ਬਾਦਲ ਦੀ ਗ੍ਰਿਫਤਾਰੀ ‘ਤੇ ਕੈਪਟਨ ਦੀ ਸਲਾਹ

0
192

ਚੰਡੀਗੜ੍ਹ: ਬੀਤੇ ਦਿਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੇਅਦਬੀ ਤੇ ਗੋਲ਼ੀਕਾਂਡਾਂ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਵੱਲੋਂ ਵਰਤੀ ਗਈ ਤੇਜ਼ੀ ਮਗਰੋਂ ਕੀਤੀ ਗ੍ਰਿਫ਼ਤਾਰੀ ਦੀ ਪੇਸ਼ਕਸ਼ ‘ਤੇ ਕੈਪਟਨ ਨੇ ਮੋੜਵਾਂ ਵਾਰ ਕੀਤਾ ਹੈ। ਕੈਪਟਨ ਨੇ ਕਿਹਾ ਹੈ ਕਿ ਬਾਦਲ ਨੂੰ ਨਾਟਕ ਕਰਨੇ ਬੰਦ ਕਰਨੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ ਬਾਰੇ ਬਾਦਲ ਦੇ ਤਾਜ਼ਾ ਬਿਆਨ ਲੋਕਾਂ ਸਾਹਮਣੇ ਜ਼ਾਹਰਾ ਤੌਰ ‘ਤੇ ਘਬਰਾਹਟ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਅਜਿਹੇ ਨਾਟਕ ਅਕਾਲੀਆਂ ਦੀ ਸਿਆਸੀ ਤੌਰ ‘ਤੇ ਖੁੱਸੀ ਜ਼ਮੀਨ ਮੁੜ ਹਾਸਲ ਕਰਨ ਵਿੱਚ ਮਦਦਗਾਰ ਸਾਬਤ ਨਹੀਂ ਹੋਣਗੇ। ਮੁੱਖ ਮੰਤਰੀ ਨੇ ਬਾਦਲ ਵੱਲੋਂ ਉਨ੍ਹਾਂ ਨੂੰ ਜੇਲ੍ਹ ਵਿੱਚ ਭੇਜਣ ਦੀ ਨਾਟਕੀ ਚੁਣੌਤੀ ‘ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਇਹ ਵੱਡੇ ਬਾਦਲ ਦੀ ਇੱਕ ਹੋਰ ਡਰਾਮੇਬਾਜ਼ੀ ਹੈ।

RaveenMediaAdvPunCM@RT_MediaAdvPbCM
It’s sheer panic reaction to public exposure on the part of Parkash Singh Badal, says @capt_amarinder of @Akali_Dal_ patron’s challenge of arresting him. Reiterates independence of SIT probing Behbal Kalan & Kotkapura firing but says nobody found guilt would be spared.

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਬਾਦਲ ਆਪਣੀ ਆਦਤ ਅਨੁਸਾਰ ਅਜਿਹੇ ਢਕਵੰਜ ਰਚਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਬੰਧ ਵਿੱਚ ਕਦੇ ਵੀ ਬਾਦਲ ਜਾਂ ਕਿਸੇ ਹੋਰ ਦਾ ਨਾਂ ਨਹੀਂ ਲਿਆ ਗਿਆ ਤੇ ਫਿਰ ਵੀ ਬਾਦਲ ਇਹ ਪ੍ਰਤੀਕਿਰਿਆ ਉਸ ਦੇ ਗੁਨਾਹਗਾਰ ਹੋਣ ਦਾ ਪ੍ਰਗਟਾਵਾ ਕਰਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਗੋਲੀਕਾਂਡ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦਾ ਫੈਸਲਾ ਵਿਧਾਨ ਸਭਾ ਵਿੱਚ ਲਿਆ ਗਿਆ ਸੀ ਅਤੇ ਇਹ ਟੀਮ ਪੂਰੀ ਤਰ੍ਹਾਂ ਆਜ਼ਾਦਾਨਾ ਏਜੰਸੀ ਹੈ ਜਿਸ ਵਿੱਚ ਸਰਕਾਰ ਦੀ ਕਿਸੇ ਤਰ੍ਹਾਂ ਦੀ ਦਖ਼ਲਅੰਦਾਜ਼ੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੁੱਛਗਿਛ ਲਈ ਕਿਸ ਨੂੰ ਬੁਲਾਉਣਾ ਤੇ ਕਿਸ ਨੂੰ ਗ੍ਰਿਫਤਾਰ ਕਰਨਾ ਹੈ, ਇਹ ਐਸਆਈਟੀ ਦਾ ਅਧਿਕਾਰ ਖੇਤਰ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਗੋਲ਼ੀਬਾਰੀ ਦੀਆਂ ਘਟਨਾਵਾਂ ਵਿੱਚ ਮਾਰੇ ਗਏ ਬੇਕਸੂਰ ਲੋਕਾਂ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਅਹੁਦੇ ਜਾਂ ਸਿਆਸੀ ਤੌਰ ‘ਤੇ ਕਿੱਡਾ ਹੀ ਕੱਦਾਵਾਰ ਕਿਉਂ ਨਾ ਹੋਵੇ।


EDITED BY : SARA YAHA | | Last Updated : 7:52 pm 22 ਫ਼ਰਵਰੀ 2019

LEAVE A REPLY

Please enter your comment!
Please enter your name here