

ਮਾਨਸਾ, 22 ਫਰਵਰੀ (ਸਾਰਾ ਯਹਾ,(ਹੀਰਾ ਮਿੱਤਲ) : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ•ਾ ਮਾਨਸਾ ਦੇ 19648 ਬਡੀ ਗਰੁੱਪਾਂ ਦੇ 98010 ਨੌਜਵਾਨ ਵਿਦਿਆਰਥੀਆਂ ਵੱਲੋਂ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਇਨ•ਾਂ ਗਰੁੱਪਾਂ ਵੱਲੋਂ ਨਾ ਸਿਰਫ਼ ਨਸ਼ਾਖੋਰੀ ਖਿਲਾਫ਼ ਬੁਲੰਦ ਆਵਾਜ਼ ਉਠਾਈ ਜਾ ਰਹੀ ਹੈ, ਬਲਕਿ ਆਮ ਜਨਤਾ ਨੂੰ ਨਸ਼ਿਆਂ ਅਤੇ ਉਸਦੇ ਇਲਾਜ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਿਸ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਚਲਾਏ ਜਾ ਰਹੇ ਬਡੀ ਪ੍ਰੋਗਰਾਮ ਨੂੰ ਜ਼ਿਲੇ• ‘ਚ ਪੂਰਨ ਤੌਰ ‘ਤੇ ਲਾਗੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਜ਼ਿਲੇ• ਦੇ ਸਰਕਾਰੀ, ਗੈਰ ਸਰਕਾਰੀ, ਏਡਿਡ ਅਤੇ ਅਣ-ਏਡਿਡ ਸਕੂਲਾਂ ਅਤੇ ਕਾਲਜਾਂ ‘ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਉਨ•ਾਂ ਦੱਸਿਆ ਕਿ ਇਨ•ਾਂ ‘ਚ 16750 ਬਡੀ ਗਰੁੱਪ ਛੇਵੀਂ ਤੋਂ ਬਾਰ•ਵੀਂ ਜਮਾਤ ਤੱਕ ਦੇ 83551 ਵਿਦਿਆਰਥੀਆਂ ਦੇ ਹਨ ਅਤੇ 2898 ਬਡੀ ਗਰੁੱਪ 14459 ਕਾਲਜ ਦੇ ਵਿਦਿਆਰਥੀਆਂ ਦੇ ਹਨ। …ਨਸ਼ਿਆਂ ਦੀ ਵਰਤੋ ਖਿਲਾਫ਼ ਸੰਦੇਸ਼ ਜਨ-ਜਨ ਤੱਕ ਪਹੁੰਚਾਉਣ ਲਈ ਇਨ•ਾਂ ਵਿਦਿਆਰਥੀਆਂ ਵੱਲੋਂ ਆਪਣੇ 2710 ਸੀਨੀਅਰ ਬਡੀਜ਼ (ਅਧਿਆਪਕਾਂ) ਹੇਠ ਇਸ ਨੂੰ ਜਨਤਕ ਲਹਿਰ ਬਣਾਇਆ ਜਾ ਰਿਹਾ ਹੈ। ਸਕੂਲਾਂ ਤੋਂ ਇਲਾਵਾ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਸਮੇਤ 17 ਉਚੇਰੀ ਸਿੱਖਿਆ ਵਾਲੇ ਕਾਲਜਾਂ ਵਿਖੇ ਬਡੀ ਗਰੁੱਪਾਂ ਦੀ ਅਗਵਾਈ 364 ਸੀਨੀਅਰ ਬਡੀਜ਼ ਕਰ ਰਹੇ ਹਨ।
ਉਨ•ਾਂ ਦੱਸਿਆ ਕਿ ਜ਼ਿਲ•ਾ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ•ੇ ਦੀਆਂ ਵਿਦਿਅਕ ਸੰਸਥਾਵਾਂ ਅੰਦਰ 3 ਤੋਂ ਲੈ ਕੇ 5 ਵਿਦਿਆਰਥੀਆਂ ਦੇ ਬਡੀ ਗਰੁੱਪ ਬਣਾਏ ਗਏ ਹਨ। ਇਹ ਨੌਜਵਾਨ ਵਿਦਿਆਰਥੀ ਪੰਜਾਬ ਸਰਕਾਰ ਦੀ ਇਸ ”ਤੂੰ ਮੇਰਾ ਬਡੀ” ਮੁਹਿੰਮ ਤਹਿਤ ਸਹਿਨਿਗਰਾਨੀ ਕਰਦੇ ਹੋਏ ਇੱਕ ਦੂਸਰੇ ਦੀਆਂ ਆਦਤਾਂ ਦਾ ਖਿਆਲ ਰੱਖਦੇ ਹਨ। ਜੇਕਰ ਕੋਈ ਵੀ ਬਡੀ ਗਲਤ ਰਸਤੇ ਜਾਂ ਗਲਤ ਸੰਗਤ ਵਿੱਚ ਪੈਂਦਾ ਹੈ, ਤਾਂ ਉਸ ਦੀ ਸੂਚਨਾ ਤੁਰੰਤ ਹੀ ਸੀਨੀਅਰ ਬਡੀ ਨੂੰ ਦਿੱਤੀ ਜਾਂਦੀ ਹੈ, ਤਾਂ ਜੋ ਨੌਜਵਾਨ ਨੂੰ ਸਹੀ ਰਸਤੇ ਲਿਆਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਕੂਲਾਂ ਦੇ ਬਡੀਜ਼ ਪ੍ਰੋਗਰਾਮ ਤਹਿਤ 2346 ਸੀਨੀਅਰ ਬਡੀ ਨਿਯੁਕਤ ਕੀਤੇ ਗਏ ਹਨ, ਜਿੰਨ•ਾਂ ਵੱਲੋਂ ਹਫ਼ਤੇ ਵਿਚ ਇਕ ਦਿਨ ਹਰ ਸਕੂਲ ਵਿਚ 40 ਮਿੰਟ ਦੀ ਕਲਾਸ ਦਿੱਤੀ ਜਾਂਦੀ ਹੈ। ਉਨ•ਾ ਦੁਆਰਾ ਬਡੀ ਗਰੁੱਪਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਸਕੂਲਾਂ ‘ਚ ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਸਬੰਧਤ ਸਕੂਲ ਜਾਂ ਵਿਦਿਅਕ ਸੰਸਥਾ ਦੇ ਮੁਖੀ ਨੂੰ ਨੋਡਲ ਅਫਸਰ ਵਜੋਂ ਨਿਯੁਕਤ ਕੀਤਾ ਗਿਆ। ਸਬੰਧਤ ਜਮਾਤਾਂ ਦੇ ਇੰਚਾਰਜ ਸੀਨੀਅਰ ਬਡੀ ਵਜੋਂ ਆਪਣੀ ਡਿਊਟੀ ਨਿਭਾ ਰਹੇ ਹਨ ਜਿਨ•ਾਂ ਵੱਲੋਂ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤਰ•ਾਂ ਕਾਲਜਾਂ ਦੇ ਬਡੀ ਗਰੁੱਪਾਂ ਵੱਲੋਂ ਵੀ ਹੁਣ ਤੱਕ 70 ਪ੍ਰੋਗਰਾਮ/ਗਤੀਵਿਧੀਆਂ ਕੀਤੀਆਂ ਜਾ ਚੁੱਕੀਆਂ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ•ਾ ਨੋਡਲ ਅਫਸਰ (ਸਿੱਖਿਆ ਵਿਭਾਗ) ਸ੍ਰੀ ਨਿਰਮਲ ਸਿੰਘ ਨੇ ਦੱਸਿਆ ਕਿ ਬਡੀ ਪ੍ਰੋਗਰਾਮ ਦਾ ਮੁੱਖ ਮਕਸਦ ਸਕੂਲਾਂ, ਕਾਲਜਾਂ ਤੇ ਹੋਰ ਤਕਨੀਕੀ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਬਡੀ ਪ੍ਰੋਗਰਾਮ ‘ਚ ਜ਼ਿਲੇ•ੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਬਡੀ ਪ੍ਰੋਗਰਾਮ ਤਹਿਤ ਨਸ਼ਿਆਂ ਤੋਂ ਧਿਆਨ ਹਟਾਉਣ ਲਈ ਵਿਦਿਆਰਥੀਆਂ ਵਿਚਕਾਰ ਕਵਿਜ਼, ਵਾਰਤਾਲਾਪ, ਪੋਸਟਰ ਮੇਕਿੰਗ, ਸਕਿਟ ਮੁਕਾਬਲਿਆਂ ਤੋਂ ਇਲਾਵਾ ਜਾਗਰੂਕਤਾ ਕੈਂਪ, ਨਸ਼ੇ ਦਾ ਸੇਵਨ ਨਾ ਕਰਨ ਦੀ ਸਹੁੰ ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਕਾਬਲੇ ਕਰਵਾਏ ਜਾਂਦੇ ਹਨ।
ਸਕੂਲ ਅਧਿਆਪਕਾਂ ਤੇ ਲੈਕਚਰਾਰ ਨੂੰ ਸਿਖਲਾਈ ਦੇਣ ਲਈ ਐਸ.ਟੀ.ਐਫ ਵੱਲੋਂ ਪਹਿਲਾਂ ਹੀ ਮਾਸਟਰ ਟਰੇਨਰਾ ਨੂੰ ਸਿਖਲਾਈ ਦਿੱਤੀ ਗਈ ਹੈ। ਇਹ ਸਿਖਲਾਈ ਪ੍ਰਾਪਤ ਅਧਿਆਪਕ ਜਾਂ ਲੈਕਚਰਾਰ ਵਿਦਿਅਕ ਸੰਸਥਾਵਾਂ ਵਿੱਚ ਬਡੀ ਅਤੇ ਸੀਨੀਅਰ ਬਡੀ ਨੂੰ ਸਿਖਲਾਈ ਦੇ ਰਹੇ ਹਨ।
EDITED BY : SARA YAHA | | Last Updated : 7:49 pm 22 ਫ਼ਰਵਰੀ 2019























