

ਮਾਨਸਾ {ਜੋਨੀ ਜਿੰਦਲ} ਸ਼੍ਰੀ ਅਮਰਨਾਥ ਯਾਤਰਾ ਸੇਵਾ ਸੰਮਤੀ ਰਜਿ{1846} ਮਾਨਸਾ ਵੱਲੋ ਮਾਂ ਵੈਸ਼ਨੂੰ ਦੇਵੀ ਦਰਬਾਰ ਦੇ {ਬਾਨਗੰਗਾ ਤੋ 2 ਕਿਲੋਮੀਟਰ ਅੱਗੇ} ਲਗਾਤਾਰ ਪੰਜਵਾਂ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ ।ਸੰਮਤੀ ਦੇ ਪ੍ਰਧਾਨ ਸੁਨੀਲ ਬਾਂਸਲ ਐਡਵੋਕੇਟ ਨੇ ਦੱਸਿਆਂ ਕਿ ਇਹ ਭੰਡਾਰਾ ਮਾਨਸਾ ਤੋ 27 ਦਸੰਬਰ ਨੂੰ ਰਵਾਨਾ ਹੋਵੇਗਾ ਅਤੇ 01 ਜਨਵਰੀ 2019 ਤੱਕ ਲਗਾਇਆ ਜਾਵੇਗਾ ।ਇਸ ਭੰਡਾਰੇ ਨੂੰ ਹਰੀ ਝੰਡੀ ਦੇਣ ਦੀ ਰਸਮ ਇੱਕਸਧਾਰਨ ਪਰਿਵਾਰ ਦੀ ਪੜਾਈ ਵਿੱਚ ਅੱਵਲ ਰਹਿਣ ਵਾਲੀ ਲੜਕੀ ਵੱਲੋ ਕੀਤੀ ਜਾਵੇਗੀ । ਮਾਨਸਾ ਸ਼ਹਿਰ ਨਿਵਾਸੀਆ ਦੇ ਲਈ ਨਵਾਂ ਸਾਲ ਖੁਸ਼ੀਆ ਭਰਿਆ ਹੋਵੇ। ਇਸ ਲਈ ਇਸ ਮੋਕੇ 31 ਦਸੰਬਰ 2018 ਨੂੰ ਗੀਤਾ ਭਵਨ{ਮਾਤਾ ਭੁਨਵੇਸ਼ਵਰੀ ਦੇਵੀ ਜੀ ਦੇ ਆਸ਼ਰਮ ਵਿਖੇ} ਇਕ ਮਾਤਾ ਜੀ ਦੀ ਚੋਕੀ ਲਗਾਈ ਜਾਵੇਗੀ ।ਜਿਸ ਵਿੱਚ ਮਾਨਸਾ ਦੀ ਸ੍ਰੀ ਦੁਰਗਾ ਕਿਰਤਨ ਮੰਡਲੀ{ਸਕਤੀ ਭਵਨ ਵਾਲੇ } ਵੱਲੋ ਮਾਤਾ ਜੀ ਦਾ ਗੁਣਗਾਣ ਕੀਤਾ ਜਾਵੇਗਾ ।ਇਸਮੋਕੇ ਤੇ ਸੰਜੀਵ ਬੋਬੀ , ਸਮੀਪ ਕੁਮਾਰ ,ਹੁਕਮ ਚੰਦ , ਅਰੁਣ ਕੁਮਾਰ ਫੱਤਾ ,ਰਾਧੇ ਸ਼ਾਮ ਆਦਿ ਹਾਜਰ ਸਨ।
EDITED BY : SARA YAHA | | Last Updated : 7:31 PM 26 ਦਸੰਬਰ 2018
























