

ਚੰਡੀਗੜ੍ਹ: ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਦੀ ਸ਼ਤਾਬਦੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਚਾਲੇ ਸੋਸ਼ਲ ਮੀਡੀਆ ‘ਤੇ ਤਿੱਖੀ ਬਹਿਸਬਾਜ਼ੀ ਹੋਈ। ਹਰਸਿਮਰਤ ਨੇ ਜਿੱਥੇ ਕੈਪਟਨ ਨੂੰ ਕਾਂਗਰਸ ਰਾਜ ਦੌਰਾਨ ਵਾਪਰੇ ਸਿੱਖ ਕਤਲੇਆਮ ਦੇ ਮੁੱਦੇ ‘ਤੇ ਘੇਰਨ ਦੀ ਕੋਸ਼ਿਸ਼ ਕੀਤੀ, ਉੱਥੇ ਹੀ ਕੈਪਟਨ ਨੇ ਉਨ੍ਹਾਂ ਦੇ ਪੇਕੇ ਪਰਿਵਾਰ ‘ਤੇ ਜੱਲ੍ਹਿਆਂਵਾਲਾ ਬਾਗ਼ ਸਾਕੇ ਦੇ ਮੁੱਖ ਦੋਸ਼ੀ ਡਾਇਰ ਦੀ ਮਹਿਮਾਨਨਿਵਾਜ਼ੀ ਕਰਨ ਦੇ ਦੋਸ਼ ਲਾਏ।

Harsimrat Kaur Badal✔@HarsimratBadal_
.@capt_amarinder is seeking apology from British Govt for #JallianwalaBaghMassacre. What about an apology from Gandhis for #OperationBlueStar ?17511:11 AM – Apr 13, 2019Twitter Ads info and privacy73 people are talking about this
ਦਰਅਸਲ, ਸ਼ੁੱਕਰਵਾਰ ਦੇਰ ਰਾਤ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਨਾਲ ਅੰਮ੍ਰਿਤਸਰ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨਾਂ ਲਈ ਲੈ ਕੇ ਗਏ ਸਨ।

Harsimrat Kaur Badal✔@HarsimratBadal_
Pb CM @capt_amarinder took @RahulGandhi to Sri Akal Takht Sahib but lacked courage to ask him admit the @INCIndia‘s sin of demolishing Sikhs’ highest religio-temporal seat with tanks & mortars. What a contrast with demand for British apology for #JallianwalaBaghMassacre !83911:17 AM – Apr 13, 2019Twitter Ads info and privacy386 people are talking about this
ਇਸ ਮਗਰੋਂ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕੇ ਕਾਂਗਰਸ ਪਾਰਟੀ ‘ਤੇ ਵਿਅੰਗ ਕੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਬ੍ਰਿਟਿਸ਼ ਸਰਕਾਰ ਤੋਂ ਜੱਲ੍ਹਿਆਂਵਾਲਾ ਬਾਗ਼ ਦੇ ਖੂਨੀ ਸਾਕੇ ਲਈ ਮੁਆਫ਼ੀ ਦੀ ਮੰਗ ਤਾਂ ਕੀਤੀ, ਆਪ੍ਰੇਸ਼ਨ ਬਲੂ ਸਟਾਰ ਬਾਰੇ ਉਨ੍ਹਾਂ ਦਾ ਗਾਂਧੀ ਪਰਿਵਾਰ ਬਾਰੇ ਕੀ ਵਿਚਾਰ ਹੈ। ਉਨ੍ਹਾਂ ਕੈਪਟਨ ਨੂੰ ਅਕਾਲ ਤਖ਼ਤ ‘ਤੇ ਟੈਂਕ ਚਾੜ੍ਹਨ ਬਾਰੇ ਕਾਂਗਰਸ ਦਾ ਪਾਪ ਮੰਨਵਾਉਣ ਦੀ ਚੁਣੌਤੀ ਵੀ ਪੇਸ਼ ਕੀਤੀ।

Capt.Amarinder Singh✔@capt_amarinder
Did you, your husband @officeofssbadal or his father, Prakash Singh Badal, ever apologise for your great grandfather, Sardar Sunder Singh Majithia’s lavish dinner to Gen Dyer on the day of the Jallianwala Bagh massacre? He was later knighted in 1926 for his loyalty and his deeds.Harsimrat Kaur Badal✔@HarsimratBadal_Pb CM @capt_amarinder took @RahulGandhi to Sri Akal Takht Sahib but lacked courage to ask him admit the @INCIndia’s sin of demolishing Sikhs’ highest religio-temporal seat with tanks & mortars. What a contrast with demand for British apology for #JallianwalaBaghMassacre !7,2923:46 PM – Apr 13, 2019Twitter Ads info and privacy3,798 people are talking about this
ਇਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਹਰਸਿਮਰਤ ਨੂੰ ਸਵਾਲ ਪੁੱਛਿਆ ‘ਕੀ ਤੁਸੀਂ, ਤੁਹਾਡੇ ਪਤੀ ਸੁਖਬੀਰ ਸਿੰਘ ਬਾਦਲ ਜਾਂ ਉਸ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਤੁਹਾਡੇ ਉਸ ਪੜਦਾਦੇ ਸੁੰਦਰ ਸਿੰਘ ਮਜੀਠੀਆ ਲਈ ਮੁਆਫ਼ੀ ਮੰਗੀ ਹੈ, ਜਿਸ ਨੇ ਜੱਲ੍ਹਿਆਂਵਾਲਾ ਬਾਗ਼ ’ਚ ਹੋਏ ਕਤਲੇਆਮ ਵਾਲੀ ਸ਼ਾਮ ਜਨਰਲ ਡਾਇਰ ਨੂੰ ਰਾਤ ਦਾ ਸ਼ਾਨਦਾਰ ਭੋਜਨ ਕਰਵਾਇਆ ਸੀ। ਬਾਅਦ ਵਿੱਚ ਅੰਗਰੇਜ਼ਾਂ ਨੇ ਇਸੇ ਵਫ਼ਾਦਾਰੀ ਦਾ ਇਨਾਮ ਵਜੋਂ ਉਨ੍ਹਾਂ ਨੂੰ ‘ਨਾਈਟਹੁੱਡ’ ਦਾ ਖ਼ਿਤਾਬ ਦਿੱਤਾ ਸੀ।’























