*2 ਗਰੁੱਪਾਂ ਚ ਝਗੜੇ ਕਾਰਨ ਹਵਾਈ ਫਾਈਰਿੰਗ, ਪੁਲਿਸ ਜਾਂਚ ਚ ਜੁੱਟੀ*

0
246

ਬੁਢਲਾਡਾ 12 ਜੁਲਾਈ (ਸਾਰਾ ਯਹਾਂ/ਮੇਹਤਾ ਅਮਨ) ਸਥਾਨਕ ਸ਼ਹਿਰ ਦੇ ਬੱਸ ਸਟੈਂਡ ਦੇ ਨਜਦੀਕ 2 ਨੌਜਵਾਨ ਗਰੁੱਪਾਂ ਦੀ ਆਪਸੀ ਤਕਰਾਰ ਦੌਰਾਨ ਫਾਈਰਿੰਗ ਕਰਨ ਤੇ ਆਸ ਪਾਸ ਦੇ ਦੁਕਾਨਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਮੌਜੂਦਾਂ ਰਾਹਗੀਰ ਲੋਕਾਂ ਨੇ ਦੱਸਿਆ ਕਿ 15—20 ਕਾਲਜ ਦੇ ਨੌਜਵਾਨ ਕਾਫੀ ਸਮੇਂ ਤੋਂ ਬੱਸ ਸਟੈਂਡ ਨਜਦੀਕ ਘੁੰਮ ਰਹੇ ਸਨ ਜਿਨ੍ਹਾਂ ਦੇ ਹੱਥਾਂ ਵਿੱਚ ਡੰਡੇ ਤੇਜ ਹਥਿਆਰ ਫੜ੍ਹੇ ਹੋਏ ਸਨ ਕਿ ਅਚਾਨਕ ਹਵਾਈ ਫਾਈਰ ਦੀ ਆਵਾਜ ਆਈ। ਦੇਖਦੇ ਹੀ ਦੇਖਦੇ ਨੌਜਵਾਨ ਮੋਟਰ ਸਾਈਕਲਾਂ ਤੇ ਵੱਖ ਵੱਖ ਦਿਸ਼ਾਵਾਂ ਵੱਲ ਭੱਜ ਗਏ। ਸਿਟੀ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਅਡੀਸ਼ਨਲ ਐਸ.ਐਚ.ਓ. ਕੌਰ ਸਿੰਘ ਦੀ ਅਗਵਾਈ ਹੇਠ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ। ਪ੍ਰੰਤੂ ਖਬਰ ਲਿਖਣ ਸਮੇਂ ਤੱਕ ਫਾਈਰਿੰਗ ਦੀ ਪੁਸ਼ਟੀ ਨਹੀਂ ਹੋ ਸਕੀ।

LEAVE A REPLY

Please enter your comment!
Please enter your name here