

ਚੰਡੀਗੜ੍ਹ: ਪੰਜਾਬ ਵਜ਼ਾਰਤ ਦੀ ਬੈਠਕ ਵਿੱਚ ਮੁਹਾਲੀ ਵਿੱਚ ਨਵਾਂ ਮੈਡੀਕਲ ਕਾਲਜ ਬਣਾਉਣ ਦਾ ਮਤਾ ਪਾਸ ਕਰ ਦਿੱਤਾ ਗਿਆ। ਇਸ ਕਾਲਜ ਦੇ ਬਣਨ ਨਾਲ 994 ਵੱਖ-ਵੱਖ ਅਸਾਮੀਆਂ ਤੇ ਐਮਬੀਬੀਐਸ ਦੀਆਂ 100 ਸੀਟਾਂ ਬਣਨਗੀਆਂ। ਅਸਾਮੀਆਂ ਵਿੱਚ ਅਧਿਆਪਨ, ਪੈਰਾ-ਮੈਡੀਕਲ ਸਟਾਫ ਤੇ ਬਹੁਮੰਤਵੀ ਕਰਮਚਾਰੀ ਸ਼ਾਮਲ ਹੋਣਗੇ।
View image on Twitter

Capt.Amarinder Singh✔@capt_amarinder
Happy to share that the Cabinet has approved creation of 994 posts of teaching faculty, para-medical staff & Multi Task Workers for the upcoming Govt Medical College at Mohali, with an intake capacity of 100 MBBS seats. The academic session will commence from 2020-21.5321:56 PM – Jun 6, 2019266 people are talking about thisTwitter Ads info and privacy
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਫੈਸਲਾ ਹੋਇਆ ਹੈ ਕਿ ਇਹ ਮੈਡੀਕਲ ਕਾਲਜ ਵਿੱਦਿਅਕ ਵਰ੍ਹੇ 2020-21 ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਕਾਲਜ ਲਈ 168 ਅਸਾਮੀਆਂ ਮੈਡੀਕਲ ਅਧਿਆਪਕਾਂ, 426 ਪੈਰਾ-ਮੈਡਿਕਸ ਤੇ 400 ਅਸਾਮੀਆਂ ਚੌਥਾ ਦਰਜਾ ਸਟਾਫ ਵਜੋਂ ਭਰੀਆਂ ਜਾਣਗੀਆਂ। ਮੈਡੀਕਲ ਕਾਲਜ ‘ਤੇ 189 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਕੇਂਦਰ ਤੇ ਸੂਬਾ ਸਰਕਾਰ ਇਸ ਨੂੰ 60:40 ਅਨੁਪਾਤ ਵਿੱਚ ਅਦਾ ਕਰਨਗੀਆਂ।
View image on Twitter

Capt.Amarinder Singh✔@capt_amarinder
We have given approval for a Four Year Strategic Action Plan for 2019-23 which is in line with the @UN 2030 Development Agenda comprehensively covering social, economic and environmental dimensions. My govt is committed to doing our part to make Punjab a better place for all.2882:16 PM – Jun 6, 2019185 people are talking about thisTwitter Ads info and privacy
ਭਾਰਤ ਸਰਕਾਰ ਨੇ ਆਪਣੇ ਬਣਦੇ 113 ਕਰੋੜ ਵਿੱਚੋਂ 102 ਕਰੋੜ ਰੁਪਏ ਜਾਰੀ ਵੀ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ ਮੁਹਾਲੀ ਦੇ ਜੁਝਾਰ ਨਗਰ ਦੀ ਗਰਾਮ ਪੰਚਾਇਤ ਤੋਂ 9.2 ਏਕੜ ਜ਼ਮੀਨ ਹਾਸਲ ਕਰ ਲਈ ਹੈ, ਜਿਸ ਨੂੰ ਸਰਕਾਰੀ ਹਸਪਤਾਲ ਦੀ 14.01 ਏਕੜ ਜ਼ਮੀਨ ਮਿਲਾ ਕੇ ਕਾਲਜ ਲਈ ਕੁੱਲ 23.21 ਏਕੜ ਜ਼ਮੀਨ ਉਪਲਬਧ ਕਰਵਾਈ ਹੈ।























