ਸਿੱਧੂ ਦੇ ਹੱਕ ‘ਚ ਨਿੱਤਰੇ ਕੇਜਰੀਵਾਲ, ਲਾਏ ਬੀਜੇਪੀ ‘ਤੇ ਤਿੱਖੇ ਨਿਸ਼ਾਨੇ

0
87

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਸਰਕਾਰ ‘ਤੇ ਜ਼ੋਰਦਾਰ ਸ਼ਬਦੀ ਹਮਲਾ ਬੋਲਿਆ ਹੈ। ਉਨ੍ਹਾਂ ਭਾਜਪਾ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਦੇਸ਼ ਵਿੱਚ ਸਿਰਫ਼ ਉਹੀ ਜ਼ਿੰਦਾ ਰਹੇਗਾ ਜੋ ਬੀਜੇਪੀ ਦੀ ਗ਼ੁਲਾਮੀ ਕਰੇਗਾ। ਕੇਜਰੀਵਾਲ ਨੇ ਅਜਿਹਾ ਨਵਜੋਤ ਸਿੱਧੂ ‘ਤੇ ਇੱਕ ਕਰੋੜ ਦਾ ਇਨਾਮ ਐਲਾਨੇ ਜਾਣ ਤੋਂ ਬਾਅਦ ਕਿਹਾ ਹੈ।

Arvind Kejriwal

@ArvindKejriwal

भाजपा का संदेश स्पष्ट है –

जो भाजपा की ग़ुलामी क़बूल करेगा, केवल उसको इस देश में ज़िंदा रहने दिया जाएगा – चाहे वो मुसलमान, हिंदू, सिख, जैन, ईसाई किसी धर्म का हो।

जो भाजपा के ख़िलाफ़ बोलेगा, उसका क़त्ल कर दिया जाएगा – चाहे वो मुसलमान, हिंदू, सिख, जैन, ईसाई किसी धर्म का हो

Times of India

@timesofindia

Hindu Yuva Vahini offers Rs 1 crore bounty on Navjot Singh Sidhu’s head for ‘insulting’ Yogi Adityanath http://toi.in/YZs8Za14/a24gk  via @TOICitiesNews

View image on Twitter

ਦਿੱਲੀ ਦੇ ਮੁੱਖ ਮੰਤਰੀ ਨੇ ਟਵੀਟ ਕਰ ਲਿਖਿਆ ਹੈ ਕਿ ਬੀਜੇਪੀ ਦਾ ਸੰਦੇਸ਼ ਸਾਫ਼ ਹੈ ਕਿ ਜੋ ਉਨ੍ਹਾਂ ਦੀ ਗ਼ੁਲਾਮੀ ਕਬੂਲ ਕਰੇਗਾ, ਸਿਰਫ਼ ਉਸੇ ਨੂੰ ਹੀ ਇਸ ਦੇਸ਼ ਵਿੱਚ ਜ਼ਿੰਦਾ ਰਹਿਣ ਦਿੱਤਾ ਜਾਵੇਗਾ- ਚਾਹੇ ਉਹ ਮੁਸਲਮਾਨ, ਹਿੰਦੂ, ਸਿੱਖ, ਜੈਨ, ਇਸਾਈ ਜਾਂ ਕਿਸੇ ਵੀ ਧਰਮ ਦਾ ਹੋਵੇ। ਉਨ੍ਹਾਂ ਲਿਖਿਆ ਹੈ ਕਿ ਜੋ ਬੀਜੇਪੀ ਖ਼ਿਲਾਫ਼ ਬੋਲੇਗਾ, ਉਸ ਦਾ ਕਤਲ ਕਰ ਦਿੱਤਾ ਜਾਵੇਗਾ।

ਦਰਅਸਲ, ਕੇਜਰੀਵਾਲ ਦਾ ਬਿਆਨ ਹਿੰਦੂ ਯੁਵਾ ਵਾਹਿਨੀ ਦੇ ਉਸ ਬਿਆਨ ‘ਤੇ ਤਿੱਖਾ ਹਮਲਾ ਸੀ, ਜਿਸ ਵਿੱਚ ਉਨ੍ਹਾਂ ਨਵਜੋਤ ਸਿੰਘ ਸਿੱਧੂ ਦਾ ਸਿਰ ਕਲਮ ਕਰਨ ਬਦਲੇ ਇੱਕ ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਸਿੱਧੂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਬਾਰੇ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਸੰਸਥਾ ਦੇ ਆਗਰਾ ਯੁਨਿਟ ਦੇ ਪ੍ਰਧਾਨ ਤਰੁਣ ਸਿੰਘ ਨੇ ਸਿੱਧੂ ਦੇ ਉਨ੍ਹਾਂ ਦੇ ਸ਼ਹਿਰ ਆਉਣ ‘ਤੇ ਡੱਕਰੇ ਕਰਨ ਦੀ ਧਮਕੀ ਵੀ ਦਿੱਤੀ ਸੀ।


EDITED BY : SARA YAHA | | Last Updated :8:07 PM 6 ਦਸੰਬਰ  2018

LEAVE A REPLY

Please enter your comment!
Please enter your name here