27 ਜੂਨ ਤੋਂ 10 ਜੁਲਾਈ ਤੱਕ ਮਨਾਇਆ ਜਾਵੇਗੀ ਦੰਮਪਤੀ ਪੰਦਰਵਾੜਾ ……..ਸਿਵਲ ਸਰਜਨ

0
3
ਮਾਨਸਾ, 03 ਜੁਲਾਈ(ਸਾਰਾ ਯਹਾ ): ਸਿਵਲ ਸਰਜਨ, ਮਾਨਸਾ ਡਾ.ਲਾਲ ਚੰਦ ਠੁਕਰਾਲ ਦੀ ਰਹਿਨੁਮਾਈ ਹੇਠ ਦਫ਼ਤਰ ਸਿਵਲ ਸਰਜਨ, ਮਾਨਸਾ ਵਿਖੇ ਪਰਿਵਾਰ ਭਲਾਈ ਪੰਦਰਵਾੜੇ ਸਬੰਧੀ ਇਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜਿਲ੍ਹੇ ਦੇ ਸਾਰੇ ਐਸ.ਐਮ.ਓਜ ਸ਼ਾਮਿਲ ਹੋੋਏ।
ਇਸ ਦੌਰਾਨ ਸਿਵਲ ਸਰਜਨ ਮਾਨਸਾ ਸ੍ਰੀ ਲਾਲ ਚੰਦ ਠੁਕਰਾਲ ਨੇ ਕਿਹਾ ਕਿ ਇਸ ਪੰਦਰਵਾੜੇ ਵਿੱਚ ਮਿਤੀ 27 ਜੂਨ ਤੋੋਂ 10 ਜੁਲਾਈ ਤੱਕ ਦੰਮਪੱਤੀ ਸੰਪਰਕ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਵਿੱਚ 27 ਜੂਨ ਤੋੋਂ 10 ਜੁਲਾਈ ਤੱਕ ਸਿਹਤ ਵਿਭਾਗ ਵਿੱਚ ਕੰਮ ਕਰ ਰਹੀਆਂ ਏ.ਐਨ.ਐਮ. ਅਤੇ ਆਸ਼ਾ ਵਰਕਰਾਂ ਨੇ ਯੋੋਗ ਜੋੜਿਆਂ ਨੂੰ ਪਰਿਵਾਰ ਭਲਾਈ ਸਬੰਧੀ ਅਪਡੇਟਿੰਗ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਵੇ ਹਿੰਦੂਸ਼ਤਾਨ ਦੀਆਂ ਦੂਜੀਆਂ ਸਟੇਟਾਂ ਵਿੱਚ ਵਿਆਹ ਦੀ ਉਮਰ ਤੇ ਵਿਸੇ਼ਸ਼ ਧਿਆਨ ਨਹੀਂ ਦਿਤਾ ਜਾਂਦਾ, ਪਰੰਤੂ ਭਾਰਤ ਸਰਕਾਰ ਵੱਲੋੋਂ 18 ਸਾਲ ਤੋੋਂ 21 ਸਾਲ ਉਮਰ ਤੱਕ ਵਿਆਹ ਕਰਨਾ ਸਹੀ ਮਨਿਆ ਜਾਂਦਾ ਹੈ, ਕਿਉਂਕਿ ਔੌਰਤ ਵਿੱਚ ਇਸ ਤੋੋਂ ਪਹਿਲਾਂ ਜਨਣ ਅੰਗਾਂ ਦਾ ਸਹੀ ਵਿਕਾਸ ਨਹੀਂ ਹੋੋਇਆ ਹੁੰਦਾ। ਇਸ ਦੇ ਨਾਲ ਹੀ ਪਹਿਲਾਂ ਬੱਚਾ ਹੋੋਣ ਉਪਰੰਤ 3 ਸਾਲ ਤੱਕ ਬੱਚੇ ਦੇ ਫਰਕ ਬਾਰੇ ਸਲਾਹ ਦਿੱਤੀ ਜਾਂਦੀ ਹੈ, ਜੋ ਕਿ ਔੌਰਤ ਦੀ ਸਿਹਤ ਨੂੰ ਸਹੀ ਰੱਖਦਾ ਹੈ।
ਜਿਲ੍ਹਾ ਨੋੋਡਲ ਅਫ਼ਸਰ ਡਾ.ਆਸ਼ਾਕਿਰਨ ਨੇ ਦੱਸਿਆ ਕਿ 11 ਜੁਲਾਈ ਤੋੋਂ 24 ਜੁਲਾਈ ਤੱਕ ਜਿਲ੍ਹੇ ਵਿੱਚ ਟੀਮਾਂ ਬਣਾ ਕੇ ਪਰਿਵਾਰ ਭਲਾਈ ਸਬੰਧੀ ਲੋੋਕਾ ਨੂੰ ਪਰਿਵਾਰ ਨਿਯੋੋਜਨ ਸਬੰਧੀ ਅਪਰੇਸ਼ਨ ਕੀਤੇ ਜਾਣਗੇ। ਜਿਲ੍ਹੇ ਵਿੱਚ ਗਰਭ ਰੋੋਕੂ ਟੀਕਾ ਅੰਤਰਾ ਦੀ ਸਹੂਲਤ ਸਾਰੇ ਸੈਟਰਾਂ ਵਿੱਚ ਦਿੱਤੀ ਜਾ ਰਹੀ ਹੈ। ਇਸ ਨਾਲ ਅਣਚਾਹੇ ਗਰਭ ਨੂੰ ਸਫ਼ਲਤਾਪੂਰਵਕ ਰੋੋਕਿਆ ਜਾ ਸਕਦਾ ਹੈ।
ਮੀਟਿੰਗ ਦੌਰਾਨ ਜਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਨੇ ਸਾਰੇ ਐਸ.ਐਮ.ਓ. ਨੂੰ ਅਪੀਲ ਕੀਤੀ ਕਿ ਇਸ ਪੰਦਰਵਾੜੇ ਨੂੰ ਸਫ਼ਲ ਬਨਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣ।


EDITED BY : SARA YAHA | | Last Updated : 5:12 PM 03 JULY 2018

LEAVE A REPLY

Please enter your comment!
Please enter your name here