
ਮਾਨਸਾ, 03 ਜੁਲਾਈ(ਹੀਰਾ ਸਿੰਘ ਮਿੱਤਲ): ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸਨਰ, ਮਾਨਸਾ ਜੀ ਦੇ ਹੁਕਮਾਂ ਅਨੁਸਾਰ ਸਥਾਨਕ ਭੱਠਾ ਬਸਤੀ ਮਾਨਸਾ ਵਿਖੇ ਅੰਬੇਦਕਰ ਧਰਮਸ਼ਾਲਾ ਵਿੱਚ ਡਰੱਗ ਅਵੇਅਰਨੈਸ ਕੈਂਪ ਲਗਾਇਆ ਗਿਆ।
ਇਸ ਮੌੋਕੇ ਬੋੋਲਦਿਆਂ ਸਿਵਲ ਸਰਜਨ, ਮਾਨਸਾ ਸ੍ਰੀ ਲਾਲ ਚੰਦ ਠੁਕਰਾਲ ਨੇ ਕਿਹਾ ਕਿ ਪੰਜਾਬ ਦੀ ਤੰਦਰੁਸਤੀ ਲਈ ਸਾਡੀ ਨੌੋਜਵਾਨ ਪੀੜੀ ਨੂੰ ਨਸਿ਼ਆ ਤੋੋਂ ਬਚਾਉਣਾ ਬਹੁਤ ਜ਼ਰੁਰੀ ਹੈ। ਨਸਿ਼ਆਂ ਕਾਰਨ ਅਪਰਾਧ ਅਤੇ ਹਾਦਸਿਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ। ਅਜਿਹੇ ਕਿੰਨੇ ਹੀ ਹਾਦਸਿਆਂ ਅਤੇ ਘਟਨਾਵਾ ਕਾਰਨ ਮਾਵਾਂ ਦੇ ਪੁੱਤ, ਭੈਣਾ ਦੇ ਭਰਾ ਇਸ ਦੁਨੀਆਂ ਨੂੰ ਅਲਵਿਦਾ ਆਖ ਜਾਂਦੇ ਹਨ।ਇਸ ਭੈੜੀ ਅਲਾਮ੍ਹਤ ਨੂੰ ਰੋੋਕਣ ਲਈ ਨਸ਼ੇ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਮੁੱਖ ਮਕਸਦ ਜਿਥੇ ਨਸਿ਼ਆਂ ਦੀ ਸਮੀਖਿਆ ਕਰਨਾ ਹੈ ਉੱਥੇ ਹੀ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਨਿਗਰਾਨੀ ਕਰਕੇ ਵਿਅਕਤੀਆਂ ਨੂੰ ਸਰਕਾਰ ਤੋੋਂ ਮਾਨਤਾ ਪ੍ਰਾਪਤ ਨਸ਼ਾ ਛੁਡਾਉ ਸੈਂਟਰਾਂ ਵਿੱਚ ਲਿਜਾ ਕੇ ਨਸ਼ਾ ਛੁਡਾਉਣਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋੋਂ ਨਸ਼ਾ ਛੁਡਾਉਣ ਲਈ ਜਿਲੇ੍ਹ ਦੇ ਠੂਠਿਆਵਾਲੀਂ ਪਿੰਡ ਵਿਖੇ ਨਸ਼ਾ ਛੁਡਾਉ ਅਤੇ ਮੁੜ ਵਸੇਬਾ ਕੇਂਦਰ ਸਥਾਪਿਤ ਕੀਤਾ ਗਿਆ ਹੈ। ਇਸ ਤੋੋਂ ਬਿਨ੍ਹਾ ਸਾਰੀਆਂ ਸੀ.ਐਚ.ਸੀ./ਐਸ.ਡੀ.ਐਚ./ਜਿਲ੍ਹਾ ਹਸਪਤਾਲ ਵਿਖੇ ਆਊਟ ਕਲੀਨਿਕ ਸਥਾਪਿਤ ਕੀਤੇ ਗਏ ਹਨ।ਇਸ ਲਈ ਨਸ਼ਾ ਛੱਡਣ ਦੇ ਚਾਹਵਾਨ ਸਰਕਾਰ ਦੀਆਂ ਮੁਫ਼ਤ ਸੇਵਾਵਾਂ ਦਾ ਲਾਭ ਉਠਾਉਣ।
ਇਸ ਮੋੋਕੇ ਡਾ. ਵਰੁਣ ਮਿੱਤਲ, ਜਿਲ੍ਹਾ ਪੋ੍ਰਗਰਾਮ ਮੇਨੈਜਰ ਸ੍ਰ ਅਵਤਾਰ ਸਿੰਘ, ਜਿਲ੍ਹਾ ਮਾਸ ਮੀਡੀਆ ਅਫ਼ਸਰ ਸ਼੍ਰੀ ਸੁਖਮਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫਸ਼ਰ ਸ਼ੀ੍ਰ ਕੁਲਦੀਪ ਸਿੰਘ ਅਤੇ ਸ਼੍ਰੀ ਹਰਬੰਸ ਲਾਲ ਬੀ.ਈ.ਈ.ਹਾਜਰ ਸਨ।
EDITED BY : SARA YAHA | | Last Updated : 5:09 PM 03 JULY 2018






















