

ਮਾਨਸਾ, 06 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਮਾਨਸਾ ਸ਼ਹਿਰ ਦੇ ਵਾਤਾਵਰਣ ਪ੍ਰੇਮੀ ਸੰਦੀਪ ਕੁਮਾਰ ਦੀ ਅਗਵਾਈ ਹੇਠ ਗਰੀਨ ਸੁਸਾਇਟੀ ਲੰਬੇ ਸਮੇਂ ਤੋਂ ਸਾਂਝੀਆਂ ਥਾਵਾਂ ਤੇ ਰੁੱਖ ਲਗਾਕੇ ਉਹਨਾਂ ਦੀ ਸੰਭਾਲ ਕਰ ਰਹੀ ਹੈ ਅਤੇ ਇਸ ਸੁਸਾਇਟੀ ਦੇ ਮੈਂਬਰਾਂ ਵਲੋਂ ਸ਼ਹਿਰਵਾਸੀਆਂ ਦੀਆਂ ਖੁਸ਼ੀਆਂ ਰੁੱਖ ਲਗਾਕੇ ਕੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਇਸੇ ਲੜੀ ਤਹਿਤ ਅੱਜ 80 ਸਾਲਾਂ ਜੀਵਨ ਸਿੰਗਲਾ ਜੀ ਦਾ ਜਨਮਦਿਨ ਰੇਲਵੇ ਲਾਈਨ ਦੇ ਨੇੜੇ ਰੁੱਖ ਲਗਾਕੇ ਮਨਾਇਆ ਗਿਆ ਇਸ ਮੌਕੇ ਜਨਮਦਿਨ ਦੀ ਵਧਾਈ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਇਹਨਾਂ ਦਾ ਜਨਮਦਿਨ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਰੁੱਖ ਲਗਾਕੇ ਹੀ ਮਨਾਇਆ ਜਾਂਦਾ ਹੈ ਇਸ ਸੁਸਾਇਟੀ ਦੇ ਚਾਹੇ ਮੈਂਬਰ ਘੱਟ ਹਨ ਅਤੇ ਥੋੜੀ ਗਿਣਤੀ ਵਿੱਚ ਰੁੱਖ ਲਗਾਉਂਦੇ ਹਨ ਪਰ ਖਾਸ ਗੱਲ ਇਹ ਹੈ ਕਿ ਇਹਨਾਂ ਵਲੋਂ ਲਗਾਏ ਗਏ ਰੁੱਖਾਂ ਦੀ ਸੰਭਾਲ ਇਹਨਾਂ ਦੇ ਮੈਂਬਰਾਂ ਵਲੋਂ ਕੀਤੀ ਜਾਂਦੀ ਹੈ ਇਹਨਾਂ ਵਲੋਂ ਲਗਾਏ ਜਾਣ ਵਾਲੇ ਰੁੱਖਾਂ ਦੀ ਆਵਾਰਾ ਪਸ਼ੂਆਂ ਤੋਂ ਸੰਭਾਲ ਲਈ ਸਮਾਜਸੇਵੀ ਲੋਕਾਂ ਦੇ ਸਹਿਯੋਗ ਨਾਲ ਟ੍ਰੀ ਗਾਰਡ ਲਗਾਕੇ ਕੀਤੀ ਜਾਂਦੀ ਹੈ। ਜੀਵਨ ਸਿੰਗਲਾ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਚਾਹੇ ਉਮਰ ਦੇ ਇਸ ਪੜਾਅ ਚ ਉਨ੍ਹਾਂ ਨੂੰ ਚੱਲਣ ਵਿੱਚ ਦਿੱਕਤ ਪੇਸ਼ ਆਉਂਦੀ ਹੈ ਪਰ ਵਾਤਾਵਰਣ ਦੀ ਸੰਭਾਲ ਹਿੱਤ ਕੀਤੇ ਗਏ ਕਾਰਜ ਸਮੇਂ ਪਹੁੰਚ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਹੈ।ਇਸ ਮੌਕੇ ਇਨਕਮ ਟੈਕਸ ਅਫ਼ਸਰ ਮਨੀਸ਼ ਗੋਇਲ, ਵਾਤਾਵਰਣ ਪ੍ਰੇਮੀ ਬਲਵੀਰ ਅਗਰੋਈਆ,ਵਿਜੇ ਕੁਮਾਰ, ਸੁਨੀਲ ਗੋਇਲ,ਸੰਜੀਵ ਪਿੰਕਾ, ਜੀਵਨ ਸਿੰਗਲਾ ਦੇ ਪਰਿਵਾਰਕ ਮੈਂਬਰਾਂ ਸਮੇਤ ਸੰਸਥਾ ਦੇ ਮੈਂਬਰ ਹਾਜ਼ਰ ਸਨ।























