

ਮੋਗਾ. 6 ਜੂਨ (ਸਾਰਾ ਯਹਾ,(BPS) : ਕਸਬਾ ਕੋਟ ਈਸੇ ਖਾਂ ਦੇ ਨਾਲ ਲੱਗਦੇ ਪਿੰਡ ਚਿਰਾਗਸ਼ਾਹ ਵਾਲਾ ਵਿਖੇ ਇਕ 2 ਸਾਲਾ ਬੱਚੀ ਨਾਲ ਇਕ 45-50 ਸਾਲਾ ਵਿਅਕਤੀ ਵਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਬਾਜੇ ਕੇ ਪਿੰਡ ਰਹਿੰਦੇ ਹਨ ਪਿਛਲੇ ਦੋ ਚਾਰ ਦਿਨਾਂ ਤੋਂ ਉਹ ਆਪਣੀ ਨਨਾਣ ਕੋਲ ਚਿਰਾਗ ਸ਼ਾਹ ਵਾਲਾ ਪਿੰਡ ਆਏ ਹੋਏ ਸਨ। ਬੀਤੀ ਰਾਤ ਅੱਠ ਕੁ ਵਜੇ ਉਹ ਆਪਣੀ ਨਨਾਣ ਨਾਲ ਮਿੱਟੀ ਪਾਉਣ ਦਾ ਕੰਮ ਕਰ ਰਹੀ ਸੀ , ਉਸ ਵੇਲੇ ਮੇਰੀ ਨਨਾਣ ਦੇ ਘਰ ਦੇ ਨਾਲ ਦੇ ਘਰ ਵਿੱਚੋਂ ਭਜਨ ਸਿੰਘ ਨਾਮਕ ਵਿਅਕਤੀ ਮੇਰੀ ਦੋ ਸਾਲਾ ਬੇਟੀ ਨੂੰ ਖਿਡਾਉਣ ਦੇ ਬਹਾਨੇ ਲੈ ਗਿਆ। ਜਦੋਂ 10 ਵਜੇ ਤੱਕ ਉਹ ਨਾ ਮੁੜੇ ਤਾਂ ਅਸੀਂ ਉਨ੍ਹਾਂ ਦੀ ਬਹੁਤ ਭਾਲ ਕੀਤੀ , ਪਰ ਕੁਝ ਪਤਾ ਨਹੀਂ ਲੱਗ ਸਕਿਆ ਇਸ ਲਈ। ਅਸੀਂ ਥਾਣਾ ਕੋਟ ਈਸੇ ਖਾਂ ਵਿੱਚ ਸੰਪਰਕ ਕੀਤਾ , ਉਧਰੋਂ ਜਦੋਂ ਬੱਚੀ ਅਤੇ ਉਸ ਵਿਅਕਤੀ ਨੂੰ ਲੱਭ ਲਿਆ ਗਿਆ ਤਾਂ ਪਤਾ ਲੱਗਿਆ ਕਿ ਉਸ ਬੱਚੀ ਨਾਲ ਉਸ ਵਿਅਕਤੀ ਨੇ ਜਬਰ ਜਨਾਹ ਕੀਤਾ ਹੈ। ਮੌਕੇ ਤੇ ਪਹੁੰਚੀ ਐਸ ਐਚ ਓ ਥਾਣਾ ਕੋਟ ਈਸੇ ਖਾਂ ਦਵਿੰਦਰ ਪ੍ਰਕਾਸ਼ ਅਤੇ ਪੁਲਿਸ ਪਾਰਟੀ ਵਲੋਂ ਬੱਚੀ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ , ਜਿੱਥੇ ਜਬਰ ਜਨਾਹ ਦੀ ਪੁਸ਼ਟੀ ਹੋ ਗਈ। ਪੁਲਿਸ ਵਲੋਂ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਭਜਨ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਚਿਰਾਗਸ਼ਾਹ ਵਾਲਾ ਖ਼ਿਲਾਫ਼ ਪਰਚਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਕਰ ਲਈ ਹੈ।
ਜਦੋਂ ਕੁਝ ਪਿੰਡ ਵਾਸੀਆਂ ਨੇ ਧਰਨਾ ਲਾਉਣ ਦੀ ਕੀਤੀ ਕੋਸ਼ਿਸ਼ : ਇਸ ਜਬਰ ਜ਼ਨਾਹ ਦੇ ਰੋਸ ਵਜੋਂ ਜਦੋਂ ਬਾਜੇ ਕੇ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਕਸਬਾ ਕੋਟ ਈਸੇ ਖਾਂ ਦੇ ਗੋਲ ਚੌਕ ਵਿੱਚ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਐੱਸ ਐੱਚ ਓ ਕੋਟ ਈਸੇ ਖਾਂ ਦਵਿੰਦਰ ਪ੍ਰਕਾਸ਼ ਨੇ ਧਰਨਾਕਾਰੀਆਂ ਨੂੰ ਆ ਕੇ ਸਮਝਾਇਆ ਕਿ ਉਸ ਵਿਅਕਤੀ ਵਿਰੁੱਧ ਪਰਚਾ ਕੱਟ ਕੇ ਉਸ ਦੀ ਗ੍ਰਿਫਤਾਰੀ ਕਰ ਲਈ ਗਈ ਹੈ , ਇਸ ਲਈ ਧਰਨਾ ਲਾਉਣ ਦੀ ਕੋਈ ਤੁੱਕ ਨਹੀਂ ਬਣਦੀ ਕਾਨੂੰਨ ਮੁਤਾਬਕ ਅੱਗੇ ਦੀ ਜੋ ਕਾਰਵਾਈ ਹੋਵੇਗੀ ਉਹ ਵੀ ਕੀਤੀ ਜਾਵੇਗੀ।























