

ਮਾਨਸਾ 30 ਜਨਵਰੀ(ਸਾਰਾ ਯਹਾ,(ਹੀਰਾ ਮਿੱਤਲ): ਉੱਚ ਯੋਗਤਾ ਹੋਣ ਦੇ ਬਾਵਜੂਦ ਨੌਕਰੀ ਨਾ ਮਿਲਦੀ ਦੇਖ ਕੇ ਨਿਰਾਸ਼ਾ ਦੇ ਬਾਵਜੂਦ ਪਿੰਡ ਕੋਟ ਲੱਲੂ ਦੇ ਦੋ ਭਰਾਵਾਂ ਨੇ ਮਾਨਸਾ ਕਚਿਹਰੀ ਦੇ ਮੇਨ ਗੇਟ ਦੇ ਸਾਹਮਣੇ ਜੂਸ ਬਾਰ, ਆਪਣੇ ਤਿਆਰ ਕੀਤੇ ਆਟੇ ਤੇ ਹੋਰ ਸ਼ੁੱਧ
ਉਤਪਾਦ ਦੀ ਦੁਕਾਨ ਦਾ ਮਹੂਰਤ ਅੱਜ ਕੀਤਾ। ਇਸ ਸਮੇਂ ਰਿਬਨ ਕਟਾਈ ਦੀ ਰਸਮ ਉੱਘੇ ਪੱਤਰਕਾਰ ਸਮਾਜ ਸੇਵੀ ਸ੍ਰ. ਹਰਦੀਪ
ਸਿੰਘ ਜਟਾਣਾ ਨੇ ਕੀਤੀ। ਇਸ ਸਮੇਂ ਜਟਾਣਾ ਨੇ ਕਿਹਾ ਕਿ ਹੁਣ ਸਾਨੂੰ ਵੱਡੇ ਪੱਧਰ ਤੇ ਇਹ ਉਪਰਾਲੇ ਕਰਨ ਪੈਣਗੇ। ਦੁਕਾਨ ਦੇ ਮਾਲਕ
ਮਾਨ ਸਿੰਘ ਚਹਿਲ ਤੇ ਗੁਰਮੀਤ ਸਿੰਘ ਚਹਿਲ ਨੇ ਦੱਸਿਆ ਕਿ ਬਿਨ੍ਹਾ ਖੰਡ ਅਤੇ ਬਰਫ ਤੋਂ ਸ਼ੁੱਧ ਜੂਸ ਵੇਚਣਗੇ ਉਨ੍ਹਾਂ ਕਿਹਾ ਕਿ ਮੁਨਾਫਾ
ਭਾਵੇ ਘੱਟ ਹੋਵੇ ਪਰ ਉਹ ਸ਼ੁੱਧ ਚੀਜਾਂ ਵੇਚਣਗੇ। ਉਹਨਾਂ ਕਿਹਾ ਕਿ ਵੀਟ ਗਰਾਸ ਦੀਆਂ ਟਰੇਆਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ।
ਜੂਸ ਵਿੱਚ ਵਰਤੀਆਂ ਜਾਂਦੀਆਂ ਗਾਜਰਾਂ ਤੇ ਕਿੰਨੂ ਵੀ ਬਿਨ੍ਹਾ ਰੇਹ ਸਪਰੇ ਵਾਲੇ ਹਨ। ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ
ਕਿ ਉਹ ਵੀ ਆਪਣਾ ਕੋਈ ਨਾ ਕੋਈ ਕਾਰੋਬਾਰ ਜਰੂਰ ਕਰਨ। ਇਸ ਸਮੇਂ ਪ੍ਰਮਪ੍ਰੀਤ ਸਿੰਘ ਮਾਨਸ਼ਾਹੀਆ, ਕੁਲਦੀਪ ਸਿੰਘ, ਜਸਵਿੰਦਰ
ਸਿੰਘ ਮਾਨਸ਼ਾਹੀਆ, ਹਜੂਰਾ ਸਿੰਘ, ਦਰਸ਼ਨ ਸਿੰਘ, ਜਥੇਦਾਰ ਸੁਰਜੀਤ ਸਿੰਘ, ਹਰਦੇਵ ਸਿੰਘ ਫੌਜੀ, ਬਘੇਲ ਸਿੰਘ ਆਦਿ ਵੱਡੀ
ਗਿਣਤੀ ਵਿੱਚ ਪਤਵੰਤੇ ਹਾਜਰ ਸਨ
EDITED BY : SARA YAHA | | Last Updated : 7:13 pm 30 ਜਨਵਰੀ 2019























