

ਮਾਨਸਾ (ਜੋਨੀ ਜਿੰਦਲ) : ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਬ੍ਰਾਂਚ ਸੁਨਾਮ ਵੱਲੋਂ ਰਾਮ ਨਾਟਕ ਕਲੱਬ ਵਾਲੀ ਪੁਰਾਣੀ ਆਨਾਜ ਮੰਡੀ ਮਾਨਸਾ ਵਿਖੇ ਹਫ਼ਤਾਵਾਰੀ ਸ੍ਰੀਮਦ ਭਾਗਵਤ ਕਥਾ ਸਪਤਾਹ ਗਿਆਨ ਯੱਗ ਦਾ ਆਯੋਜਨ ਕੀਤਾ ਗਿਆ। ਜਿਸ ਦੇ ਚੌਥੇ ਦਿਨ ਸ੍ਰੀ ਮਹਾਂਵੀਰ ਜੀ, ਸ਼੍ਰੀ ਮਨੀਸ਼ ਜਿੰਦਲ, ਡਾਂ ਜਨਕ ਰਾਜ, ਸ਼੍ਰੀ ਅਮਨ ਮਿੱਤਲ, ਸ਼੍ਰੀ ਮੁਕੇਸ਼ ਜਿੰਦਲ ਜੀ ਕਥਾ ਯਜਮਾਨ ਵੱਲੋਂ ਸ਼ਾਮਲ ਹੋਏ। ਇਸ ਦਿਨ ਸ੍ਰੀ ਸ਼੍ਰੀ ਘਨਸ਼ਾਮ ਬਾਂਸਲ ਪਰੈਜੀਡੇਂਟ ਜਿਲ•ਾ ਉਦਯੋਗ ਚੈਂਬਰ, ਮੱਖਣ ਗਰਗ ਚੇਅਰਮੈਨ ਕੈਬਨਿਟ ਸਕੂਲ, ਸੰਜੀਵ ਅਰੌੜਾ, ਵਿਨੌਦ ਗੌਇਲ ਜੀ ਵੱਲੋਂ ਪ੍ਰਭੂ ਦੀ ਪਵਿੱਤਰ ਜਯੋਤੀ ਪ੍ਰਚੰਡ ਕੀਤੀ ਗਈ। ਇਸ ਮੌਕੇ ਤੇ ਸੰਸਥਾਨ ਦੇ ਸੰਚਾਲਕ ਸਰਵਸ੍ਰੀ ਗੁਰੂ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸੇਵਕਾ ਸਾਧਵੀ ਸੁਸ੍ਰੀ ਵੈਸ਼ਨਵੀ ਭਾਰਤੀ ਜੀ ਨੇ ਆਪਣੇ ਵਿਚਾਰਾਂ ਰਾਹੀਂ ਭਗਵਾਨ ਦੇ ਅਵਤਾਰਵਾਦ ਦੇ ਵਿਸ਼ੇ ਵਿਚ ਦੱਸਿਆ ਹੈ। ਕਿ ਪਰਮਾਤਮਾ ਧਰਮ ਦੀ ਰੱਖਿਆ ਲਈ ਹਰ ਯੁੱਗ ਦੇ ਵਿਚ ਆਉਦੇ ਹਨ। ਭਗਤਾਂ ਦਾ ਕਲਿਆਣ ਕਰਨ ਅਤੇ ਦੁਸ਼ਟਾ ਨੂੰ ਤਾਰਨ ਲਈ ਉਹ ਹਰ ਯੁੱਗ ਵਿਚ ਅਵਤਾਰ ਲੈਂਦੇ ਹਨ। ਦੁਆਪਰ ਵਿਚ ਕੰਸ ਦੇ ਜ਼ੁਲਮਾਂ ਦਾ ਨਾਸ਼ ਕਰਨ ਲਈ ਪ੍ਰਭੂ ਧਰਤੀ ਤੇ ਆਏ। ਉਹਨਾਂ ਨੇ ਗੌਕੁਲ ਵਾਸੀਆਂ ਦੇ ਜੀਵਨ ਨੂੰ ਉਤਸਵ ਬਣਾ ਦਿੱਤਾ। ਕਥਾ ਦੇ ਮਾਧਿਅਮ ਰਾਹੀ ਨੰਦ ਮਹੋਤਸਵ ਦੀ ਧੂਮ ਦੇਖਣ ਵਾਲੀ ਸੀ। ਸਾਧਵੀ ਅਤੇ ਸਵਾਮੀਜਨਾਂ ਨੇ ਪ੍ਰਭੂ ਦੇ ਆਉਣ ਦੀ ਖੁਸ਼ੀ ਵਿਚ ਮਿਲ ਕੇ ਵਧਾਵਾ ਗਾਇਆ। ਅੱਜ ਗੋਕੁਲ ਦੇ ਉਤਸਵ ਨੂੰ ਦੇਖਣ ਦਾ ਅਵਸਰ ਸਾਰਿਆਂ ਨੂੰ ਪ੍ਰਾਪਤ ਹੋ ਗਿਆ।
ਵਿਚਾਰ ਕਰਨ ਵਾਲੀ ਗੱਲ ਇਹ ਜਦੋ ਨੰਦ ਬਾਬਾ ਭਗਵਾਨ ਨੂੰ ਟੌਕਰੀ ਵਿਚ ਪਾ ਕੇ ਗੋਕੁਲ ਲੇ ਕੇ ਆਏ ਤਾਂ ਉਸ ਵਕਤ ਪ੍ਰਭੂ ਸਾਨੂੰ ਸੰਦੇਸ਼ ਦਿੰਦੇ ਹਨ। ਜਿਸ ਪ੍ਰਕਾਰ ਨੰਦ ਬਾਬਾ ਨੇ ਮੈਨੂੰ ਸਿਰ ਤੇ ਧਾਰਨ ਕੀਤਾ। ਉਦੋ ਹੀ ਉਹਨਾਂ ਦੀਆਂ ਹੱਥਾ ਪੈਰਾਂ ਦੀਆਂ ਬੇੜੀਆਂ ਟੁੱਟ ਗਈਆਂ। ਇਸ ਪ੍ਰਕਾਰ ਜੋ ਮੈਨੂੰ ਜੀਵਨ ਵਿਚ ਪ੍ਰਮੁੱਖ ਸਥਾਨ ਤੇ ਰੱਖਦਾ ਹੈ। ਮੈਂ ਉਸ ਲਈ ਆਤਮ ਜਾਗਰਤੀ ਦੇ ਦੁਆਰ ਖੋਲ ਦਿੰਦਾਂ ਹਾਂ। ਮੈ ਯੁੱਗਾ ਯੁੱਗਾ ਤੌ ਆਤਮ ਜਾਗਰਤੀ ਲਈ ਪਰੇਰਦਾ ਆਇਆ ਹਾਂ। ਪਰ ਮਨੁੱਖ ਇਸ ਗੱਲ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੰਦਾ। ਆਪਣੇ ਦੇ ਬਿਖਰਾਵ ਨੂੰ ਸਮੇਟ ਨਹੀਂ ਪਾਇਆ । ਅੰਦਰ ਦੀ ਸ਼ਕਤੀ ਦਾ ਸਦਉਪਯੋਗ ਕਰਨਾਂ ਨਹੀ ਆਇਆ। ਮਨ ਦੀ ਭਟਕਨ ਦੇ ਕਾਰਨ ਆਪਣੇ ਅਨੁਚਿਤ ਵਿਚਾਰਾਂ ਨਾਲ ਸਮਾਜ ਨੂੰ ਦੁਸ਼ਿਤ ਕਰ ਰਿਹਾ ਹੈ। ਸਾਡੀ ਸੰਸਕ੍ਰਿਤੀ ਤਿਆਗ ਤੇ ਅਧਾਰਿਤ ਹੈ। ਪਰੰਤੂ ਭੌਤਿਕ ਸਾਧਨਾਂ ਨੇ ਸਭ ਨੂੰ ਆਪਣੇ ਜਾਲ ਵਿਚ ਕੈਦ ਕਰ ਕੇ ਰੱਖਿਆ ਹੈ। ਅੱਜ ਸਿਨੇਮਾ ਨੇ ਲੋਕਰੰਜ਼ਨ ਦਾ ਸਥਾਨ ਗਹ੍ਰਿਣ ਕਰ ਲਿਆ ਹੈ। ਲੋਕਤੰਤਰ ਦੇ ਚਾਰ ਸਤੰਬ ਨਿਆਂਪਾਲਿਕਾ , ਵਿਧਾਈਕਾ, ਕਾਰਜਪਾਲਿਕਾ ਅਤੇ ਮੀਡੀਆਂ। ਅੱਜ ਸੈਟੇਲਾਈਟ ਚੈਨਲ ਦਾ ਪ੍ਰਚਲਣ ਹੈ। ਜਿੱਥੇ ਪ੍ਰੋਗਰਾਮ ਦੀ ਗੁਣਵਤਾ ਵਧਾਉਣ ਵੱਲ ਘੱਟ ਤੇ ਸੰਖਿਆਂ ਵਧਾਉਣ ਵੱਲ ਜਿਆਦਾ ਧਿਆਨ ਦਿੱਤਾ ਜਾਂਦਾ ਹੈ। ਅਸ਼ਲੀਲਤਾ ਵਿਚ ਵਧਾਵਾ ਹੋ ਰਿਹਾ ਹੈ। ਮੀਡੀਆਂ ਨੂੰ ਆਪਣੀ ਮਰਿਆਦਾ ਨਿਰਧਾਰਿਤ ਕਰਨੀ ਹੋਵੇਗੀ। ਉਹ ਸਮਾਜ ਵਿਚ ਸਕਾਰਾਤਮਕਤਾ ਦਾ ਵਾਹਨ ਕਰੇ। ਇਸ ਕਥਾ ਨੂੰ ਪ੍ਰਭੁ ਦੀ ਪਵਿੱਤਰ ਆਰਤੀ ਦੁਆਰਾ ਸੰਪੰਨ ਕੀਤਾ ਗਿਆ। ਪ੍ਰਭੂ ਆਰਤੀ ਵਿਚ ਮੇਘ ਰਾਜ ਜੀ, ਸ਼੍ਰੀ ਗਿਰਧਾਰੀ ਲਾਲ ਜੀ , ਸਤਪਾਲ ਜੀ,
ਰਾਕੇਸ਼ ਕੁਮਾਰ ਜੀ, ਜੀਵਨ ਕੁਮਾਰ ਜੀ, ਸ਼੍ਰੀਮਤੀ ਮੰਜੂ ਮਿੱਤਲ , ਸੁਰੇਸ਼ ਕੁਮਾਰ ਜੀ, ਧਰਮਪਾਲ ਜੀ, ਨਰੇਸ਼ ਕੁਮਾਰ ਜਿੰਦਲ ਵਰਇਟੀ ਸਟੋਰ , ਅੰਕੁਸ਼ ਬਾਂਸਲ, ਕੈਲਾਸ਼ ਗਰਗ , ਗੌਪਾਲ ਕਾਂਸਲ, ਸ਼ੁਬਾਸ਼ ਗੌਇਲ, ਠੇਕੇਦਾਰ ਰਾਜੇਸ਼ ਕੁਮਾਰ, ਕਵਲਜੀਤ ਸਿੰਘ, ਰੁਲਦੁ ਰਾਮ, ਅਸ਼ੋਕ ਕੁਮਾਰ ਜਿੰਦਲ, ਦੌਲਤ ਰਾਮ , ਪ੍ਰਿੰਸੀਪਲ ਸ਼੍ਰੀਮਤੀ ਨਿਰਮਲਾ ਬਾਂਸਲ, ਹੰਸ ਰਾਜ ਜੀ, ਜਗਜੀਵਨ ਰਾਮ ਤੋਂ ਇਲਾਵਾ ਸ਼ਹਿਰ ਦੇ ਬਹੁਤ ਹੀ ਪ੍ਰਤਿਸ਼ਠ ਸ਼ਖਸ਼ੀਅਤਾਂ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਈਆਂ ਅਤੇ ਪ੍ਰਭੁ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
EDITED BY : SARA YAHA | | Last Updated :8:00 PM 6 ਦਸੰਬਰ 2018
























