

ਮਾਨਸਾ, 30 ਜਨਵਰੀ (ਸਾਰਾ ਯਹਾ,(ਬਲਜੀਤ ਸ਼ਰਮਾ): ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਮਾਨਸਾ ਪੁਲਿਸ ਨੇ ਅੱਜ ਲੁਧਿਆਣਾ ਨਿਵਾਸੀ ਇਕ ਵਿਅਕਤੀ ਅਤੇ ਇਕ ਔਰਤ ਨੂੰ 1 ਲੱਖ 37 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਦੋਸ਼ੀਆਂ ਦੀ ਪਹਿਚਾਣ ਨਿਰਮਲ ਸਿੰਘ ਅਤੇ ਮਨਪ੍ਰੀਤ ਕੌਰ ਪਿੰਡ ਮਡਿਆਣੀ, ਥਾਣਾ ਦਾਖਾ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਨਿਰਮਲ ਸਿੰਘ ਤੇ ਸਾਲ 2013 ਵਿਚ ਵੀ ਲੁਧਿਆਣਾ ਪੁਲਿਸ ਨੇ 20 ਕਿਲੋਗ੍ਰਾਮ ਭੁੱਕੀ ਦੇ ਕੇਸ ਵਿਚ ਮਾਮਲਾ ਦਰਜ ਕੀਤਾ ਸੀ।
ઠઠઠઠઠઠ ਐਸ.ਐਸ.ਪੀ. ਮਨਧੀਰ ਸਿੰਘ ਨੇ ਅੱਜ ਉਨ੍ਹਾਂ ਦੇ ਦਫ਼ਤਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਹਾਇਕ ਥਾਣੇਦਾਰ ਅਮਰੀਕ ਸਿੰਘ ਦੀ ਅਗਵਾਈ ਵਿਚ ਬੋਹਾ ਥਾਣੇ ਦੀ ਪੁਲਿਸ ਟੀਮ ਦੁਆਰਾ ਪਿੰਡ ਗਾਮੀਵਾਲਾ ਨਜ਼ਦੀਕ ਲਗਾਏ ਨਾਕੇ ਦੌਰਾਨ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 
ਉਨ੍ਹਾਂ ਦੱਸਿਆ ਕਿ ਏਸੈਂਟ ਕਾਰ ਵਿਚ ਸਵਾਰ ਉਕਤ ਵਿਅਕਤੀ ਅਤੇ ਔਰਤ ਨੂੰ ਜਦੋਂ ਪੁਲਿਸ ਪਾਰਟੀ ਵੱਲੋਂ ਰੋਕਿਆ ਗਿਆ ਤਾਂ ਨਿਰਮਲ ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਉਸ ਨੂੰ ਮੌਕੇ ਤੇ ਹੀ ਦਬੋਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ઠਤਲਾਸ਼ੀ ਲੈਣ ਉਪਰੰਤ ਕਾਰ ਵਿਚੋਂ ਮਿਲੇ ਦੋ ਪਲਾਸਟਿਕ ਦੇ ਗੱਟਿਆਂ ਵਿਚੋਂ ਅਲਪਰਾਜੋਲਮ ਅਤੇ ਕੈਲਵੀਡੋਲ ਦੀਆਂ ਗੋਲੀਆਂ ਬਰਾਮਦ ਹੋਈਆਂ ਜਿੰਨਾਂ ਦੀ ਕੁੱਲ ਗਿਣਤੀ 1 ਲੱਖ, 37 ਹਜ਼ਾਰ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਨਿਰਮਲ ਸਿੰਘ ਅਤੇ ਮਨਪ੍ਰੀਤ ਕੌਰ ਜੋ ਕਿ ਦੋਸਤ ਹਨ ਇਹ ਗੋਲੀਆਂ ਹਰਿਆਣਾ ਵਾਸੀ ਰਾਕੇਸ਼ ਰਾਮ ਨਾਮਕ ਵਿਅਕਤੀ ਤੋਂ 1 ਲੱਖ 25 ਹਜ਼ਾਰ ਰੁਪਏ ਵਿਚ ਲੈ ਕੇ ਆਏ ਸਨ। ਇਸ ਨੇ 80 ਹਜ਼ਾਰ ਰੁਪਏ ਰਾਕੇਸ਼ ਰਾਮ ਨੂੰ ਦੇ ਦਿੱਤੇ ਅਤੇ ਬਾਕੀ ਅਜੇ ਦੇਣੇ ਸਨ। ਵੱਧ ਪੈਸੇ ਕਮਾਉਣ ਦੇ ਲਾਲਚ ਸਦਕਾ ਨਿਰਮਲ ਸਿੰਘ ਨੇ ਇਹ ਗੋਲੀਆਂ ਮਹਿੰਗੇ ਭਾਅ ਵਿਚ ਆਪਣੇ ਪਿੰਡ ਦੇ ਨੇੜੇ ਲੱਗਦੇ ਹੋਰਨਾਂ ਪਿੰਡਾਂ ਵਿਚ ਵੇਚਣੀਆਂ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਦੋਨਾਂ ਮੁਲਜ਼ਮਾਂ ਖਿਲਾਫ਼ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22,61,85 ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਦੀ ਜਾਂਚ ਜਾਰੀ ਹੈ।
EDITED BY : SARA YAHA | | Last Updated : 7:20 pm 30 ਜਨਵਰੀ 2019























