ਮਾੜੇ ਨਤੀਜਿਆਂ ਲਈ ਡੀ.ਈ.ਓਜ਼. ਤੇ ਪ੍ਰਿੰਸੀਪਲ ਜ਼ਿੰਮੇਵਾਰ ਹੋਣਗੇ: ਸੋਨੀ

0
13

ਚੰਡੀਗੜ•,(ਸਾਰਾ ਯਹਾ) 26 ਦਸੰਬਰ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਅੱਜ ਪੰਜਾਬ ਭਰ ਦੇ ਜ਼ਿਲ•ਾ ਸਿੱਖਿਆ ਅਧਿਕਾਰੀਆਂ (ਡੀ.ਈ.ਓਜ਼) ਨਾਲ ਮੁਲਾਕਾਤ ਕੀਤੀ ਅਤੇ ਆਖਿਆ ਕਿ ਜੇ ਇਸ ਵਰ•ੇ ਸਕੂਲਾਂ ਦੇ ਨਤੀਜੇ ਮਾੜੇ ਆਏ ਤਾਂ ਡੀ.ਈ.ਓਜ਼. ਤੇ ਪ੍ਰਿੰਸੀਪਲ ਜ਼ਿੰਮੇਵਾਰ ਹੋਣਗੇ। ਉਨ•ਾਂ ਨਾਲ ਹੀ ਕਿਹਾ ਕਿ ਜਿਨ•ਾਂ ਸਕੂਲਾਂ ਦੀਆਂ ਇਮਾਰਤਾਂ ਅਸੁਰੱਖਿਅਤ ਹਨ, ਉਨ•ਾਂ ਦੀ ਸੂਚੀ ਭੇਜੀ ਜਾਵੇ। ਇਕ ਸਾਲ ਵਿੱਚ ਸਾਰੇ ਸਕੂਲਾਂ ਦੀਆਂ ਇਮਾਰਤਾਂ ਨਵੀਆਂ ਬਣਾਈਆਂ ਜਾਣਗੀਆਂ।

ਸਿੱਖਿਆ ਮੰਤਰੀ ਨੇ ਡੀ.ਈ.ਓਜ਼. ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਚੰਗੇ ਨਤੀਜਿਆਂ ਲਈ ਆਪ ਜਾ ਕੇ ਸਕੂਲਾਂ ਦੀ ਜਾਂਚ ਕਰਨ ਅਤੇ ਅਧਿਆਪਕਾਂ ਤੇ ਹੋਰ ਸਟਾਫ਼ ਦਾ ਸਮੇਂ ਸਿਰ ਸਕੂਲਾਂ ਵਿੱਚ ਪੁੱਜਣਾ ਯਕੀਨੀ ਬਣਾਉਣ।

ਉਨ•ਾਂ ਕਿਹਾ ਕਿ ਕਈ ਸਕੂਲਾਂ ਵਿੱਚ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਦੀਆਂ ਖ਼ਾਲੀ ਆਸਾਮੀਆਂ ਦਾ ਮੁੱਦਾ ਧਿਆਨ ਵਿੱਚ ਆਉਣ ਉਤੇ ਸ੍ਰੀ ਸੋਨੀ ਨੇ ਆਦੇਸ਼ ਦਿੱਤਾ ਕਿ ਬਣਦੀਆਂ ਤਰੱਕੀਆਂ ਤੇ ਰੈਸ਼ਨੇਲਾਈਜ਼ੇਸ਼ਨ ਨਾਲ ਇਹ ਆਸਾਮੀਆਂ ਭਰੀਆਂ ਜਾਣ। ਦਰਜਾ ਚਾਰ ਤੇ ਹੋਰ ਮੁਲਾਜ਼ਮਾਂ ਦਾ ਪ੍ਰਬੰਧ ਡੀ.ਈ.ਓਜ਼ ਨੂੰ ਆਪਣੇ ਪੱਧਰ ਉਤੇ ਕਰਨ ਲਈ ਆਖਿਆ ਗਿਆ।

ਦਰਜਾ ਚਾਰ ਤੇ ਹੋਰ ਮੁਲਾਜ਼ਮਾਂ ਦਾ ਪ੍ਰਬੰਧ ਡੀ.ਈ.ਓਜ਼ ਨੂੰ ਆਪਣੇ ਪੱਧਰ ਉਤੇ ਕਰਨ ਲਈ ਆਖਿਆ ਗਿਆ। ਉਨ•ਾਂ ਕਿਹਾ ਕਿ ਪ੍ਰੀਖਿਆ ਕੇਂਦਰ ਬਣਾਉਣ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਕਿਸੇ ਵਿਦਿਆਰਥੀ ਨੂੰ ਤਿੰਨ ਕਿਲੋਮੀਟਰ ਤੋਂ ਵੱਧ ਦੂਰ ਨਾ ਜਾਣਾ ਪਵੇ। ਜ਼ਿਲ•ਾ ਸਿੱਖਿਆ ਅਧਿਕਾਰੀਆਂ ਦੀਆਂ ਹੋਰ ਮੰਗਾਂ ਉਤੇ ਸਿੱਖਿਆ ਮੰਤਰੀ ਨੇ ਪੰਜ ਡੀ.ਈ.ਓਜ਼. ਉਤੇ ਆਧਾਰਤ ਇਕ ਕਮੇਟੀ ਬਣਾਉਣ ਲਈ ਕਿਹਾ, ਜੋ ਉਨ•ਾਂ ਦੀਆਂ ਸਮੱਸਿਆਵਾਂ ਦਾ ਨਿਬੇੜੇ ਹੇਠਲੇ ਪੱਧਰ ਉਤੇ ਹੀ ਕਰੇਗੀ।

ਇਸ ਮੌਕੇ ਡੀ.ਜੀ.ਐਸ.ਈ. ਪ੍ਰਸ਼ਾਂਤ ਕੁਮਾਰ ਗੋਇਲ, ਡੀ.ਪੀ.ਆਈ. (ਸੈਕੰਡਰੀ) ਸੁਖਜੀਤਪਾਲ ਸਿੰਘ, ਡੀ.ਪੀ.ਆਈ. (ਐਲੀਮੈਂਟਰੀ) ਇੰਦਰਜੀਤ ਸਿੰਘ ਅਤੇ ਸਿੱਖਿਆ ਮੰਤਰੀ ਦੇ ਓ.ਐਸ.ਡੀ. ਡੀ.ਐਸ. ਸਰੋਆ ਹਾਜ਼ਰ ਸਨ।


EDITED BY : SARA YAHA | | Last Updated : 7:33 PM 26 ਦਸੰਬਰ  2018

LEAVE A REPLY

Please enter your comment!
Please enter your name here