

ਬੁਢਲਾਡਾ 4 ਜੂਨ (ਸਾਰਾ ਯਹਾਂ/ਮੇਹਤਾ ਅਮਨ) ਸਥਾਨਕ ਸ਼ਹਿਰ ਦੇ ਬੁਢਲਾਡਾ ਬਰੇਟਾ ਰੋਡ ਤੇ ਇੱਕ ਹੋਟਲ ਵਿੱਚ ਇੱਕ ਔਰਤ ਨਾਲ ਉਸਦੇ ਦੋਸਤ ਵੱਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਦਰ ਪੁਲਿਸ ਬਲਾਤਕਾਰ ਪੀੜ੍ਹਤ ਔਰਤ ਦੇ ਬਿਆਨ ਤੇ ਮਨੀ ਸਿੰਘ ਪਿੰਡ ਲੇਹਲ ਖੁਰਦ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਐਸ.ਐਚ.ਓ. ਸਦਰ ਜਗਦੇਵ ਸਿੰਘ ਨੇ ਦੱਸਿਆ ਕਿ ਸੀਤੋ ਕੌਰ (ਕਾਲਪਨਿਕ ਨਾਂਅ) ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਉਸਦੇ ਗੁਆਂਢੀ ਮਨੀ ਸਿੰਘ ਨਾਂਅ ਦੇ ਵਿਅਕਤੀ ਨਾਲ ਗੱਲਬਾਤ ਸੀ ਅਤੇ ਇੱਕ ਦੂਸਰੇ ਨੂੰ ਵੱਖ ਵੱਖ ਜਗ੍ਹਾ ਤੇ ਮਿਲਦੇ ਸੀ। ਪਰ ਕੁਝ ਸਮੇਂ ਬਾਅਦ ਮੈਂ ਉਸਨੂੰ ਜੁਆਬ ਦੇ ਦਿੱਤਾ ਤਾਂ ਮਨੀ ਸਿੰਘ ਮੈਨੂੰ ਬਲੈਕਮੇਲ ਅਤੇ ਧਮਕੀਆਂ ਦੇਣ ਲੱਗ ਪਿਆ। ਮੈਨੂੰ ਫੋਨ ਆਇਆ ਕਿ ਮੈਂ ਤੇਰੇ ਨਾਲ ਜਰੂਰੀ ਗੱਲ ਕਰਨੀ ਹੈ ਮੈਂ ਬੇਇਜਤੀ ਤੋਂ ਡਰਦੀ ਹੋਈ ਆ ਗਈ ਅਤੇ ਉਸਨੇ ਮੈਨੂੰ ਆਪਣੀ ਆਲਟੋ ਰਾਹੀਂ ਰੋਇਲ ਹੋਟਲ ਦੇ ਕਮਰੇ ਵਿੱਚ ਲੈ ਗਿਆ। ਜਿੱਥੇ ਉਸਨੇ ਮੇਰੇ ਨਾਲ ਮੇਰੀ ਮਰਜੀ ਦੇ ਖਿਲਾਫ ਜਬਰਦਸਤੀ ਬਲਾਤਕਾਰ ਕੀਤਾ। ਉਪਰੋਕਤ ਘਟਨਾ ਦੀ ਸਾਰੀ ਗੱਲਬਾਤ ਮੈਂ ਆਪਣੇ ਪਰਿਵਾਰ ਨੂੰ ਦੱਸੀ ਜਿਨ੍ਹਾਂ ਨੇ ਮੈਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ। ਸਹਾਇਕ ਥਾਣੇਦਾਰ ਬਲਜੀਤ ਕੌਰ ਨੇ ਪੀੜ੍ਹਤ ਔਰਤ ਦੇ ਬਿਆਨ ਤੇ ਜਾਂਚ ਸ਼ੁਰੂ ਕਰ ਦਿੱਤੀ।























