

ਸਰਦੂਲਗੜ੍ਹ ੨੫ ਜੁਲਾਈ (ਸਾਰਾ ਯਹਾ,(BPS): ਸਰਦੂਲਗੜ੍ਹ ਖੇਤਰ ਵਿੱਚ ਮੀਂਹ ਪੈਣ ਕਾਰਨ
ਕਿਸਾਨਾ ਦੇ ਚੇਹਰੇ ਉੱਪਰ ਰੋਣਕ ਆ ਗਈ ਜਿਥੇ ਕਿਸਾਨਾ ਵਿੱਚ ਖੁਸ਼ੀ ਪਾਈ ਜਾ ਰਹੀ ਉੱਥੇ
ਹੀ ਆਮ ਲੋਕਾ ਨੂੰ ਵੀ ਕਾਫੀ ਰਾਹਤ ਮਿਲੀ ਹੈ।ਪਿਛਲੇ ਇੱਕ ਹਫਤੇ ਤੋ ਉਸਮ ਭਰੀ ਗਰਮੀ
ਕਾਰਨ ਲੋਕਾ ਨੂੰ ਰਾਹਤ ਮਿਲੀ ਉਥੇ ਹੀ ਕਿਸਾਨਾ ਨੂੰ ਇਸ ਮੀਂਹ ਨਾਲ ਕਾਫੀ ਲਾਭ ਹੋਇਆ
ਕਿਉਕਿ ਜਿਆਦਾ ਤਾਪਮਾਨ ਹੋਣ ਕਾਰਨ ਕਿਸਾਨਾ ਦੀ ਨਰਮੇ ਦੀ ਫਸਲ ਖੁਸ਼ਕੀ ਨਾਲ ਖਰਾਬ ਹੋ
ਰਹੀ ਸੀ ਇਸ ਤੋ ਇਲਾਵਾ ਕਿਸਾਨਾ ਦੀਆਂ ਸਬਜੀਆ ਵੀ ਜਿਆਦਾ ਤਾਪਮਾਨ ਨਾਲ ਮੱਚ ਰਹੀਆ ਸਨ
ਇਸ ਮੀਂਹ ਨਾਲ ਉਨ੍ਹਾ ਨੂੰ ਕਾਫੀ ਰਾਹਤ ਮਿਲੇਗੀ ਇਸ ਮੀਂਹ ਨਾਲ ਜਿਥੇ ਕਿਸਾਨਾ ਨੂੰ
ਫਾਇਦਾ ਹੋਇਆ ਉੱਥੇ ਹੀ ਆਮ ਲੋਕਾ ਨੂੰ ਵੀ ਇਸ ਮੀਂਹ ਨਾਲ ਕਾਫੀ ਰਾਹਤ ਮਿਲੀ ਹੈ।ਇਸ
ਮੀਂਹ ਨੂੰ ਫਸਲਾਂ ਲਈ ਲਾਹੇਬੰਦ ਦੱਸ ਰਹੇ ਹਨ।ਕਿਸਾਨ ਮੋਹਨ ਸਿੰਘ ਅਤੇ ਕਿਸਾਨ ਪਿੱਪਲ
ਸਿੰਘ ਨੇ ਦੱਸਿਆ ਕਿ ਇਸ ਮੀਂਹ ਦਾ ਕਿਸਾਨਾ ਨੂੰ ਕਾਫੀ ਫਾਇਦਾ ਹੋਇਆ ਹੈ ਉਨ੍ਹਾ ਨੇ
ਕਿਹਾ ਕਿ ਜੋ ਨਰਮੇ ਨੂੰ ਖੁਸ਼ਕੀ ਕਾਰਨ ਬਿਮਾਰੀਆਂ ਲੱਗ ਰਹੀਆਂ ਸਨ ਇਸ ਮੀਹ ਨਾਲ ਨਰਮੇ
ਨੂੰ ਬਿਮਾਰੀਆਂ ਤੋ ਛੁਟਕਾਰਾ ਮਿਲੇਗਾ। ਇਸ ਮੀਂਹ ਨਾਲ ਤਾਪਮਾਨ ਵਿੱਚ ਗਿਰਾਵਟ ਆ ਗਈ
ਹੈ।ਸਬਜੀ ਉਤਪਾਦਕ ਤਾਰਾ ਸਿੰਘ ਅਤੇ ਮਲਾਗਰ ਸਿੰਘ ਨੇ ਕਿਹਾ ਕਿ ਇਸ ਬਰਸਾਤ ਨੇ ਘਰੇਲੂ
ਲੋੜਾਂ ਵਾਲੀਆਂ ਅਤੇ ਵਪਰਾਕ ਸਬਜ਼ੀਆਂ ਦੀਆਂ ਫਸਲਾਂ ਵੀ ਤਰੋ ਤਾਜਾ ਕਰ ਦਿੱਤੀਆਂ ਹਨ ।ਇਸ
ਮੀਂਹ ਨੇ ਸਬਜ਼ੀਆਂ ‘ਤੇ ਰੰਗ ਚਾੜ੍ਹ ਦਿੱਤਾ ਹੈ।ਇਸ ਭਰਵੇ ਮੀਂਹ ਪੈ ਜਾਣ ਕਾਰਨ ਝੋਨਾ
ਬੀਜਣ ਵਾਲੇ ਕਿਸਾਨਾ ਦੇ ਚਿਹਰੇ ਵੀ ਖਿੜ ਗਏ ਹਨ।ਜਦ ਇਸ ਸੰਬੰਧ ਵਿੱਚ ਖੇਤੀਬਾੜੀ ਵਿਕਾਸ
ਅਫਸਰ ਸਰਦੂਲਗੜ੍ਹ ਮਨੋਜ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾ ਉਹਨ੍ਹਾ ਨੇ ਕਿਹਾ ਕਿ ਇਸ
ਮੀਂਹ ਨਾਲ ਨਰਮੇ ਅਤੇ ਝੋਨੇ ਦੀ ਫਸਲ ਅਤੇ ਸਬਜੀਆਂ ਨੂੰ ਬਹੁਤ ਫਾਇਦਾ ਹੈ।ਉਨ੍ਹਾ ਨੇ
ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋ ਉਨ੍ਹਾ ਨੇ ਕਿਹਾ ਕਿ ਪਿੰਡ ਬਰਨ ਦੇ ਕਿਸਾਨ ਰਾਜ
ਸਿੰਘ ਅਤੇ ਸੁਖਵਿੰਦਰ ਸਿੰਘ ਤੋ ਇਲਾਵਾ ਪਿੰਡ ਬਰਨ, ਚੋਟੀਆ,ਖੈਰਾ ਕਲਾਂ,ਖੈਰਾ
ਖੁਰਦ,ਝੰਡਾ ਖੁਰਦ ਅਤੇ ਰੋੜਕੀ ਪਿੰਡਾ ਦਾ ਸਰਵੇ ਕੀਤਾ ਗਿਆ ਹੈ ਉਨ੍ਹਾ ਨੇ ਕਿ ਇਸ ਮੀਂਹ
ਨਾਲ ਨਰਮੇ ਦੀ ਫਸਲ ਤੇ ਹਰੇ ਤੇਲੇ ਅਤੇ ਚਿੱਟੇ ਮੱਛਰ ਦਾ ਅਟੈਕ ਘੱਟ ਗਿਆ ਹੈ ਉਨ੍ਹਾ ਨੇ
ਕਿਹਾ ਕਿ ਚਿੱਟਾ ਮੱਛਰ ਅਤੇ ਹਰਾ ਤੇਲਾ ਆਰਥਿਕ ਕੰਗਾਰ ਤੋ ਘੱਟ ਹੈ ਇਸ ਲਈ ਨਰਮੇ ਤੇ
ਕੋਈ ਵੀ ਸਪਰੇ ਕਰਨ ਦੀ ਲੋੜ ਨਹੀ ਹੈ।ਉਨ੍ਹਾ ਨੇ ਕਿਹਾ ਕਿ ਇਸ ਮੀਂਹ ਨਾਲ ਜਿਥੇ ਨਰਮੇ
ਦੀਆ ਬੀਮਾਰੀਆਂ ਵਿੱਚ ਕਮੀ ਆਈ ਉੱਥੇ ਹੀ ਝੋਨੇ ਉਤਪਾਦਕਾ ਨੂੰ ਵੀ ਕਾਫੀ ਫਾਇਦਾ ਹੋਇਆ
ਹੈ।























