*24 ਹੋਰ ਪਿੰਡਾਂ ਦੇ ਲੋਕਾਂ ਨਸ਼ਾ ਮੁਕਤੀ ਯਾਤਰਾ ਨੂੰ ਦਿੱਤਾ ਵੱਡਾ ਸਮਰਥਨ*

0
19

ਫਗਵਾੜਾ 4 ਜੂਨ (ਸਾਰਾ ਯਹਾਂ/ਸ਼ਿਵ ਕੌੜਾ) ਪੰਜਾਬ ਸਰਕਾਰ ਵਲੋਂ ਸੂਬੇ ਵਿਚੋਂ ਨਸ਼ੇ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਅੱਜ ਜਿਲ੍ਹੇ ਦੇ 24 ਹੋਰ ਪਿੰਡਾਂ ਵਿਚ ਪੁੱਜੀ ਜਿੱਥੇ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਯਾਤਰਾ ਦੌਰਾਨ ਨਸ਼ੇ ਵਿਰੁੱਧ ਲੜਾਈ ਵਿਚ ਮੋਹਰੀ ਭੂਮਿਕਾ ਨਿਭਾਉਣ ਦਾ ਅਹਿਦ ਲਿਆ ਗਿਆ ਇਨ੍ਹਾਂ ਪਿੰਡਾਂ ਵਿੱਚ ਟਾਂਡਾ ਬਘਾਣਾ,ਬਘਾਣਾ, ਰਿਹਾਣਾ ਜੱਟਾਂ, ਮੀਰਾਂਪੁਰ,ਗੁਜਰਾਤਾਂ,ਡੁਮੇਲੀ, ਉੱਚਾ ਬੋਹੜ ਵਾਲਾ,ਮਹਿਜੀਤਪੁਰ, ਦੋਦਾ ਵਜ਼ੀਰ, ਝੰਡੂਵਾਲ ਕੰਬੋਆਂ, ਨਬੀਪੁਰ, ਸ਼ਾਹਦੁੱਲਾਪੁਰ,ਕੋਟ ਗੋਬਿੰਦਪੁਰ, ਢਪਈ, ਅਹਿਮਦਪੁਰ, ਇੱਬਣ, ਬੁੱਧੋ ਪੰਧੇਰ , ਖੋਜੇਵਾਲ, ਜਵਾਹਰ ਨਗਰ, ਡਾਲਾ ਅਤੇ ਸੈਂਟਪੁਰ, ਮਾਡਲ ਟਾਊਨ, ਬਦਲਪੁਰ, ਰਾਮੀਦੀ ਤੇ ਨਿਜਾਮਪੁਰ ਪਿੰਡ ਸ਼ਾਮਿਲ ਹਨ, ਜਿੱਥੇ ਵੱਡੀ ਗਿਣਤੀ ਵਿਚ ਲੋਕਾਂ ਨੇ ਨਸ਼ੇ ਵਿਰੁੱਧ ਲੜਾਈ ਦਾ ਅਹਿਦ ਲਿਆ।ਕਪੂਰਥਲਾ ਹਲਕੇ ਵਿਚ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਲਲਿਤ ਸਕਲਾਨੀ ਨੇ ਕਿਹਾ ਕਿ ‘ਨਸ਼ਾ ਮੁਕਤੀ ਯਾਤਰਾ ਪੰਜਾਬ ਸਰਕਾਰ ਦੀ ਸਮਾਜਿਕ ਸੁਧਾਰ ਵਾਲੀ ਮੁਹਿੰਮ ਹੈ, ਜਿਸ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਅਹਿਮ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਇਸ ਮੁਹਿੰਮ ਨਾਲ ਜੁੜਕੇ ਨਸ਼ੇ ਵਿਰੁੱਧ ਲੜਾਈ ਵਿਚ ਸਰਕਾਰ ਦਾ ਸਾਥ ਦੇਣ। ਫਗਵਾੜਾ ਹਲਕੇ ਵਿਚ ਆਮ ਆਦਮੀ ਪਾਰਟੀ ਦੇ ਬੁਲਾਰੇ ਹਰਨੂਰ ਸਿੰਘ ਹਰਜੀ ਮਾਨ ਨੇ ਨਸ਼ਾ ਮੁਕਤੀ ਯਾਤਰਾ ਨੂੰ ਸੰਬੋਧਨ ਕੀਤਾ। ੳਨ੍ਹਾਂ ਕਿਹਾ ਕਿ ਇਹ ਯਾਤਰਾ ਪਿੰਡ- ਪਿੰਡ ਜਾ ਕੇ ਨਸ਼ੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ, ਜਿਸ ਲਈ ਲੋਕ ਵੀ ਇਸ ਮੁਹਿੰਮ ਵਿਚ ਵੱਡੀ ਭੂਮਿਕਾ ਨਿਭਾਉਣ ਇਸੇ ਤਰ੍ਹਾਂ ਭੁਲੱਥ ਹਲਕੇ ਵਿਚ ਡਾਇਰੈਕਟਰ ਜਲ ਸਰੋਤ ਵਿਭਾਗ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਨਸ਼ਾ ਮੁਕਤੀ ਯਾਤਰਾ ਵਿਚ ਸ਼ਮੂਲੀਅਤ ਕਰਕੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਇਸ ਸਮਾਜਿਕ ਕੋਹੜ ਨੂੰ ਖਤਮ ਕਰਨ ਲਈ ਕੀਤੀ ਪਹਿਲ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਇਸ ਮੌਕੇ ਪਿੰਡਾਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕਰਕੇ ਨਸ਼ਾ ਵਿਰੋਧੀ ਲਹਿਰ ਵਿਚ ਹਿੱਸੇਦਾਰ ਬਣਨ ਦਾ ਪ੍ਰਣ ਲਿਆ। ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਦੀ ਸਮੱਗਰੀ ਵੀ ਵੰਡੀ ਗਈ

LEAVE A REPLY

Please enter your comment!
Please enter your name here