ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾਂ ਮਿਲਣ ਕਾਰਨ ਐੱਨ ਐੱਚ ਐੱਮ ਕਾਮਿਆਂ ਦੇ ਹੋਏ ਚੁੱਲ੍ਹੇ ਠੰਡੇ

0
20

ਮਾਨਸਾ 6 ਜੂਨ,(ਸਾਰਾ ਯਹਾ,(ਬਲਜੀਤ ਸ਼ਰਮਾ) ਸਿਹਤ ਵਿਭਾਗ ਪੰਜਾਬ ਦੇ ਐੱਨ ਐੱਚ ਐੱਮ ਅਧੀਨ ਕੰਮ ਕਰ ਰਹੇ 8000 ਦੇ ਕਰੀਬ ਕਰਮਚਾਰੀ ਪਿਛਲੇ ਤਿੰਨ ਮਹੀਨਿਆਂ ਤਨਖਾਹਾਂ ਨਾ ਮਿਲਣ ਕਾਰਨ ਆਰਥਿਕ ਸੰਕਟ ਨਾਲ ਜੂਝ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਐਨ ਐਚ ਐਮ ਇੰਪਲਾਈਜ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਰਵਿੰਦਰ ਕੁਮਾਰ ਫਫੜੇ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਐਨ ਐਚ ਐਮ ਦੇ ਸਿਹਤ ਕਰਮਚਾਰੀ ਪਿਛਲੇ ਕਈ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਉਨ੍ਹਾਂ ਦੇ ਚੁੱਲੇ ਠੰਡੇ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਇਸ ਹਾਲਾਤ ੋਚ ਸਿਹਤ ਕਾਮੇ ਰੋਜਾਨਾ ਦੇ ਘਰੇਲੂ ਖਰਚੇ ਬਿਜਲੀ-ਪਾਣੀ ਦੇ ਬਿੱਲਾਂ ਤੋਂ ਇਲਾਵਾ ਬੱੱਚਿਆਂ ਦੀਆਂ ਸਕੂਲੀ ਫੀਸਾਂ ਦੇਣ ਤੋਂ ਵੀ ਮੋਹਤਾਜ ਹਨ। ਯੂਨੀਅਨ ਦੇ ਆਗੂ ਜਗਦੇਵ ਸਿੰਘ ਮਾਨ ਨੇ ਕਿਹਾ ਕਿ ਐਨ ਐਚ ਐਮ ਇੰਪਲਾਈਜ਼ ਯੁਨੀਅਨ ਲੰਬੇ ਸਮੇਂ ਤੋਂ ਮੁਲਾਜਮਾਂ ਦਾ ਸ਼ੋਸ਼ਣ ਕਰਨ ਵਾਲੀ ਠੇਕਾ ਭਰਤੀ ਪ੍ਰਣਾਲੀ ਦੇ ਖਿਲਾਫ ਸੰਘਰਸ਼ ਕਰਦੀ ਆ ਰਹੀ ਹੈ ਜਿਸ ਵਿੱਚ ਐਨ ਐਚ ਐਮ ਕਾਮਿਆਂ ਨੂੰ ਪੱਕਾ ਕਰਕੇ ਬਰਾਬਰ ਕੰਮ-ਬਰਾਬਰ ਤਨਖਾਹ ਦੀ ਮੰਗ ਪ੍ਰਮੁੱਖ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਰੈਗੂਲਰ ਕਰਨ ਦੀ ਮੰਗ ਵੱਲ ਧਿਆਨ ਤਾਂ ਕੀ ਦੇਣਾ ਸੀ ਬਲਕਿ ਬਣਦੀਆਂ ਤਨਖਾਹਾਂ ਦੇਣ ਤੋਂ ਵੀ ਭੱਜ ਰਹੀ ਹੈ, ਅਤੇ ਆਲਮ ਇਹ ਹੈ ਕਿ ਐਨ ਐਚ ਐਮ ਕਾਮਿਆਂ ਨੂੰ ਆਪਣੀਆਂ ਬਣਦੀਆਂ ਤਨਖਾਹਾਂ ਲੈਣ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਮੌਕੇ ਤੇ ਬੋਲਦਿਆਂ ਯੂਨੀਅਨ ਦੇ ਆਗੂ ਡਾH ਵਿਸ਼ਵਜੀਤ ਸਿੰਘ ਖੰਡਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਪਹਿਲਾਂ ਹੀ ਐਨ ਐਚ ਐਮ ਅਧੀਨ 8000 ਤੋਂ ਵਧੇਰੇ ਮੁਲਾਜਮ ਠੇਕਾ ਅਧਾਰ ਤੇ ਬੇਹੱਦ ਘੱਟ ਤਨਖਾਹਾਂ ਤੇ ਪਿਛਲੇ 10 ਸਾਲ਼ਾਂ ਤੋਂ ਲਗਾਤਾਰ ਸ਼ੋਸ਼ਣ ਕਰਦੀਆਂ ਆ ਰਹੀਆਂ ਹਨ ਅਤੇ ਹੁਣ ਬਣਦੀਆਂ ਤਨਖਾਹਾਂ ਵੀ ਜਾਰੀ ਨਾ ਕਰਕੇ ਉਨਾਂ ਦੇ ਚੁੱਲੇ ਠੰਡੇ ਕਰਨ ਦੀਆਂ ਹਰਕਤਾਂ ਤੇ ਉਤਾਰੂ ਹੈ। ਉਨ੍ਹਾਂ ਕਿਹਾ ਕਿ ਤਨਖਾਹਾਂ ਨਾ ਮਿਲਣ ਸਬੰਧੀ ਜਦੋਂ ਐਨ ਐਚ ਐਮ ਦੇ ਸਟੇਟ ਅਧਿਕਾਰੀਆਂ ਨੂੰ ਪੁਛਿੱਆ ਤਾਂ ਪਤਾ ਚੱੱਲਿਆ ਕਿ ਪੰਜਾਬ ਦੇ ਵਿੱਤ ਵਿਭਾਗ ਨੇ ਤਨਖਾਹਾਂ ਸਬੰਧੀ ਬਣਦਾ ਬਜਟ ਹੀ ਜਾਰੀ ਨਹੀਂ ਕੀਤਾ ਜਿਸ ਕਾਰਨ ਬੀਤੇ ਤਿੰਨ ਮਹੀਨਿਆਂ ਤੋਂ ਐੱਨ ਐੱਚ ਐੱਮ ਕਾਮੇਂ ਤਨਖਾਹਾਂ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਤਨਖਾਹਾਂ ਫੌਰੀ ਤੌਰ ਤੇ ਜਾਰੀ ਨਾ ਕੀਤੀਆਂ ਗਈਆਂ ਤਾਂ ਯੂਨੀਅਨ ਮਜਬੂਰੀ ਵੱਸ ਸੰਘਰਸ਼ ਦਾ ਰਾਹ ਅਖਤਿਆਰ ਕਰੇਗੀ ਜਿਸ ਤਹਿਤ ਜਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰ ਦਫਤਰ ਅੱੱਗੇ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਵਿੱਤ ਮੰਤਰੀ ਪੰਜਾਬ ਦਾ ਪੁਤਲਾ ਵੀ ਫੂਕਿਆ ਜਾਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ, ਧਰਮ ਦਾਸ ਪਟਿਆਲਾ, ਮਨਦੀਪ ਫਫੜੇ, ਜੁਗਰਾਜ ਸਿੰਘ, ਲਖਮਿੰਦਰ ਕੁਮਾਰ, ਹਰਜਿੰਦਰ ਸਿੰਘ, ਮੀਨਾਕਸ਼ੀ, ਦੀਪ ਸ਼ਿਖਾ, ਸ਼ਰਨਜੀਤ ਕੌਰ, ਕਿਰਨਜੀਤ ਕੌਰ, ਵਰਿੰਦਰ ਕੌਰ, ਪਰਮਜੀਤ ਕੌਰ, ਰਾਜਵੀਰ ਕੌਰ, ਦਿਲਰਾਜ ਕੌਰ, ਗੁਰਵਿੰਦਰ ਕੌਰ, ਅਮਨਦੀਪ ਕੌਰ, ਅਵਿਨਾਸ਼ ਚੁੱਘ, ਸੋਨੂ ਬਾਲਾ, ਗਗਨਦੀਪ ਕੁਮਾਰ, ਬਲਵੀਰ ਕੌਰ, ਸੁਖਜੀਤ ਕੌਰ ਆਦਿ ਵੀ ਹਾਜਰ ਸਨ।

LEAVE A REPLY

Please enter your comment!
Please enter your name here