

ਚੰਡੀਗੜ੍ਹ (ਸਾਰਾ ਯਹਾ ): ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਚਾਰ ਦਿਨ ਬਾਅਦ ਪੀਜੀਆਈ ਚੰਡੀਗੜ੍ਹ ਤੋਂ ਛੁੱਟੀ ਮਿਲ ਗਈ ਹੈ। ਪੱਟ ਵਿੱਚ ਗੋਲੀ ਲੱਗਣ ਮਗਰੋਂ ਦਿਲਪ੍ਰੀਤ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਸੀ।
ਚੰਡੀਗੜ੍ਹ ਪੁਲਿਸ ਗੈਂਗਸਟਰ ਬਾਬਾ ਨੂੰ ਪੀਜੀਆਈ ਤੋਂ ਐਂਬੂਲੈਂਸ ਵਿੱਚ ਸੈਕਟਰ 36 ਥਾਣੇ ਵਿੱਚ ਲੈ ਕੇ ਪਹੁੰਚੀ। ਦਿਲਪ੍ਰੀਤ ਨੂੰ ਕਾਗ਼ਜ਼ੀ ਕਾਰਵਾਈ ਤੋਂ ਬਾਅਦ ਐਂਬੂਲੈਂਸ ਵਿੱਚ ਹੀ ਕੜੀ ਸੁਰੱਖਿਆ ਹੇਠ 43 ਸੈਕਟਰ ਕੋਰਟ ਵਿੱਚ ਪੇਸ਼ ਕੀਤਾ ਗਿਆ। ਇੱਥੇ ਅਦਾਲਤ ਨੇ ਉਸ ਦਾ ਦੋ ਦਿਨ ਲਈ ਪੁਲਿਸ ਰਿਮਾਂਡ ਦੇ ਦਿੱਤਾ।
ਨੌਂ ਜੁਲਾਈ ਨੂੰ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਦਿਲਪ੍ਰੀਤ ਬਾਬਾ ਨੂੰ ਗੋਲੀ ਲੱਗੀ ਸੀ। ਇਲਾਜ ਲਈ ਦਿਲਪ੍ਰੀਤ ਬਾਬਾ ਨੂੰ ਪੀਜੀਆਈ ਰੱਖਿਆ ਗਿਆ ਸੀ। ਇੱਥੇ ਉਸ ਦੀ ਲੱਤ ਦਾ ਆਪ੍ਰੇਸ਼ਨ ਹੋਇਆ ਸੀ।
EDITED BY : SARA YAHA | | Last Updated : 5:55 pm 13 JULY 2018























