੨ ਦਿਨਾ ਤੋ ਭਾਰੀ ਪ੍ਰਦੂਸ਼ਨ ਹੋਣ ਕਾਰਨ ਆਟੋ ਰਿਕਸ਼ਾ ਅਤੇ ਟਰੱਕ ਦੀ ਟੱਕਰ ਚ’ ਪਤੀ-ਪਤਨੀ ਜਖਮੀ

0
32

ਮਾਨਸਾ ੩ ਨਵੰਬਰ (ਬਪਸ)ਪਿਛਲੇ ਦੋ ਦਿਨਾ ਤੋ ਪ੍ਰਦੂਸ਼ਨ ਹੋਣ ਕਾਰਨ ਦੂਰ ਤੋ
ਆ ਰਹੀ ਚੀਜ਼ ਨੂੰ ਆਸਾਨੀ ਨਹੀ ਵੇਖਿਆ ਨਹੀ ਜਾ ਸਕਦਾ ਜਿਸ ਕਾਰਨ ਹਾਦਸੇ ਹੋਣ ਦਾ ਡਰ
ਬਣਿਆ ਰਹਿੰਦਾ ਹੈ ਅੱਜ ਪ੍ਰਦੂਸ਼ਨ (ਕੋਹਰੇ) ਕਾਰਨ ਸਰਦੂਲਗੜ੍ਹ ਦੇ ਸਿਰਸਾ ਰੋਡ ਉੱਪਰ
ਆਟੋ ਰਿਕਸ਼ਾ ਅਤੇ ਟਰੱਕ ਦੀ ਟੱਕਰ ਹੋਣ ਕਾਰਨ ਪਤੀ ਪਤਨੀ ਗੰਭੀਰ ਜਖਮੀ ਹੋ ਗਏ।ਮਿਲੀ
ਜਾਣਕਾਰੀ ਅਨੁਸਾਰ ਪਿੰਡ ਰੋੜਕੀ ਤੋ ਸੁਖਦੇਵ ਸਿੰਘ ਪੁੱਤਰ ਮੰਗਲ ਸਿੰਘ ਅਤੇ ਪਰਮਜੀਤ
ਕੋਰ ਪਤਨੀ ਸੁਖਦੇਵ ਸਿੰਘ ਆਟੋ ਰਿਕਸ਼ਾ ਤੇ ਸ਼੍ਰੀ ਝੰਡਾ ਸਾਹਿਬ ਜਾ ਰਹੇ ਸਨ ਦੂਸਰੇ ਪਾਸੋ
ਆ ਰਿਹਾ ਟਰੱਕ ਨਾਲ ਟੱਕਰ ਹੋਣ ਕਾਰਨ ਦੋਨੇ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿਨ੍ਹਾ
ਨੂੰ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਲਿਆਂਦਾ ਗਿਆ।ਡਾ: ਹਰਮੀਤ ਸਿੰਘ ਨੇ ਦੱਸਿਆ ਕਿ
ਦੋਨੋ ਦੀ ਸੀਥਤੀ ਗੰਭੀਰ ਹੋਣ ਕਾਰਨ ਉਨ੍ਹਾ ਨੂੰ ਮਾਨਸਾ ਰੈਫਰ ਕਰ ਦਿੱਤਾ ਹੈ।

LEAVE A REPLY

Please enter your comment!
Please enter your name here