

ਮਾਨਸਾ(ਸਾਰਾ ਯਹਾ,ਬਲਜੀਤ ਸ਼ਰਮਾ) 6 ਫਰਵਰੀ : ਹਰਿਆਣਾ ਦੀ ਹੱਦ ਤੇ ਲੱਗਦੇ ਸਰਕਾਰੀ ਸਕੂਲਾਂ ਦੇ ਵੀ ਹੁਣ ਭਾਗ ਜਾਗਣ ਲੱਗੇ ਹਨ,ਪੰਜਾਬ ਸਰਕਾਰ ਵੱਲ੍ਹੋ ਨਵੇਂ ਸ਼ੈਸਨ
ਤੋ ਪਹਿਲਾ ਜ਼ਿਲ੍ਹੇ ਦੇ ਹਰ ਸਰਕਾਰੀ ਸਕੂਲ ਨੂੰ ਸਮਾਰਟ ਸਿੱਖਿਆ ਨਾਲ ਜੋੜਨ ਲਈ ਆਧੁਨਿਕ ਪ੍ਰੋਜੈਕਟਰ ਦੇਣ ਦੀ ਮੁਹਿੰਮ ਤਹਿਤ ਅੱਜ ਜ਼ਿਲ੍ਹਾ
ਮਾਨਸਾ ਦੀ ਟੇਲ ‘ਤੇ ਪੈਂਦੇ ਹਲਕਾ ਸਰਦੂਲਗੜ੍ਹ ਦੇ ਸਰਕਾਰੀ ਸੈਕੰਡਰੀ ਸਕੂਲਾਂ ਚ ਸਮਾਰਟ ਪ੍ਰੋਜੈਕਟਰਾਂ ਦਾ ਉਦਘਾਟਨ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ
ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਣਗੋਲੇ ਰਹੇ ਇਨ੍ਹਾਂ ਸਰਕਾਰੀ ਸਕੂਲਾਂ ਨੂੰ ਹੁਣ ਕੋਈ ਤੋਟ ਨਹੀ ਰਹਿਣ
ਦਿੱਤੀ ਜਾਵੇਗੀ।
ਸ੍ਰੀ ਮੋਫਰ ਨੇ ਸਰਕਾਰੀ ਸੈਕੰਡਰੀ ਸਕੂਲ ਖੈਰ੍ਹਾ ਖੁਰਦ,ਕਰੰਡੀ,ਆਹਲੂਪੁਰ ਵਿਖੇ ਸਮਾਰਟ ਪ੍ਰੋਜੈਕਟਰਾਂ ਦੇ ਉਦਘਾਟਨ ਅਤੇ ਖੇਡ ਸਟੇਡੀਅਮ
ਬਣਾਉਣ ਦੇ ਐਲਾਨ ਤੋ ਬਿਨ੍ਹਾਂ,ਕਰੰਡੀ ਵਿਖੇ ਤਿੰਨ ਕਮਰਿਆਂ ਦੀ ਸ਼ੁਰੂਆਤ ਕਰਵਾਉਂਦਿਆ ਕਿਹਾ ਕਿ ਨਵੇਂ ਸ਼ੈਸ਼ਨ ਤੋਂ ਪਹਿਲਾ ਹਲਕਾ
ਸਰਦੂਲਗੜ੍ਹ ਦੇ ਹਰ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਤੋ ਇਲਾਵਾ ਹਰ ਸਕੂਲ ਵਿੱਚ ਆਧੁਨਿਕ ਪਾਰਕ,ਖੇਡ ਗਰਾਊਂਡ ਅਤੇ ਹੋਰ
ਲੋੜੀਂਦੀਆ ਹਰ ਸਹੂਲਤਾਂ ਮਹੱਈਆਂ ਕਰਵਾਈਆਂ ਜਾਣਗੀਆਂ ਤਾਂ ਕਿ ਮਾਨਸਾ ਨੂੰ ਸਿੱਖਿਆ ਸਹੂਲਤਾਂ ਪੱਖੋ ਪੰਜਾਬ ਦਾ ਮੋਹਰੀ ਜ਼ਿਲ੍ਹਾ ਬਣਾਇਆ
ਜਾਵੇਗਾ,ਉਨ੍ਹਾਂ ਮਾਪਿਆ ਨੂੰ ਅਪੀਲ ਕੀਤੀ ਕਿ ਉਹ ਅਪਣੇ ਬੱਚੇ ਹੁਣ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ,ਉਨ੍ਹਾਂ ਕਿਹਾ ਕਿ ਪੰਜਾਬ
ਸਰਕਾਰ ਵੱਲ੍ਹੋ ਹੁਣ ਸਰਕਾਰੀ ਸਕੂਲਾਂ ਨੂੰ ਹੋਰ ਬੇਹਤਰ ਬਣਾਉਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਲੈਕਚਰਾਰ ਗੁਰਪਾਲ ਸਿੰਘ ਚਹਿਲ , ਏ.ਈ.ਓ ਬਲਵੰਤ ਸਿੰਘ ਜਗਸੀਰ ਸਿੰਘ ਜੱਗਾ , ਜੀਤ ਸਿੰਘ ਸਰਪੰਚ ਆਹਲੂਪੁਰ, ਅਜੀਤ
ਸ਼ਰਮਾ ਸਰਪੰਚ ਕਰੰਡੀ, ਬਿਰਜਲਾਲ ਸਾਬਕਾ ਸਰਪੰਚ , ਧਰਮਪਾਲ ਸਿੰਘ , ਪ੍ਰਿੰਸੀਪਲ ਮੁਨੀਸ਼ ਸ਼ਰਮਾ ਆਹਲੂਪੁਰ, ਪ੍ਰਿੰਸੀਪਲ ਧਰਮਪਾਲ ਖੈਰਾ
ਖੁਰਦ, ਪ੍ਰਿੰਸੀਪਲ ਮੈਡਮ ਮੋਨਿਕਾ ਰਾਣੀ ਕਰੰਡੀ, ਲੈਕਚਰਾਰ ਨਛੱਤਰ ਸਿੰਘ , ਰਘਵੀਰ ਸਿੰਘ ਖੈਰਾ ਖੁਰਦ ਹਾਜਰ ਸਨ।























