ਸੰਜੀਵ ਪਿੰਕਾ ਨੇ ਕੀਤਾ 116ਵੀ ਵਾਰ ਖੂਨਦਾਨ।

0
26

ਮਾਨਸਾ 20,ਮਾਰਚ (ਬਲਜੀਤ ਕੜਵਲ ): ਅੱਜ ਸਥਾਨਕ ਬਲੱਡ ਬੈਂਕ ਸਿਵਲ ਹਸਪਤਾਲ,ਮਾਨਸਾ ਵਿਖੇ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਵਲੋਂ 116ਵੀ ਖੂਨਦਾਨ ਕੀਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਪੈ੍ਸ ਸੱਕਤਰ ਬਲਜੀਤ ਕੜਵਲ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਸਾਰੇ ਮੈਂਬਰ ਖੂਨਦਾਨੀ ਹਨ ਅਤੇ ਸਮੇਂ ਸਮੇਂ ਤੇ ਜਰੂਰਤਮੰਦ ਮਰੀਜਾ ਲਈ ਖੂਨਦਾਨ ਕਰਦੇ ਰਹਿੰਦੇ ਹਨ।ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੋ ਸ਼ਹਿਰ ਦੇ ਉੱਘੇ ਸਰਜਨ ਡਾ: ਟੀ.ਪੀ.ਐਸ.ਰੇਖੀ ਨੇ ਕਿਹਾ ਕਿ ਹਰੇਕ 18 ਸਾਲ ਦੇ ਤੰਦਰੁਸਤ ਇਨਸਾਨ ਨੂੰ ਇੱਕ ਸਾਲ ਵਿੱਚ ਚਾਰ ਵਾਰ ਖੂਨਦਾਨ ਕਰਨਾ ਚਾਹੀਦਾ ਹੈ। ਖੂਨਦਾਨ ਕਰਨ ਨਾਲ ਕਿਸੇ ਤਰਾਂ ਦੀ ਕੋਈ ਕਮਜੋਰੀ ਵਗੈਰਾ ਨਹੀ ਹੁੰਦੀ ਸਗੋ ਕਿਸੇ ਦੀ ਕੀਮਤੀ ਜਾਨ ਬਚਾ ਕੇ ਮਾਨਸਿਕ ਸ਼ਾਤੀ ਮਿਲਦੀ ਹੈ ਉਹਨਾਂ ਕਿਹਾ ਕਿ ਸਾਇੰਸ ਦੀ ਤਰੱਕੀ ਸਦਕਾ ਤੁਹਾਡੇ ਕੀਤੇ ਇੱਕ ਯੂਨਿਟ ਖੂਨ ਨੂੰ ਸਪਲਿਟ ਕਰਕੇ ਕਈ ਮਰੀਜਾਂ ਦੇ ਲਗਾਇਆ ਜਾ ਸਕਦਾ ਹੈ ਜਿਸ ਨਾਲ ਕਈ ਜਾਨਾਂ ਬੱਚਦੀਆਂ ਹਨ।ਇਸ ਮੌਕੇ ਨਰਿੰਦਰ ਗੁਪਤਾ,ਉੱਘੇ ਖੂਨਦਾਨੀ ਹਰਬੰਸ ਸਿੰਘ,ਰਮਨ ਗੁਪਤਾ,ਬੇਬੀ ਪਾਇਸ ਗੁਪਤਾ,ਮੈਡਮ ਸੁਨੈਨਾ,ਬਲਜੀਤ ਕੜਵਲ,ਵਿਜੈ ਕੁਮਾਰ ਸਮੇਤ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here