤੇ ਸੁਨੀਲ ਕੁਮਾਰ ਵਜੋਂ ਹੋਈ ਹੈ। ਦੋਵੇਂ ਚੰਡੀਗੜ੍ਹ ਦੇ ਨਾਲ ਲੱਗਦੇ ਜ਼ੀਰਕਪੁਰ ਦੇ ਬਲਟਾਨਾ ਇਲਾਕੇ ਦੇ ਰਹਿਣ ਵਾਲੇ ਸਨ।

ਪ੍ਰਾਪਤ ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਐਤਵਾਰ ਨੂੰ ਹਿਮਾਚਲ ਦੇ ਕਿੰਨੌਰ ਤੋਂ ਲਾਹੌਲ-ਸਪਿਤੀ ਦੇ ਕਾਜ਼ਾ ਤਕ ਜਾ ਰਹੇ ਸਨ। ਸਵੇਰੇ ਛੇ ਵਜੇ ਕਾਸ਼ਾਂਗ ਨਾਲਾ ਲਾਗੇ ਉਨ੍ਹਾਂ ਦੇ ਮੋਟਰਸਾਈਕਲ ਨਾਲ ਵੱਡੇ ਪੱਥਰ ਟਕਰਾਅ ਗਏ। ਉਨ੍ਹਾਂ ਦੇ ਨਾਲ ਹੋਰ ਵੀ ਕਈ ਸੈਲਾਨੀ ਕਾਸ਼ਾਂਗ ਇਲਾਕੇ ਤੋਂ ਗੁਜ਼ਰ ਰਹੇ ਸਨ।

ਪ੍ਰਸ਼ਾਸਨ ਨੇ ਦੋਵਾਂ ਦੀਆਂ ਲਾਸ਼ਾਂ ਰੇਕੌਂਗ ਪੀਓ ਦੇ ਹਸਪਤਾਲ ਵਿੱਚ ਭਿਜਵਾ ਦਿੱਤਾ ਹੈ, ਜਿੱਥੇ ਇਨ੍ਹਾਂ ਦਾ ਪੋਸਟ ਮਾਰਟਮ ਕੀਤਾ ਜਾਵੇਗਾ। ਈਸ਼ਾਨ ਤੇ ਸੁਨੀਲ ਦੇ ਪਰਿਵਾਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here