ਫ਼ਿਲਮੀ ਅਦਾਕਾਰ ਤੋਂ ਦੋ ਕੇਲਿਆਂ ਦੇ 442.50 ਰੁਪਏ ਵਸੂਲਣ ਵਾਲੇ ਹੋਟਲ ਖ਼ਿਲਾਫ਼ ਜਾਂਚ

0
6

ਚੰਡੀਗੜ੍ਹ: ਇੱਥੋਂ ਦੇ ਸੈਕਟਰ 35 ਸਥਿਤ ਪੰਜ ਤਾਰਾ ਹੋਟਲ ਜੇਡਬਲਿਊ ਮੈਰੀਓਟ ਵੱਲੋਂ ਬਾਲੀਵੁੱਡ ਅਦਾਕਾਰ ਰਾਹੁਲ ਬੋਸ ਤੋਂ ਦੋ ਕੇਲਿਆਂ ਬਦਲੇ 442.50 ਰੁਪਏ ਵਸੂਲੇ ਜਾਣ ਦੇ ਮਾਮਲੇ ਦੀ ਹੁਣ ਜਾਂਚ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਹੋਟਲ ਵੱਲੋਂ ਤਾਜ਼ੇ ਫਲਾਂ ਤੋਂ ਵਸਤੂ ਤੇ ਸੇਵਾ ਕਰ (GST) ਵਸੂਲੇ ਜਾਣ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਦੀ ਬਾਤ ਪਾਉਂਦੀ ਦਸਤਾਵੇਜ਼ੀ ਫ਼ਿਲਮ ਗਲੱਟ ਦੇ ਸੂਤਰਧਾਰ ਤੇ ਹਿੰਦੀ ਫੀਚਰ ਫ਼ਿਲਮਾਂ ਦਿਲ ਧੜਕਨੇ ਦੋ, ਚਮੇਲੀ, ਪਿਆਰ ਕੇ ਸਾਈਡ ਇਫ਼ੈਕਟਸ ਤੇ ਝਨਕਾਰ ਬੀਟਸ ਆਦਿ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਅਦਾਕਾਰ ਰਾਹੁਲ ਬੋਸ ਨੇ ਟਵਿੱਟਰ ‘ਤੇ ਪਰਸੋਂ ਦੇਰ ਰਾਤੀਂ ਵੀਡੀਓ ਸਾਂਝੀ ਕਰ ਹੋਟਲ ਦੀ ਇਸ ‘ਲੁੱਟ’ ਨੂੰ ਉਜਾਗਰ ਕੀਤਾ ਸੀ।

Dibang@dibang

अभिनेता हैं राहुल बोस
चंडीगढ़ के पांच सितारा होटल JW Marriott में ठहरे
दो केले मंगवाए
बिल आया 442.50 रुपये
खबर वायरल हो गई
ताज़े फलों पर #GST नहीं लगता पर होटल ने 18% GST के 67.50 रुपये बिल में जड़ दिए
अब Excise and Taxation कमिश्नर ने जांच के आदेश दिए हैं
#बड़ेबड़ेशहरोंमें

Twitter पर छबि देखें

8011:33 pm – 25 जुल॰ 2019Twitter Ads की जानकारी और गोपनीयता201 लोग इस बारे में बात कर रहे हैं

ਵੀਡੀਓ ਵਿੱਚ ਰਾਹੁਲ ਬੋਸ ਨੇ ਦੱਸਿਆ ਸੀ ਕਿ ਅੱਜ-ਕੱਲ੍ਹ ਉਹ ਚੰਡੀਗੜ੍ਹ ’ਚ ਫ਼ਿਲਮ ਸ਼ੂਟਿੰਗ ਕਰ ਰਹੇ ਹਨ। ਉਨ੍ਹਾਂ ਦੋ ਕੇਲਿਆਂ ਦਾ ਆਰਡਰ ਦਿੱਤਾ ਸੀ, ਜਿਸ ਦਾ ਜੀਐਸਟੀ ਸਮੇਤ 442.50 ਰੁਪਏ ਦਾ ਬਿੱਲ ਦਿੱਤਾ ਗਿਆ ਸੀ।

ਰਾਹੁਲ ਬੋਸ ਦੀ ਇਹ ਵੀਡੀਓ ਕੁਝ ਹੀ ਪਲਾਂ ਵਿੱਚ ਵਾਇਰਲ ਹੋ ਗਈ ਤੇ ਬਹੁਤੇ ਲੋਕਾਂ ਨੇ ਇਸ ਨੂੰ ਹੋਟਲ ਦੀ ਅੰਨ੍ਹੀ ਲੁੱਟ ਕਰਾਰ ਦਿੱਤਾ ਹੈ। ਹਾਲਾਂਕਿ, ਹੁਣ ਡਿਪਟੀ ਕਮਿਸ਼ਨਰ ਨੇ ਵੀ ਤਾਜ਼ੇ ਫਲਾਂ ‘ਤੇ 18% GST ਦੇ ਹਿਸਾਬ ਨਾਲ ਵਸੂਲੇ 67.50 ਰੁਪਏ ਦੀ ਜਾਂਚ ਸ਼ੁਰੂ ਕਰਵਾਈ ਹੈ ਪਰ ਦੋ ਕੇਲਿਆਂ ਦੀ ਇੰਨੀ ਵੱਡੀ ਕੀਮਤ ਵਸੂਲਣ ਬਾਰੇ ਹਾਲੇ ਕਿਸੇ ਕਾਰਵਾਈ ਜਾਂ ਜਾਂਚ ਦੀ ਕੋਈ ਖ਼ਬਰ ਨਹੀਂ ਹੈ।

LEAVE A REPLY

Please enter your comment!
Please enter your name here