ਦਾਤੇਵਾਸ ਦੀ ਵਿਆਹੁਤਾ ਔਰਤ ਦੇ ਮੌਤ ਦੇ ਮਾਮਲੇ ਵਿੱਚ ਪਤੀ, ਸੱਸ ਅਤੇ ਸਹੁਰੇ ਖਿਲਾਫ ਕਤਲ ਦਾ ਮਾਮਲਾ ਦਰਜ

0
118

ਬੁਢਲਾਡਾ 12 ਦਸੰਬਰ (ਅਮਨ ਮਹਿਤਾ): ਇੱਥੋ ਨੇੜਲੇ ਪਿੰਡ ਦਾਤੇਵਾਸ ਦੀ ਵਿਆਹੁਤਾ ਔਰਤ ਦੇ ਖੁਦਕੁਸ਼ੀ ਮਾਮਲੇ ਵਿੱਚ ਉਸ ਸਮੇਂ ਨਵਾ ਮੋੜ ਆਈਆ ਜਦੋਂ ਸਦਰ ਪੁਲਿਸ ਵੱਲੋਂ ਲੜਕੀ ਦੇ ਪਿਤਾ ਅਜ਼ੈਬ ਸਿੰਘ ਵਾਸੀ ਪਿੰਡ ਲਦਾਲ ਜਿਲ੍ਹਾ ਸੰਗਰੁਰ ਦੇ ਬਿਆਨ ਤੇ ਲੜਕੀ ਦੇ ਪਤੀ, ਸੱਸ ਅਤੇ ਸਹੁਰੇ ਖਿਲਾਫ ਧਾਰਾ 302, 34 ਆਈ ਪੀ ਸੀ ਤਹਿਤ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ. ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੀ ਲੜਕੀ ਰਾਜਿੰਦਰਪਾਲ ਕੋਰ ਦਾ ਵਿਆਹ 8 ਸਾਲ ਪਹਿਲਾ ਦਾਤੇਵਾਸ ਦੇ ਬਿੱਕਰ ਸਿੰਘ ਦੇ ਨਾਲ ਹੋਇਆ ਅਤੇ ਉਹ ਸ਼ੁਰੂ ਤੋਂ ਹੀ ਲੜਕੀ ਨੂੰ ਅਕਸਰ ਕੁੱਟਮਾਰ ਅਤੇ ਤੰਗ ਪ੍ਰੇਸ਼ਾਨ ਕਰਦੇ ਸਨ. ਬੀਤੇ ਦਿਨੀ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਲੜਕੀ ਦੀ ਮੋਤ ਹੋ ਚੁੱਕੀ ਹੈ ਜਿਸਤੇ ਅਸੀਂ ਪਿੰਡ ਦੇ ਮੋਹਤਬਰ ਵਿਅਕਤੀਆ ਨੁੰ ਨਾਲ ਲੈ ਕੇ ਪਿੰਡ ਦਾਤੇਵਾਸ ਪੁੱਜੇ ਤਾ ਲੜਕੀ ਦੀ ਲਾਸ਼ ਲਟਕ ਰਹੀ ਸੀ ਜਿਸਤੇ ਉਨ੍ਹਾ ਖਦਸ਼ਾ ਪ੍ਰਗਟ ਕੀਤਾ ਕਿ ਉਨ੍ਹਾ ਦੀ ਲੜਕੀ ਦਾ ਕਤਲ ਕਰ ਦਿੱਤਾ ਗਿਆ. ਐਸ ਐਚ ਓ ਸਦਰ ਇਸਪੈਕਟਰ ਜ਼ਸਵਿੰਦਰ ਕੋਰ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਨ ਲਈ ਮੈਡੀਕਲ ਕਾਲਜ ਫਰੀਦਕੋਟ ਵਿਖੇ ਪੁਲਿਸ ਪਾਰਟੀ ਸਮੇਤ ਭੇਜ਼ ਦਿੱਤੀ ਗਈ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ. ਵਰਣਨਯੋਗ ਹੈ ਕਿ ਪਿੰਡ ਦਾਤੇਵਾਸ ਦੀ ਇੱਕ ਵਿਆਹੁਤਾ ਔਰਤ ਵੱਲੋਂ ਆਤਮ ਹੱਤਿਆ ਮਾਮਲੇ ਵਿੱਚ ਸਹੁਰੇ ਪਰਿਵਾਰ ਦੇ ਖਿਲਾਫ ਪੁਲਿਸ ਵੱਲੋਂ ਮੁਕੱਦਮਾ ਦਰਜ ਨਾ ਕੀਤੇ ਜਾਣ ਤੇ ਰੋਸ ਵਜੋਂ ਮ੍ਰਿਤਕ ਦੇ ਪੇਕੇ ਪਰਿਵਾਰ ਪਿੰਡ ਲਦਾਲ ਅਤੇ ਉਸਦੇ ਆਸ ਪਾਸ ਦੇ ਲੋਕਾਂ ਵੱਲੋਂ ਗੁਰੂ ਨਾਨਕ ਕਾਲਜ ਚੋਕ ਤੇ ਧਰਨਾ ਲਗਾ ਕੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਸੀ ਅਤੇ ਪਿੰਡ ਦਾਤੇਵਾਸ ਵਿਖੇ ਨੈਸ਼ਨਲ ਹਾਈਵੇ 148 ਤੇ ਧਰਨਾ ਵੀ ਲਾ ਦਿੱਤਾ ਸੀ. 

LEAVE A REPLY

Please enter your comment!
Please enter your name here