ਮਾਤਾ ਵੈਸ਼ਨੋ ਦੇਵੀ ਤੋਂ ਆ ਰਹੀ ਬਸ ਦਰਖਤ ਨਾਲ ਟਕਰਾਈ, ਵਾਲ-ਵਾਲ ਬਚੀਆਂ ਸਵਾਰੀਆਂ

0
4

ਸ੍ਰੀ ਹਰਗੋਬਿੰਦਪੁਰ   : ਸੋਮਵਾਰ ਸਵੇਰੇ ਮਡੋਲਾ ਅੱਡੇ ਨੇੜੇ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਤੋਂ ਆ ਰਹੀ ਬੱਸ ਦਰਖਤ ਨਾਲ ਟਕਰਾ ਕੇ ਹਾਦਸੇ ਦੀ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਨੰ. ਡਬਲਯੂ. ਬੀ. -57 ਏ – 4003 ਜੋ ਜ਼ਿਲਾ ਬੋਕਾਰੋ, ਝਾਰਖੰਡ ਵਾਪਸ ਜਾ ਰਹੀ ਸੀ ਅਤੇ ਬੱਸ ਵਿਚ 60-65 ਦੇ ਕਰੀਬ ਸਵਾਰੀਆਂ ਸਨ, ਜਿਨ੍ਹਾਂ ਵਿਚੋਂ ਸਾਰੇ ਸਹੀ ਸਲਾਮਤ ਹਨ ਅਤੇ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ।
Image result for bus accident imagesਇਸ ਸੰਬੰਧੀ ਬੱਸ ‘ਚ ਬੈਠੀਆਂ ਸਵਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਚਾਨਕ ਬੱਸ ਰੋਡ ਤੋਂ ਹੇਠਾਂ ਉਤਰ ਕੇ ਦਰਖਤ ਨਾਲ ਜਾ ਟਕਰਾਈ ਅਤੇ ਡਰਾਈਵਰ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਇਹ ਬੱਸ ਅਨਾਮਿਕਾ ਟਰਾਂਸਪੋਰਟ ਕੰਪਨੀ ਕਲਕੱਤਾ ਦੀ ਸੀ।

 

 

LEAVE A REPLY

Please enter your comment!
Please enter your name here