

12 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਵਿਸ਼ਵ ਆਬਾਦੀ ਦਿਵਸ 11 ਜੁਲਾਈ ਦੇ ਮੌਕੇ ਤੇ ਰੋਟਰੀ ਕਲੱਬ ਮਾਨਸਾ ਵੱਲੋਂ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਰਾਹੀਂ ਲੋਕਾਂ ਨੂੰ ਵਧਦੀ ਹੋਈ ਆਬਾਦੀ ਦੇ ਖ਼ਤਰਿਆਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਆਬਾਦੀ ਤੇ ਕੰਟਰੋਲ ਪਾਉਣ ਦੇ ਲਈ ਵੱਖ-ਵੱਖ ਸੁਝਾਅ ਦਿੱਤੇ ਗਏ।
ਇਸ ਮੌਕੇ Rtn. ਪ੍ਰਿਂਸੀਪਲ ਰਿੰਪਲ ਮੋਂਗਾ ਨੇ ਅਤੇ ਡਾ. ਅਮਨ ਨਗਰਥ ਨੇ ਆਪਣੇ ਭਾਸ਼ਣਾਂ ਰਾਹੀਂ ਆਬਾਦੀ ਨਾਲ ਜੁੜੀਆਂ ਮੁਸ਼ਕਿਲਾਂ ਅਤੇ ਹੱਲਾਂ ਬਾਰੇ ਰੌਸ਼ਨੀ ਪਾਈ।
ਰਟੇਰੀਅਨ ਰਿੰਪਲ ਮੋਂਗਾ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਵਧੀ ਹੋਈ ਆਬਾਦ ਜਿੱਥੇ ਸਾਡੇ ਲਈ ਗਰਵ ਦਾ ਵਿਸ਼ਾ ਹੋਣਾ ਚਾਹੀਦਾ ਸੀ, ਓਥੇ ਇਹ ਅਭਿਸ਼ਾਪ ਬਣ ਕੇ ਰਹਿ ਗਈ ਹੈ। ਇਹ ਇੱਕ ਦੋਧਾਰੀ ਤਲਵਾਰ ਵਾਂਗ ਹੈ ਜੋ ਗਰੀਬੀ, ਭੁੱਖਮਰੀ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਕਾਰਨ ਬਣ ਰਹੀ ਹੈ। ਵੱਧ ਲੋਕਾਂ ਦੇ ਰਹਿਣ ਲਈ ਥਾਂ ਬਣਾਉਣ ਵਾਸਤੇ ਰੁੱਖਾਂ ਦੇ ਜੰਗਲਾਂ ਨੂੰ ਕੱਟ ਕੇ ਕਾਂਕਰੀਟ ਦੇ ਜੰਗਲ ਬਣਾਏ ਜਾ ਰਹੇ ਹਨ।
ਇਸੇ ਮੌਕੇ ‘ਤੇ ਡਾ. ਅਮਨ ਨਗਰਥ ਨੇ ਵੀ ਵਿਸ਼ਵ ਆਬਾਦੀ ਦਿਵਸ ਦੇ ਇਤਿਹਾਸ ਉੱਤੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਵਧ ਰਹੀ ਆਬਾਦੀ ਦੇ ਮੁਕਾਬਲੇ ਸਰੋਤ ਸੀਮਤ ਹਨ, ਜੋ ਇਕ ਦਿਨ ਖਤਮ ਹੋ ਸਕਦੇ ਹਨ। ਇਸ ਨਾਲ ਵਿਕਾਸ ਰੁਕ ਸਕਦਾ ਹੈ।
ਆਖ਼ਰ ਵਿੱਚ ਸਭ ਨੇ “ਛੋਟਾ ਪਰਿਵਾਰ–ਖੁਸ਼ਹਾਲ ਪਰਿਵਾਰ” ਦੇ ਹੱਕ ਵਿੱਚ ਆਪਣੀ ਸਹਿਮਤੀ ਜਤਾਈ।
ਕੈਂਪ ਦੌਰਾਨ ਰੋਟਰੀ ਕਲੱਬ ਮਾਨਸਾ ਦੇ ਪ੍ਰਧਾਨ ਅੰਕੁਰ ਸਿੰਗਲਾ ਸਕੱਤਰ ਰੋਹਿਤ ਬਾਂਸਲ ਕੈਸੀਅਰ ਰਾਹੁਲ ਭਾਰਤਵਾਜ ,ਏ ਜੀ ਕਰਿਸ਼ਨ ਬਲਦੇਵ ਜਿੰਦਲ ,ਜਤਿੰਦਰਵੀਰ ਗੁਪਤਾ ,ਪਰੋਜੈਕਟ ਚੇਅਰਮੈਨ ਡਾ ਅਨੁਰਾਗ ਨਾਗਰਥ ,ਬਲਜੀਤ ਕੜਵਲ
ਅਤੇ ਹੋਰ ਮੈਂਬਰਾਂ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਇਨ੍ਹਾਂ ਮਹੱਤਵਪੂਰਨ ਮਸਲਿਆਂ ‘ਤੇ ਗੰਭੀਰ ਹੋਣ ਦੀ ਅਪੀਲ ਕੀਤੀ।























