

ਮਾਨਸਾ, 12 ਦਸੰਬਰ (ਸਾਰਾ ਯਹਾ,ਬਲਜੀਤ ਸ਼ਰਮਾ) ): ਜਿਲ੍ਹਾ ਪ੍ਰਸ਼ਾਸ਼ਨ ਮਾਨਸਾ ਨੇਆਈ.ਸੀ.ਆਈ.ਸੀ. ਬੈਂਕ ਦੇ ਸਹਿਯੋਗ ਨਾਲ 3-ਡੀ ਪ੍ਰੋਜੈਕਟ ਤਹਿਤ ਵਰਮੀ ਕੰਪੋਸਟ ਖਾਦ ਬਣਾਉਣਲਈ ਕੂੜਾ ਕਰਕਟ ਇਕੱਠਾ ਕਰਨ ਵਾਲੇ 30 ਵਿਅਕਤੀਆਂ ਨੂੰ ਸਿਖਲਾਈ ਦਿੱਤੀ। ਅੱਜ ਦੇ ਸਿਖਲਾਈ ਸ਼ੈਸ਼ਨਦੀ ਸਮਾਪਤੀ ਤੇ ਡਿਪਟੀ ਕਮਿਸ਼ਨਰ ਨੇ ਸਮੂਹ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ। ਅੱਜ ਸਮਾਪਤੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾਕਿ ਇਨ੍ਹਾਂ ਲੋਕਾਂ ਨੂੰ ਰਸੋਈ ਦੀ ਰਹਿੰਦ ਖੂੰਹਦ ਨੂੰ ਵਰਮੀ ਕੰਪੋਸਟ ਖਾਦ ਵਿਚ ਤਬਦੀਲ ਕਰਨ ਲਈਸਿਖਲਾਈ ਦਿੱਤੀ ਗਈ ਹੈ ਜਿਸ ਨਾਲ ਕੂੜੇ ਦੇ ਪ੍ਰਬੰਧਨ ਲਈ ਵਾਤਾਵਰਣ ਅਨੁਕੂਲ ਹੱਲ ਪੈਦਾ ਹੋਣਗੇ। ਸਵਸਥ ਭਾਰਤ ਪ੍ਰੇਰਕ ਸ੍ਰੀ ਆਦਿੱਤਯ ਮਦਾਨ ਨੇ ਕਿਹਾ ਕਿ ਇਹ ਲੋਕ ਵੱਖ-ਵੱਖਮੇਲਿਆਂ ਵਿਚ ਅਤੇ ਆਨਲਾਈਨ ਵਰਮੀ ਖਾਦ ਵੇਚਣਗੇ ਅਤੇ ਨਾਲ ਹੀ ਉਨ੍ਹਾਂ ਦੀ ਆਮਦਨ ਦੇ ਸਰੋਤ ਦੀਪੂਰਤੀ ਕਰਨਗੇ। ਸਿਖਲਾਈ ਦੇ ਸਰੋਤ ਵਿਅਕਤੀਆਂ ਵਿਚ ਜੈਵਿਕ ਕਿਸਾਨ ਸ੍ਰੀ ਅਮ੍ਰਿਤਪਾਲ ਸਿੰਘ ਅਤੇਇੰਦਰਜੀਤ ਕੌਰ ਸ਼ਾਮਲ ਸਨ। ਆਈ.ਸੀ.ਆਈ.ਸੀ.ਆਈ. ਬੈਂਕ ਦੁਆਰਾ ਇਸ ਟਰੇਨਿੰਗ ਲਈ ਫੰਡਮੁਹੱਈਆ ਕਰਵਾਏ ਗਏ। ਇਸ ਤੋਂ ਇਲਾਵਾ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ. ਮਾਨਸਾ ਸ੍ਰੀਮਤੀ ਸਰਬਜੀਤ ਕੌਰ, ਸੀਨੀਅਰ ਪ੍ਰੋਜੈਕਟ ਮੈਨੇਜਰਸ੍ਰੀ ਸੁਰਿੰਦਰ ਕੁਮਾਰ ਪੁਰੋਹਿਤ, ਸ੍ਰੀ ਹਰਮਿੰਦਰ ਗੁਜਰਾਲ ਆਰ.ਐਚ. (ਜੀ.ਬੀ.ਜੀ.), ਬਰਾਂਚ ਮੈਨੇਜਰਸ੍ਰੀ ਦਵਿੰਦਰ ਕੁਮਾਰ, ਵਿਕਾਸ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਮੌਜੂਦ ਸਨ।























