

ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਸੋਹਣ ਲਾਲ ਅਰੋੜਾ ਜੋ ਕਿ ਕਾਫੀ ਸਮੇਂ ਤੋਂ ਮੈਬਰਾਂ ਨਾਲ ਸਵੇਰ ਸਮੇਂ ਸਾਇਕਲ ਚਲਾਉਂਦੇ ਹਨ ਦਿਨ ਵੇਲੇ ਦਫਤਰ ਜਾਣ ਆਉਣ ਸਮੇਤ ਸਾਰੇ ਕੰਮ ਸਾਇਕਲ ਤੇ ਹੀ ਕਰਦੇ ਹਨ ਨੇ ਪਿਛਲੇ ਦਿਨੀ ਮਾਨਸਾ ਤੋਂ ਪਟਿਆਲਾ ਅਤੇ ਵਾਪਸ ਮਾਨਸਾ ਤੱਕ ਦਾ ਸਫਰ ਸਾਇਕਲ ਤੇ ਕੀਤਾ ਹੈ ਜਿਸ ਲਈ ਅੱਜ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵਲੋਂ ਉਹਨਾਂ ਦੇ ਨਿਵਾਸ ਤੇ ਜਾ ਕੇ ਉਹਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਡਾ: ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਸਾਇਕਲਿੰਗ ਨਾਲ ਸ਼ਰੀਰ ਨੂੰ ਕਈ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ ਇਸ ਨਾਲ ਜਿੱਥੇ ਪਟਰੋਲ ਦੀ ਬੱਚਤ ਹੁੰਦੀ ਹੈ ਉਸ ਦੇ ਨਾਲ ਹੀ ਟੈ੍ਫਿਕ ਦੀ ਸੱਮਸਿਆ ਵੀ ਹੱਲ ਹੁੰਦੀ ਹੈ। ਡਾ: ਟੀ.ਪੀ.ਐਸ.ਰੇਖੀ ਨੇ ਦੱਸਿਆ ਕਿ ਸਾਇਕਲ ਗਰੁੱਪ ਦਾ ਮਕਸਦ ਲੋਕਾਂ ਨੂੰ ਚੰਗੀ ਸਿਹਤ ਪ੍ਤੀ ਜਾਗਰੁਕ ਕਰਨਾ ਹੈ ਅਤੇ ਸਮੇਂ ਸਮੇਂ ਤੇ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਖਤਮ ਕਰਨ ਦੀ ਅਪੀਲ ਕਰਨਾ ਹੈ ਇਸ ਗਰੁੱਪ ਵਿੱਚ ਹਰੇਕ ਵਰਗ ਅਤੇ ਕਿੱਤੇ ਨਾਲ ਸੰਬੰਧਤ ਮੈਂਬਰ ਹੈ ਇਸ ਨਾਲ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਵੀ ਜਾਂਦਾ ਹੈ ਗਰੁੱਪ ਦੇ ਮੈਂਬਰਾਂ ਵਲੋਂ ਹਰੇਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਦਾ ਸੰਦੇਸ਼ ਦੇਣ ਦੇ ਮਕਸਦ ਨਾਲ ਸਮੇਂ ਸਮੇਂ ਤੇ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ ਜਾਂਦੇ ਹਨ।ਬਲਜੀਤ ਕੜਵਲ ਨੇ ਦੱਸਿਆ ਕਿ ਅੱਜ ਸੋਹਣ ਲਾਲ ਨੂੰ ਗਰੁੱਪ ਵਲੋਂ ਤੁਲਸੀ ਦਾ ਪੌਦਾ ਭੇਂਟ ਕਰਦਿਆਂ ਮੌਕੇ ਤੇ ਹਾਜਰ ਲੋਕਾਂ ਨੂੰ ਰੁੱਖ ਲਗਾਓ ਵਾਤਾਵਰਣ ਬਚਾਓ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਮਾਨਸਾ ਸਾਇਕਲ ਗਰੁੱਪ ਦੇ ਸਾਰੇ ਮੈਂਬਰ ਹਾਜਰ ਸਨ।






















