

ਚੰਡੀਗੜ੍ਹ: ਬਾਰਡਰ ਸਿਕਿਓਰਟੀ ਫੋਰਸ (ਬੀਐਸਐਫ) ਨੇ ਕਾਂਸਟੇਬਲ ਦੇ ਅਹੁਦੇ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਨ੍ਹਾਂ ਨੌਕਰੀਆਂ ਲਈ 10ਵੀਂ ਪਾਸ ਵੀ ਅਪਲਾਈ ਕਰ ਸਕਦੇ ਹਨ। ਉਮੀਦਵਾਰ ਦੀ ਉਮਰ 18 ਸਾਲ ਤੋਂ 25 ਸਾਲ ਤੱਕ ਹੋਣੀ ਚਾਹੀਦੀ ਹੈ। ਨੌਕਰੀਆਂ ਅਪਲਾਈ ਕਰਨ ਲਈ ਬੀਐਸਐਫ ਦੀ ਆਫੀਸ਼ੀਅਲ ਵੈੱਬਸਾਈਟ ‘ਤੇ ਲੌਗ ਇਨ ਕਰ ਸਕਦੇ ਹੋ। ਇੱਥੋਂ ਅਧਿਕਾਰਤ ਇਸ਼ਤਿਹਾਰ ‘ਤੇ ਬਿਨੈ ਪੱਤਰ ਡਾਊਨਲੋਡ ਕੀਤੇ ਜਾ ਸਕਦੇ ਹਨ। ਇਨ੍ਹਾਂ ਨੌਕਰੀਆਂ ਲਈ ਜ਼ਰੂਰੀ ਸ਼ਰਤਾਂ ਇਸ ਪ੍ਰਕਾਰ ਹਨ।
ਬੀਐਸਐਫ ਨੇ ਕਾਂਸਟੇਬਲ (ਜਨਰੇਟਰ ਆਪਰੇਟਰ), ਕਾਂਸਟੇਬਲ (ਜਨਰੇਟਰ ਮਕੈਨਿਕ) ਤੇ ਕਾਂਸਟੇਬਲ (ਲਾਈਨਮੈਨ) ਦੇ ਅਹੁਦਿਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਉਮੀਦਵਾਰ ਦੀ ਘੱਟੋ-ਘੱਟ ਵਿੱਦਿਅਕ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ। ਉਮਰ ਹੱਦ 25 ਸਾਲ ਹੈ। ਇਸ ਤੋਂ ਇਲਾਵਾ ਐਸੀ, ਐਸਟੀ ਨੂੰ ਉਮਰ ਹੱਦ ‘ਚ 5 ਸਾਲ, ਓਬੀਸੀ ਨੂੰ ਤਿੰਨ ਸਾਲ ਛੋਟ ਦਿੱਤੀ ਗਈ ਹੈ।
ਬਿਨੇ ਕਰਨ ਦੀ ਅੰਤਿਮ ਤਾਰੀਖ ਇਕ ਅਕਤੂਬਰ ਹੈ। ਇਸ ਸਬੰਧੀ ਜ਼ਿਆਦਾ ਜਾਣਕਾਰੀ ਬੀਐਸਐਫ ਦੀ ਅਧਿਕਾਰਤ ਵੈਬਸਾਈਟ ਤੋਂ ਲਈ ਜਾ ਸਕਦੀ ਹੈ।
EDITED BY : SARA YAHA | | Last Updated : 7:੩੨ pm 6 September 2018























